ਲੁਧਿਆਣਾ(ਮਹੇਸ਼)-ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਸਲੇਮ ਟਾਬਰੀ ਪੁਲਸ ਨੇ ਇਕ ਘਰ 'ਚ ਰੇਡ ਕਰ ਕੇ 2 ਮਹਿਲਾਵਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਅੱਡੇ ਦੀ ਸੰਚਾਲਕਾ ਹੁਣ ਤੱਕ ਫਰਾਰ ਦੱਸੀ ਜਾ ਰਹੀ ਹੈ। ਮਹਿਲਾਵਾਂ ਦੇ ਨਾਲ ਫੜੇ ਗਏ ਦੋਸ਼ੀ ਦੀ ਪਛਾਣ ਉਤਰਾਖੰਡ ਦੇ ਪਵਨ ਬਲੋਨੀ ਦੇ ਰੂਪ ਵਿਚ ਹੋਈ ਹੈ, ਜਦਕਿ ਇਕ ਮਹਿਲਾ ਹੈਬੋਵਾਲ ਕਲਾਂ ਦੇ ਪ੍ਰੇਮ ਨਗਰ ਇਲਾਕੇ ਦੀ ਹੈ, ਜਦਕਿ ਦੂਜੀ ਸੰਚਾਲਕਾ ਦੇ ਘਰ 'ਚ ਹੀ ਕਿਰਾਏ 'ਤੇ ਰਹਿੰਦੀ ਹੈ। ਦੋਵੇਂ ਮਹਿਲਾਵਾਂ ਵਿਆਹੀਆਂ ਹਨ ਅਤੇ ਆਪਣੀ ਮਰਜ਼ੀ ਨਾਲ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਇਨ੍ਹਾਂ ਖਿਲਾਫ ਇਮੋਰਲ ਟ੍ਰੈਫਿਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਖੂਫੀਆ ਜਾਣਕਾਰੀ ਮਿਲੀ ਸੀ ਕਿ ਅਸ਼ੋਕ ਨਗਰ ਇਲਾਕੇ ਵਿਚ ਇਕ ਮਹਿਲਾ ਆਪਣੇ ਘਰ 'ਚ ਦੇਹ ਵਪਾਰ ਦਾ ਅੱਡਾ ਚਲਾ ਰਹੀ ਹੈ, ਜਿਸ ਨਾਲ ਆਸ-ਪਾਸ ਅਤੇ ਇਲਾਕੇ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਮਹਿਲਾ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ ਦੀ ਡਿਊਟੀ ਲਾਈ, ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਪੂਰੀ ਕਰਨ ਦੇ ਬਾਅਦ ਘਰ 'ਤੇ ਛਾਪਾਮਾਰੀ ਕਰ ਕੇ ਇਤਰਾਜ਼ਯੋਗ ਹਾਲਤ 'ਚ ਇਨ੍ਹਾਂ ਨੂੰ ਕਾਬੂ ਕਰ ਲਿਆ, ਜਦਕਿ ਅੱਡੇ ਦੀ ਸੰਚਾਲਕਾ ਪੁਲਸ ਦੇ ਹੱਥ ਨਹੀਂ ਆਈ। ਬਰਾੜ ਨੇ ਦੱਸਿਆ ਕਿ ਫੜੀਆਂ ਗਈਆਂ ਮਹਿਲਾਵਾਂ ਨੇ ਆਪਣੇ ਅਪਰਾਧ ਨੂੰ ਸਵੀਕਾਰ ਕਰ ਲਿਆ, ਜਿਸ ਦੇ ਬਾਅਦ ਖੁਲਾਸਾ ਹੋਇਆ ਕਿ ਇਕ ਮਹਿਲਾ ਪਿਛਲੇ 5-6 ਸਾਲ ਤੋਂ ਇਸ ਅੱਡੇ ਦੀ ਸੰਚਾਲਕਾ ਕੋਲ ਉਸ ਦੇ ਘਰ ਕਿਰਾਏ 'ਤੇ ਰਹਿ ਰਹੀ ਹੈ, ਜੋ ਕਿ ਦੇਹ ਵਪਾਰ ਲਈ ਬਾਹਰ ਤੋਂ ਲੜਕੀਆਂ ਅਤੇ ਮਹਿਲਾਵਾਂ ਨੂੰ ਬੁਲਾਉਂਦੀ ਸੀ। ਇਸ ਦੇ ਬਦਲੇ ਉਹ ਉਨ੍ਹਾਂ ਨੂੰ 200 ਰੁਪਏ ਦਿੰਦੀ ਸੀ ਅਤੇ 300 ਰੁਪਏ ਖੁਦ ਰੱਖਦੀ ਸੀ। ਉਨ੍ਹਾਂ ਦੱਸਿਆ ਕਿ ਸੰਚਾਲਕਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਲਾਕੇ ਦੀ ਇਕ ਮਹਿਲਾ ਨੇ ਨਾਂ ਨਾ ਛਾਪਣ ਦੀ ਸਰਤ 'ਤੇ ਦੱਸਿਆ ਇਸ ਅੱਡੇ ਕਾਰਨ ਉਨ੍ਹਾਂ ਦਾ ਜਿਉੂਣਾ ਦੁੱਭਰ ਹੋ ਗਿਆ। ਭਾਂਤ-ਭਾਂਤ ਦੀਆਂ ਔਰਤਾਂ ਅਤੇ ਲੋਕ 24 ਘੰਟੇ ਇਸ ਘਰ 'ਚ ਮੰਡਰਾਉਂਦੇ ਰਹਿੰਦੇ ਸਨ। ਜੋ ਮੁਹੱਲੇ ਦੀਆਂ ਬਹੂ-ਬੇਟੀਆਂ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਦੇ ਸਨ। ਇਲਾਕੇ ਦੇ ਲੋਕਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ।
ਲਾਲੀ ਮਜੀਠੀਆ ਨੇ ਉੱਚ ਅਧਿਕਾਰੀਆਂ ਸਮੇਤ ਹੋਏ ਨੁਕਸਾਨ ਦਾ ਲਿਆ ਜਾਇਜ਼ਾ
NEXT STORY