ਜਲੰਧਰ (ਰਾਜੇਸ਼)— ਜਲੰਧਰ 'ਚ ਇਸ ਸਾਲ ਹੋਇਆ ਸਭ ਤੋਂ ਚਰਚਿਤ ਯੌਨ ਸ਼ੋਸ਼ਣ ਮਾਮਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਮਾਮਲੇ ਨੂੰ ਸਿਆਸੀ ਦਬਾਅ ਕਾਰਨ ਦੱਬ ਕੇ ਰੱਖਿਆ ਗਿਆ ਹੈ ਜਦਕਿ ਹੋਰ ਯੌਨ ਸ਼ੋਸ਼ਣ ਦੇ ਮਾਮਲਿਆਂ 'ਚ ਪੁਲਸ ਤੁਰੰਤ ਐੱਫ. ਆਈ. ਆਰ. ਦਰਜ ਕਰ ਲੈਂਦੀ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਭਾਜਪਾ ਨੇਤਾ ਦੇ ਭਤੀਜੇ ਆਸ਼ੂ ਸਾਂਪਲਾ 'ਤੇ ਮਿੰਟੀ ਕੌਰ ਨਾਂ ਦੀ ਲੜਕੀ ਨੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ ਕਰੀਬ ਇਕ ਸਾਲ ਹੋ ਚੁੱਕਾ ਹੈ। ਮਿੰਟੀ ਨੇ ਸ਼ਿਕਾਇਤ 'ਚ ਆਸ਼ੂ ਸਾਂਪਲਾ ਸਮੇਤ ਹੋਰ ਭਾਜਪਾ ਆਗੂਆਂ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ 'ਚ ਐੱਸ. ਆਈ. ਟੀ. ਟੀਮ ਬੈਠੀ ਸੀ, ਜੋ ਕਿ ਹੁਣ ਤਕ ਜਾਂਚ 'ਚ ਲੱਗੀ ਹੋਈ ਹੈ। ਮਿੰਟੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਥਾਣਾ ਭਾਰਗੋ ਕੈਂਪ 'ਚ ਇਕ ਤਲਾਕਸ਼ੁਦਾ ਔਰਤ ਨੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ ਜਿਸ 'ਤੇ ਉਸੇ ਸਮੇਂ ਮਾਮਲਾ ਦਰਜ ਕਰਕੇ ਦੌਲਤ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਨਾ ਹੋਣਾ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਹੈ।
ਪਠਾਨਕੋਟ : ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਣੇ 2 ਕਾਬੂ
NEXT STORY