ਕਪੂਰਥਲਾ, (ਭੂਸ਼ਣ)-ਇਕ ਅਧਿਆਪਕਾ ਨੂੰ ਚਾਹ ’ਚ ਨਸ਼ੇ ਵਾਲਾ ਪਦਾਰਥ ਪਾ ਕੇ ਉਸ ਨੂੰ ਬੇਹੋਸ਼ ਕਰਨ ਦੇ ਬਾਅਦ ਜਬਰ-ਜ਼ਨਾਹ ਕਰਨ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚਣ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਈ. ਟੀ. ਟੀ. ਅਧਿਆਪਕ ਖਿਲਾਫ ਧਾਰਾ 376, 385, 506 ਦੇ ਤਹਿਤ ਮਾਮਲਾ ਦਰਜ ਕਰ ਕੇ ਛਾਪਾਮਾਰੀ ਦੌਰਾਨ ਮੁਲਜ਼ਮ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਸ਼ਹਿਰ ਨਾਲ ਸਬੰਧਤ ਇਕ ਈ. ਟੀ. ਟੀ. ਅਧਿਆਪਕਾ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਕਪੂਰਥਲਾ ਸ਼ਹਿਰ ਦੇ ਇਕ ਮੁਹੱਲੇ ’ਚ ਕਿਰਾਏ ’ਤੇ ਰਹਿੰਦੀ ਹੈ, ਉਸ ਮਕਾਨ ’ਚ ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਝੋਟੀਆਂਵਾਲੀ ਜ਼ਿਲਾ ਫਾਜ਼ਿਲਕਾ ਜੋ ਕਿ ਪਿੰਡ ਡੋਗਰਾਂਵਾਲ ਥਾਣਾ ਸੁਭਾਨਪੁਰ ’ਚ ਈ. ਟੀ. ਟੀ. ਅਧਿਆਪਕ ਹੈ, ਵੀ ਇਕ ਸਾਲ ਤੋਂ ਰਹਿੰਦਾ ਹੈ। ਇਸ ਦੌਰਾਨ 14 ਮਾਰਚ 2018 ਨੂੰ ਸੰਦੀਪ ਉਸ ਦੇ ਕਮਰੇ ’ਚ ਮਿਲਣ ਆਇਆ, ਜਿਸ ਦੌਰਾਨ ਉਸ ਨੇ ਇਕ ਸਾਜ਼ਿਸ਼ ਦੇ ਤਹਿਤ ਚਾਹ ’ਚ ਨਸ਼ੇ ਵਾਲਾ ਪਦਾਰਥ ਪਾ ਦਿੱਤਾ, ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਈ, ਜਿਸ ਦੇ ਬਾਅਦ ਮੁਲਜ਼ਮ ਸੰਦੀਪ ਨੇ ਉਸ ਦੇ ਨਾਲ ਬੇਹੋਸ਼ੀ ਦੀ ਹਾਲਤ ’ਚ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਫੋਟੋ ਖਿੱਚ ਲਈ ਅਤੇ ਇਸ ਫੋਟੋ ਦੀ ਮਦਦ ਨਾਲ ਮੁਲਜ਼ਮ ਸੰੰਦੀਪ ਉਸ ਨੂੰ ਬਲੈਕਮੇਲ ਕਰਕੇ ਉਸ ਦੇ ਨਾਲ ਜ਼ਬਰਦਸਤੀ ਕਰਦਾ ਰਿਹਾ। ਜਿਸ ਦੌਰਾਨ ਮੁਲਜ਼ਮ ਨੇ ਉਸਨੂੰ ਬਲੈਕਮੇਲ ਕਰਕੇ ਉਸ ਤੋਂ 1.17 ਲੱਖ ਰੁਪਏ ਦੀ ਰਕਮ ਲੈ ਲਈ। ਇਸ ਦੌਰਾਨ ਮੁਲਜ਼ਮ ਨੇ ਉਸਨੂੰ 15 ਮਈ 2019 ਨੂੰ ਵੀ ਜਬਰ-ਜ਼ਨਾਹ ਕੀਤਾ। ਜਿਸ ਕਾਰਨ ਉਸ ਨੂੰ ਤੰਗ ਆ ਕੇ ਇਨਸਾਫ ਲਈ ਐੱਸ. ਐੱਸ. ਪੀ. ਦੇ ਸਾਹਮਣੇ ਗੁਹਾਰ ਲਗਾਉਣੀ ਪਈ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੇ ਦੌਰਾਨ ਮੁਲਜ਼ਮ ਸੰਦੀਪ ਕੁਮਾਰ ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੌਰਾਨ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਮੁਲਜ਼ਮ ਸੰਦੀਪ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਸ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਪੰਜਾਬ 'ਚ 13 ਲੋਕ ਸਭਾ ਹਲਕਿਆਂ ਲਈ ਚੋਣ ਪ੍ਰਚਾਰ ਸ਼ਾਂਤਮਈ ਮਾਹੌਲ 'ਚ ਖਤਮ
NEXT STORY