ਬਠਿੰਡਾ (ਬਲਵਿੰਦਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਬਹੁਤ ਗੌਰਵਮਈ ਰਿਹਾ ਹੈ ਪਰ ਗੋਬਿੰਦ ਸਿੰਘ ਲੌਂਗੋਵਾਲ ਇਸ ਦੇ ਇਤਿਹਾਸ ਵਿਚ ਸਭ ਤੋਂ ਕਮਜ਼ੋਰ ਪ੍ਰਧਾਨ ਚੁਣਿਆ ਗਿਆ ਹੈ ਕਿਉਂਕਿ ਇਸ 'ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਛਾਪ ਹੈ। ਇਹ ਪ੍ਰਗਟਾਵਾ ਅੱਜ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਹ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਟੌਹੜਾ ਸਾਹਿਬ ਜਿਹੇ ਹੱਥਾਂ 'ਚ ਰਹੀ ਹੈ ਪਰ ਹੁਣ ਇਸ ਨੂੰ ਅਕਾਲੀ ਦਲ ਚਲਾ ਰਿਹਾ ਹੈ। ਜੋ ਬਹੁਮਤ ਦਾ ਲਾਹਾ ਲੈ ਕੇ ਆਪਣੀ ਮਨਮਰਜ਼ੀ ਦੇ ਬੰਦਿਆਂ ਨੂੰ ਅਹੁਦੇ ਨੂੰ ਸੌਂਪ ਦਿੰਦੇ ਹਨ। ਬਹੁਮਤ ਉਨ੍ਹਾਂ ਕੋਲ ਹੈ ਤੇ ਲੋਕਤੰਤਰ ਵੀ ਹੈ, ਇਸ ਲਈ ਉਹ ਇਸ ਵਿਚ ਦਖਲ ਵੀ ਨਹੀਂ ਦੇ ਸਕਦੇ ਪਰ ਇਹ ਚੰਗਾ ਨਹੀਂ ਹੋਇਆ ਕਿਉਂਕਿ ਸ਼੍ਰੋਮਣੀ ਕਮੇਟੀ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨਾਲ ਅਕਾਲੀ ਦਲ ਖਿਲਵਾੜ ਕਰ ਰਿਹਾ ਹੈ।
ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਬਹੁਤ ਸਾਰੇ ਕਾਂਗਰਸੀਆਂ 'ਤੇ ਮੁਕੱਦਮੇ ਦਰਜ ਹੋਏ, ਜਿਨ੍ਹਾਂ ਨੂੰ ਝੂਠੇ ਤੇ ਰਾਜਸੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਕੇਸਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠ ਇਕ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਨੇ ਆਪਣੀ ਫਾਈਨਲ ਰਿਪੋਰਟ ਅੱਜ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਰਿਪੋਰਟ 'ਤੇ ਪੂਰੀ ਤਰ੍ਹਾਂ ਅਮਲ ਕਰਦਿਆਂ ਕਾਰਵਾਈ ਕੀਤੀ ਜਾਵੇਗੀ। ਇਹ ਰਿਪੋਰਟ ਉਨ੍ਹਾਂ ਨੇ ਅਜੇ ਤੱਕ ਨਹੀਂ ਪੜ੍ਹੀ, ਜਦਕਿ ਗ੍ਰਹਿ ਮੰਤਰਾਲਾ ਵਿਭਾਗ ਵੀ ਮੁੱਖ ਮੰਤਰੀ ਕੋਲ ਹੈ, ਜਿਸ ਨੂੰ ਉਹ ਹੀ ਦੇਖਣਗੇ ਕਿ ਇਸ 'ਤੇ ਕੀ ਕਾਰਵਾਈ ਕੀਤੀ ਜਾਵੇ ਪਰ ਇਹ ਯਕੀਨ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਣਗੇ। ਇਸ ਮੌਕੇ ਸੂਬਾ ਡੈਲੀਗੇਟ ਕੇਵਲ ਕ੍ਰਿਸ਼ਨ ਅਗਰਵਾਲ ਅਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।
ਏ. ਟੀ. ਐੱਮ. ਬਦਲ ਕੇ ਖਾਤੇ 'ਚੋਂ ਉਡਾਏ ਲੱਖ ਰੁਪਏ
NEXT STORY