ਪਟਨਾ (ਭਾਸ਼ਾ) - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਬਿਹਾਰ ਪੁੱਜੇ ਨਿਤਿਨ ਨਬੀਨ ਨੇ ਮੰਗਲਵਾਰ ਨੂੰ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੱਛਮੀ ਬੰਗਾਲ ਤੋਂ ਲੈ ਕੇ ਕੇਰਲ ਤੱਕ ਭਗਵਾ ਲਹਿਰਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇਸ਼ ਦੀ ਰਾਜਨੀਤੀ ਦਾ ਧੁਰਾ ਹੈ ਅਤੇ ਇੱਥੋਂ ਦੇ ਲੋਕ-ਫਤਵੇ ਦਾ ਅਸਰ ਪੂਰੇ ਭਾਰਤ ਦੀ ਰਾਜਨੀਤੀ ’ਤੇ ਪੈਂਦਾ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਮਿਲਰ ਹਾਈ ਸਕੂਲ ਮੈਦਾਨ ’ਚ ਆਯੋਜਿਤ ਸ਼ਾਨਦਾਰ ਸਵਾਗਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਨਬੀਨ ਨੇ ਕਿਹਾ ਕਿ ਬਿਹਾਰ ਸਿਰਫ ਇਕ ਸੂਬਾ ਨਹੀਂ, ਸਗੋਂ ਰਾਸ਼ਟਰੀ ਰਾਜਨੀਤੀ ਦੀ ਦਿਸ਼ਾ ਤੈਅ ਕਰਨ ਵਾਲਾ ਕੇਂਦਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਇਕ ਲੱਖ ਨਵੇਂ ਨੌਜਵਾਨ ਨੇਤਾਵਾਂ ਨੂੰ ਅੱਗੇ ਲਿਆਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਨਬੀਨ ਨੇ ਬਿਹਾਰ ’ਚ ਭਾਜਪਾ ਦੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਨੂੰ ਦਿੱਤਾ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ, “ਇਹ ਜਿੱਤ ਸਿਰਫ ਬਿਹਾਰ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇੱਥੋਂ ਬੰਗਾਲ ਅਤੇ ਤਾਮਿਲਨਾਡੂ ਤੱਕ ਜਾਵੇਗੀ। ਹਰ ਜਗ੍ਹਾ ਭਗਵਾ ਲਹਿਰਾਏਗਾ।”
ਪੜ੍ਹੋ ਇਹ ਵੀ - 'ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ
ਰਾਹੁਲ ਅਤੇ ਤੇਜਸਵੀ ‘ਪਾਰਟ ਟਾਈਮ ਰਾਜਨੇਤਾ’
ਨਬੀਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਕੁਝ ਨੇਤਾ ਦੇਸ਼ ’ਚ ਰਹਿੰਦੇ ਹੋਏ ਸੰਵਿਧਾਨ ’ਤੇ ਸਵਾਲ ਉਠਾਉਂਦੇ ਹਨ ਅਤੇ ਵਿਦੇਸ਼ ਜਾ ਕੇ ਭਾਰਤ ਦੇ ਅਕਸ ਨੂੰ ਠੇਸ ਪਹੁੰਚਾਉਂਦੇ ਹਨ। ਉਨ੍ਹਾਂ ਨੇ ਦੋਨਾਂ ਨੇਤਾਵਾਂ ਨੂੰ ‘ਪਾਰਟ ਟਾਈਮ ਰਾਜਨੇਤਾ’ ਕਰਾਰ ਦਿੰਦੇ ਹੋਏ ਕਿਹਾ ਕਿ ਰਾਜਨੀਤੀ ’ਚ ਸਫਲਤਾ ਲਈ ਪੂਰਨ ਤੌਰ ’ਤੇ ਵਚਨਬੱਧ ਹੋਣਾ ਜ਼ਰੂਰੀ ਹੈ। ਨਬੀਨ ਨੇ ਕਿਹਾ ਕਿ ਪਾਰਟ ਟਾਈਮ ਰਾਜਨੀਤੀ ਨਾਲ ਨਾ ਤਾਂ ਸੰਗਠਨ ਮਜ਼ਬੂਤ ਹੁੰਦਾ ਹੈ ਅਤੇ ਨਾ ਹੀ ਜਨਤਾ ਦਾ ਭਰੋਸਾ ਬਣਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ’ਚ ਕੋਈ ‘ਸ਼ਾਰਟਕੱਟ’ ਨਹੀਂ ਹੁੰਦਾ ਅਤੇ ਭਾਜਪਾ ਹੀ ਉਹ ਪਾਰਟੀ ਹੈ ਜੋ ਇਕ ਸਾਧਾਰਨ ਵਰਕਰ ਨੂੰ ਸਿਖਰ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ।
ਪੜ੍ਹੋ ਇਹ ਵੀ - ਤਲਾਕ ਦੇ ਪੇਪਰ ਭੇਜਣ 'ਤੇ ਸ਼ਰੇਆਮ ਗੋਲੀਆਂ ਮਾਰ ਭੁੰਨ 'ਤੀ ਪਤਨੀ, ਫਿਰ ਖੁਦ ਪਹੁੰਚਿਆ ਥਾਣੇ
ਕਾਨਪੁਰ 'ਚ ਵੱਡਾ Fraud ! ਬੰਦ ਪਈ ਦੁਕਾਨ ਦੇ ਨਾਂ 'ਤੇ ਹੀ ਲੈ ਲਿਆ 3000 ਕਰੋੜ ਦਾ ਕਰਜ਼ਾ
NEXT STORY