ਖਮਾਣੋਂ (ਜਟਾਣਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜਿੱਥੇ ਉਹ ਇਸ ਵਕਤ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਦੇ ਇਲਜ਼ਾਮਾਂ ਵਿਚ ਘਿਰੇ ਹੋਏ ਹਨ, ਉਥੇ ਹੀ ਸੋਸ਼ਲ ਮੀਡੀਆ 'ਤੇ 3 ਦਸੰਬਰ ਨੂੰ ਵਾਇਰਲ ਹੋਈ ਇਕ ਵੀਡੀਓ 'ਚ ਕ੍ਰਿਸ਼ਚੀਅਨ ਭਾਈਚਾਰੇ ਦੇ ਇਕ ਵੱਡੇ ਇਕੱਠ ਵਿਚ ਦੋਵੇਂ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ ਤੇ ਇਕ ਪਾਦਰੀ ਉਨ੍ਹਾਂ ਦੇ ਪੰਜਵੀਂ ਵਾਰ ਵੋਟਾਂ ਵਿਚ ਜਿੱਤਣ ਦੀ ਪ੍ਰਾਰਥਨਾ ਪ੍ਰਭੂ ਈਸਾ ਮਸੀਹ ਦੇ ਚਰਨਾਂ ਵਿਚ ਕਰ ਰਿਹਾ ਹੈ। ਵੀਡੀਓ 'ਤੇ ਸੈਂਕੜੇ ਲੋਕਾਂ ਨੇ ਲਾਈਕ ਅਤੇ ਕੁਮੈਂਟ ਕੀਤਾ ਹੈ। ਵੱਡੀ ਗਿਣਤੀ ਵਿਅਕਤੀਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਪਰ ਕੁਝ ਵਿਅਕਤੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਦੀ ਵੀਡੀਓ ਹੈ ਤੇ ਵੋਟਾਂ ਲਈ ਉਮੀਦਵਾਰ ਨੂੰ ਹਰ ਧਰਮ ਦੇ ਲੋਕਾਂ ਕੋਲ ਜਾਣਾ ਪੈਂਦਾ ਹੈ ਤੇ ਲੌਂਗੋਵਾਲ ਉਦੋਂ ਪ੍ਰਧਾਨ ਵੀ ਨਹੀਂ ਸਨ ਪਰ ਚਰਚਾ ਇਹ ਵੀ ਛਿੜ ਚੁੱਕੀ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸੇ ਅਜਿਹੇ ਸਖਸ਼ ਨੂੰ ਨਹੀਂ ਲਗਾਇਆ ਜਾ ਸਕਦਾ ਸੀ ਜੋ ਸਿੱਖ ਰਹਿਤ ਮਰਿਯਾਦਾ ਵਿਚ ਪੱਕਾ ਹੋਵੇ ਤੇ ਉਸ ਦਾ ਸਿਆਸਤ ਨਾਲ ਕੋਈ ਨਾਤਾ ਨਾ ਹੋਵੇ। ਜਦੋਂ ਇਸ ਸਬੰਧੀ ਸੁਨਾਮ ਚਰਚ ਦੇ ਮੁਖੀ ਪੀਟਰ ਜੌਨ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਵੀਡੀਓ 25 ਦਸੰਬਰ 2016 ਦੀ ਹੈ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਵੋਟਾਂ ਦੇ ਸਬੰਧ ਵਿਚ ਸਾਡੇ ਸਮਾਗਮ ਵਿਚ ਆਏ ਸਨ ਤੇ ਸ਼ਮਸ਼ੇਰ ਸੰਧੂ ਨਾਂ ਦੇ ਪਾਦਰੀ ਨੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਸੀ।
ਇਸ ਸਬੰਧੀ ਜਦੋਂ ਲੌਂਗੋਵਾਲ ਨਾਲ ਗੱਲਬਾਤ ਕੀਤੀ ਗÎਈ ਤਾਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਬਾਕੀ ਸਾਰੇ ਧਰਮਾਂ ਦਾ ਵੀ ਪੂਰਾ ਸਤਿਕਾਰ ਕਰਦਾ ਹੈ ਤੇ ਜੇਕਰ ਉਹ ਕਿਸੇ ਅਜਿਹੇ ਪ੍ਰੋਗਰਾਮ 'ਚ ਗਏ ਹੋਣਗੇ ਤਾਂ ਇਸ ਵਿਚ ਕੋਈ ਵੀ ਗਲਤ ਗੱਲ ਨਹੀਂ ਹੈ।
ਜਾਨੋਂ ਮਾਰ ਦੇਣ ਦੀ ਨੀਅਤ ਨਾਲ ਕੀਤੇ ਫਾਇਰ
NEXT STORY