ਅੰਮ੍ਰਿਤਸਰ, (ਅਰੁਣ)- ਲਾਗਤਬਾਜ਼ੀ ਕਾਰਨ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾ ਕੇ ਦੌੜੇ ਸਫਾਰੀ ਕਾਰ ਸਵਾਰਾਂ ਖਿਲਾਫ ਥਾਣਾ ਬਿਆਸ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਬਸੰਤ ਨਗਰ ਸੁਲਤਾਨਵਿੰਡ ਰੋਡ ਵਾਸੀ ਸੁਖਜਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕਾ ਕੰਵਰ ਹਰਮਨਪ੍ਰੀਤ ਸਿੰਘ ਜੋ ਕੈਨੇਡਾ 'ਚ ਰਹਿੰਦਾ ਹੈ, ਦਾ ਸੁਖਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਨਾਲ ਲੜਾਈ-ਝਗੜੇ ਦਾ ਕੇਸ ਬਾਬਾ ਬਕਾਲਾ ਦੀ ਅਦਾਲਤ ਵਿਚ ਚੱਲ ਰਿਹਾ ਹੈ। 28 ਨਵੰਬਰ ਨੂੰ ਪੇਸ਼ੀ ਕਾਰਨ ਉਹ ਅਦਾਲਤ 'ਚ ਪੁੱਜੇ, ਜਿਥੇ ਉਨ੍ਹਾਂ ਦੇ ਵਕੀਲ ਨੇ ਪੇਸ਼ੀ ਬਾਅਦ ਦੁਪਹਿਰ ਹੋਣ ਬਾਰੇ ਕਿਹਾ।
ਉਹ ਸਾਥੀਆਂ ਸਮੇਤ ਬਾਬਾ ਬਕਾਲਾ ਹੋ ਕੇ ਆਉਣ ਮਗਰੋਂ ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਸਫਾਰੀ ਕਾਰ 'ਚ ਆਏ ਸਤਨਾਮ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਨੰਦੇੜ ਹਜ਼ੂਰ ਸਾਹਿਬ, ਸ਼ਰਨਜੀਤ ਸਿੰਘ, ਗੁਰਬਖਸ਼ ਸਿੰਘ ਪੁੱਤਰ ਕੁਲਦੀਪ ਸਿੰਘ, ਈਸ਼ਰ ਸਿੰਘ ਪੁੱਤਰ ਗੁਰਬਖਸ਼ ਸਿੰਘ, ਸੁਖਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਵਾਸੀ ਕੁਹਾਰਵਿੰਡ ਤੇ ਉਨ੍ਹਾਂ ਦੇ 2-3 ਹੋਰ ਸਾਥੀਆਂ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਦੌੜ ਗਏ। ਇਰਾਦਾ-ਏ-ਕਤਲ ਦੋਸ਼ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਭਾਰੀ ਮਾਤਰਾ 'ਚ ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ
NEXT STORY