ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਦਿਹਾਤੀ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਸ਼ਗਨ ਸਕੀਮ ਦੇ ਬਕਾਇਆ ਪਏ ਪੈਸਿਅਾਂ ਨੂੰ ਜਲਦ ਜਾਰੀ ਕੀਤਾ ਜਾਵੇ ਕਿਉਂਕਿ ਉਹ ਲੋਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਰ ਕੇ ਸ਼ਗਨ ਸਕੀਮ ਦੇ ਪੈਸੇ ਲੈਣ ਲਈ ਜ਼ਿਲਾ ਭਲਾਈ ਦਫ਼ਤਰ ਵਿਖੇ ਫਾਈਲਾਂ ਜਮ੍ਹਾ ਕਰਵਾਈਅਾਂ ਹੋਈਆਂ ਹਨ। ਅਜਿਹੇ ਗਰੀਬ ਮਾਪੇ ਨਿਰਾਸ਼ਤਾ ਦੇ ਆਲਮ ’ਚ ਹਨ ਅਤੇ ਅਜੇ ਵੀ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ।
ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ ਅਤੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਨੇ ਕਿਹਾ ਕਿ ਗਰੀਬ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਅਤੇ ਰਾਜ ਸੱਤਾ ਹਾਸਲ ਕਰਨ ਵਾਸਤੇ ਪਹਿਲਾਂ ਤਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ ਚਲਾਉਣ ਦੇ ਦਾਅਵੇ ਕਰਦੇ ਹਨ ਪਰ ਬਾਅਦ ’ਚ ਸਰਕਾਰਾਂ ਤੋਂ ਪੂਰਾ ਨਹੀਂ ਉਤਰਿਆ ਜਾਂਦਾ ਤੇ ਬਹੁਤ ਸਾਰੀਅਾਂ ਸਕੀਮਾਂ ਦੀ ਅੱਧਵਾਟੇ ਹੀ ਫੂਕ ਨਿਕਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹਾਂ ਸਮੇਂ ਲੋਕਾਂ ਤੋਂ ਉਧਾਰ-ਸੁਧਾਰ ਪੈਸੇ ਫਡ਼ ਕੇ ਖਰਚਾ ਕੀਤਾ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪੈਸੇ ਵਾਪਸ ਵੀ ਕਰਨੇ ਹਨ।
ਡੇਢ ਸਾਲ ਤੋਂ ਨਹੀਂ ਮਿਲੇ ਸ਼ਗਨ ਸਕੀਮ ਦੇ ਪੈਸੇ : ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਦਾ ਕਹਿਣਾ ਹੈ ਕਿ ਨਵੰਬਰ-2016 ਤੱਕ ਹੀ ਸ਼ਗਨ ਸਕੀਮ ਦੇ ਪੈਸੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਮਿਲੇ ਹਨ। ਉਸ ਤੋਂ ਬਾਅਦ ਇਹ ਰਕਮ ਕਿਸੇ ਗਰੀਬ ਨੂੰ ਨਹੀਂ ਮਿਲੀ, ਜਿਸ ਨੂੰ ਸਰਕਾਰ ਦੀ ਵੱਡੀ ਨਾਲਾਇਕੀ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਾਂਗਰਸ ਸਰਕਾਰ ਨੇ ਤਾਂ ਕਿਸੇ ਨੂੰ ਫੁੱਟੀ ਕੋਡੀ ਵੀ ਨਹੀਂ ਦਿੱਤੀ ਪਰ ਉਂਝ ਤਾਂ ਵਿਧਾਨ ਸਭਾ ’ਚ ਮਤਾ ਜ਼ਰੂਰ ਪਾਸ ਕਰ ਦਿੱਤਾ ਸੀ ਕਿ ਲਡ਼ਕੀਆਂ ਦੇ ਵਿਆਹ ਸਮੇਂ ਸ਼ਗਨ ਸਕੀਮ ਦੀ ਰਕਮ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਅਤੇ ਵਧਾਈ ਗਈ ਰਕਮ ਦਾ ਉਨ੍ਹਾਂ ਵਿਅਕਤੀਆਂ ਨੂੰ ਲਾਭ ਮਿਲੇਗਾ, ਜਿਨ੍ਹਾਂ ਦੀਆਂ ਲਡ਼ਕੀਆਂ ਦੇ ਵਿਆਹ 1 ਜੁਲਾਈ, 2017 ਤੋਂ ਬਾਅਦ ਵਿਚ ਹੋਏ ਹਨ।
ਜ਼ਿਲਾ ਭਲਾਈ ਦਫ਼ਤਰ ’ਚ ਹਰ ਮਹੀਨੇ ਆਉਂਦੀਅਾਂ ਨੇ 250 ਫਾਈਲਾਂ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਭਲਾਈ ਦਫ਼ਤਰ ਵਿਚ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦਡ਼ਬਾਹਾ ਸ਼ਹਿਰ ਤੋਂ ਇਲਾਵਾ 241 ਪਿੰਡਾਂ ਵਿਚੋਂ 3 ਹਜ਼ਾਰ ਦੇ ਕਰੀਬ ਵਿਅਕਤੀਆਂ ਨੇ ਸ਼ਗਨ ਸਕੀਮ ਵਾਲੀਅਾਂ ਫਾਈਲਾਂ ਜਮ੍ਹਾ ਕਰਵਾਈਅਾਂ ਹੋਈਆਂ ਹਨ। ਪਤਾ ਲੱਗਾ ਹੈ ਕਿ ਉਕਤ ਦਫ਼ਤਰ ਵੱਲੋਂ ਸਾਰੀਆਂ ਫਾਈਲਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਹੁਣ ਪੈਸੇ ਸਰਕਾਰ ਨੇ ਸਿੱਧੇ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਨੇ ਹਨ। ਇਹ ਵੀ ਪਤਾ ਲੱਗਾ ਹੈ ਕਿ ਹਰ ਮਹੀਨੇ 200-250 ਫਾਈਲਾਂ ਇਸ ਦਫਤਰ ’ਚ ਪੁੱਜਦੀਆਂ ਹਨ।
ਸਰਕਾਰ ਵੱਲ ਕਰੋਡ਼ਾਂ ਰੁਪਏ ਖਡ਼੍ਹੈ ਬਕਾਇਆ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਸ਼ਗਨ ਸਕੀਮ ਦੇ ਪੈਸਿਅਾਂ ਦਾ ਸਰਕਾਰ ਵੱਲ ਕਰੋਡ਼ਾਂ ਰੁਪਏ ਬਕਾਇਆ ਖੜ੍ਹਾ ਹੈ, ਜਦਕਿ 6 ਮਹੀਨੇ ਪਹਿਲਾਂ ਹੀ ਸਰਕਾਰ ਵੱਲ 4 ਕਰੋਡ਼ ਰੁਪਏ ਤੋਂ ਵੱਧ ਦਾ ਬਕਾਇਆ ਸੀ।
ਆਵਾਜ਼ ਪ੍ਰਦੂਸ਼ਣ ਰੋਕਣ ਲਈ 45 ਵਾਹਨਾਂ ਤੋਂ ਲੁਹਾਏ ਪ੍ਰੈਸ਼ਰ ਹਾਰਨ
NEXT STORY