ਮਾਨਸਾ(ਅਮਰਜੀਤ ਚਾਹਲ) - ਸ੍ਰੀਨਗਰ 'ਚ ਅੱਤਵਾਦੀ ਵੱਲੋਂ ਪੁਲਸ ਦੇ ਵਾਹਨ 'ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਬੀ. ਐੱਸ. ਐੱਫ. ਦੇ ਏ. ਐੱਸ. ਆਈ. ਕਮਲਜੀਤ ਸਿੰਘ ਦੇ ਪਿੰਡ ਨੰਗਲ ਕਲਾਂ 'ਚ ਸੋਗ ਦੀ ਲਹਿਰ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਣ 'ਤੇ ਪੂਰਾ ਪਿੰਡ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਸਦੇ ਘਰ ਪੁੱਜ ਰਿਹਾ ਹੈ। ਸ਼ਹੀਦ ਦੀ ਮ੍ਰਿਤਕ ਦੇਹ ਸ਼ਨੀਵਾਰ ਸ਼ਾਮ ਨੂੰ ਉਸਦੇ ਪਿੰਡ 'ਚ ਪਹੁੰਚ ਸਕਦੀ ਹੈ। ਸ਼ਹੀਦ ਕਮਲਜੀਤ ਸਿੰਘ ਸਾਲ 1988 'ਚ ਬੀ. ਐੱਸ. ਐੱਫ. 'ਚ ਭਰਤੀ ਹੋਏ ਸਨ। ਇਥੇ ਦੱਸਿਆ ਗਿਆ ਹੈ ਕਿ ਪੁਲਸ ਦਾ ਦਸਤਾ ਵਾਸਤਰਾ ਡਿਉਟੀ ਤੋਂ ਪਰਤ ਰਿਹਾ ਸੀ ਕਿ ਅੱਤਵਾਦੀਆਂ ਨੇ ਪੰਥਾਂ ਚੌਕ ਦੇ ਨੇੜੇ ਬੰਬ ਨਾਲ ਉਨ੍ਹਾਂ ਦੀ ਬੱਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ 7 ਜਵਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਇਲਾਜ ਦੌਰਾਨ ਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ।
ਬਾਬੇ ਨੇ ਕਿਵੇਂ ਇਕੱਠੀ ਕੀਤੀ ਕਰੋੜਾਂ ਦੀ ਜ਼ਮੀਨ, ਚੇਲਿਆਂ ਵਲੋਂ ਬਲਾਤਕਾਰ ਦੀ ਸ਼ਿਕਾਰ ਪੀੜਤਾ ਨੇ ਖੋਲ੍ਹੇ ਭੇਤ
NEXT STORY