ਫਾਜ਼ਿਲਕਾ (ਨਾਗਪਾਲ) - ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ ਫੌਜੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਇਸਲਾਮਾਬਾਦ 'ਚ ਪੁੱਜੀ, ਜਿਥੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਸੁਖਚੈਨ ਸਿੰਘ 19 ਸਿੱਖ ਰੈਜਿਮੈਂਟ 'ਚ ਬਤੌਰ ਲਾਂਸ ਨਾਇਕ ਤਾਇਨਾਤ ਸੀ, ਜੋ ਆਪਣੀ ਪਤਨੀ ਅਤੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ ਸ਼ਹੀਦ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ 'ਚ ਨਕਸਲੀਆਂ ਨਾਲ ਹੋਈ ਮੁੱਠਭੇੜ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ, ਜਿਸ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਇਸਲਾਮਵਾਲਾ ਪਹੁੰਚਣ 'ਤੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਇਸ ਮੌਕੇ ਭਰੇ ਮਨ ਨਾਲ ਸ਼ਹੀਦ ਸੁਖਚੈਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ 2009 'ਚ ਫੌਜ 'ਚ ਭਰਤੀ ਹੋਇਆ ਸੀ। ਪਹਿਲੀ ਵਾਰ ਉਹ ਰਾਮਗੜ੍ਹ 'ਚ ਤਾਇਨਾਤ ਸੀ, ਜਿਸ ਤੋਂ ਬਾਅਦ ਉਹ ਜੰਮੂ, ਮੁੰਬਈ ਅਤੇ ਪੂਣੇ 'ਚ ਡਿਊਟੀ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 4 ਮੁੰਡੇ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।

ਇਸ ਮੌਕੇ ਪਹੁੰਚੇ ਸਥਾਨਕ ਜ਼ਿਲਾ ਪ੍ਰਸ਼ਾਸਨ ਅਤੇ ਆਰਮੀ ਦੇ ਅਧਿਕਾਰੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।

ਭੁੱਲਾਂ ਦੀ ਮਿਲਦੀ ਹੈ ਮੁਆਫੀ, ਪਾਪਾਂ ਦੀ ਨਹੀਂ : ਅਮਨ ਅਰੋੜਾ (ਵੀਡੀਓ)
NEXT STORY