ਜਲੰਧਰ/ਸ਼ਾਹਕੋਟ (ਧਵਨ, ਅਰੁਣ)— ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ। ਕਾਂਗਰਸ ਪਾਰਟੀ ਵੱਲੋਂ ਸਾਲ 2017 ਦੇ ਉਮੀਦਵਾਰ ਰਹੇ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਟਿਕਟ ਦਿੱਤੀ ਗਈ ਹੈ, ਜੋ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਲੜਣਗੇ। 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਦੇਵ ਸਿੰਘ ਲਾਡੀ ਨੂੰ ਕੁੱਲ 42008 ਵੋਟਾਂ ਹਾਸਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਕ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਹਰਦੇਵ ਸਿੰਘ ਲਾਡੀ ਦੀ ਟਿਕਟ ਉੱਤੇ ਕਈ ਤਰ੍ਹਾਂ ਦੇ ਖਤਰੇ ਦੇ ਬੱਦਲ ਛਾ ਗਏ ਸਨ ਪਰ ਕਾਂਗਰਸ ਪਾਰਟੀ ਵੱਲੋਂ ਅੱਜ ਉਨ੍ਹਾਂ ਦੀ ਟਿਕਟ ਐਲਾਨ ਦੇਣ ਮਗਰੋਂ ਸ਼ਾਹਕੋਟ ਸਿਆਸਤ ਹੋਰ ਗਰਮਾ ਜਾਵੇਗੀ। ਸ਼ਾਹਕੋਟ 'ਚ ਇਸ ਸਮੇਂ ਸਿੱਧੇ ਤੌਰ ਉੱਤੇ ਕਾਂਗਰਸ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਸਪੁੱਤਰ ਸਵ. ਅਜੀਤ ਸਿੰਘ ਕੋਹਾੜ ਦੇ ਨਾਲ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਸਾਬਕਾ ਆਗੂ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਤੋਂ ਬਾਅਦ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਸੀਟ ਖਾਲੀ ਪਈ ਹੈ, ਜਿਸ ਕਰਕੇ ਇਥੇ 28 ਮਈ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਜ਼ਿਮਨੀ ਚੋਣ ਹੋਣ ਤੋਂ ਬਾਅਦ ਇਸ ਦੇ ਨਤੀਜੇ ਦੇ ਐਲਾਨ 31 ਮਈ ਨੂੰ ਕੀਤਾ ਜਾਵੇਗਾ।
ਬਿਜਲੀ ਕਾਮਿਆਂ ਦੀ ਭੁੱਖ ਹੜਤਾਲ 13ਵੇਂ ਦਿਨ ਵੀ ਜਾਰੀ
NEXT STORY