ਲੁਧਿਆਣਾ (ਬੇਰੀ)-ਇਕ ਕਲਯੁਗੀ ਚਾਚੇ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੀ 10 ਸਾਲ ਦੀ ਮਾਸੂਮ ਭਤੀਜੀ ਨਾਲ ਨਸ਼ੇ ਵਾਲੇ ਪਦਾਰਥ ਖੁਆ ਕੇ ਜਬਰ-ਜ਼ਿਨਾਹ ਕਰਨ ਦੀ ਖ਼ਬਰ ਹੈ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਇਲਾਕੇ ਦੀ ਐੱਨ. ਜੀ. ਓ. ਦੇ ਮੈਂਬਰ ਕੱਪੜੇ ਵੰਡਣ ਆਏ ਤਾਂ ਲੜਕੀ ਨੇ ਸਾਰੀ ਗੱਲ ਐੱਨ. ਜੀ. ਓ. ਦੀਆਂ ਔਰਤਾਂ ਨੂੰ ਦੱਸੀ। ਇਸ ਤੋਂ ਬਾਅਦ ਔਰਤਾਂ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਦੱਸਿਆ। ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਚਾਚੇ ਰਾਜਪਾਲ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਚਾਈਨਾ ਡੋਰ ਨਾਲ ਵਾਪਰੀ ਦੁਖਦਾਇਕ ਘਟਨਾ ਦਾ CM ਮਾਨ ਨੇ ਲਿਆ ਸਖ਼ਤ ਨੋਟਿਸ
ਸ਼ਿਕਾਇਤਕਰਤਾ ਸਮਰਿਤਾ ਕੌਰ ਨੇ ਦੱਸਿਆ ਕਿ ਉਹ ਬੰਧੂ ਹੈਲਪਿੰਗ ਹੈਂਡ ਫਾਊਂਡੇਸ਼ਨ ਨਾਂ ਦੀ ਸੰਸਥਾ ਚਲਾਉਂਦੀ ਹੈ। 14 ਨਵੰਬਰ ਨੂੰ ਚੰਡੀਗੜ੍ਹ ਰੋਡ ’ਤੇ ਸਥਿਤ ਵਿਸ਼ਾਲ ਮੈਗਾਮਾਰਟ ਦੇ ਬਾਹਰ ਉਨ੍ਹਾਂ ਦੀ ਸੰਸਥਾ ਦੇ ਮੈਂਬਰਾਂ ਵੱਲੋਂ ਕੈਂਪ ਲਾਇਆ ਗਿਆ। ਇਸ ਦੌਰਾਨ ਫੁੱਟਪਾਥਾਂ ਅਤੇ ਝੁੱਗੀਆਂ ’ਤੇ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਦਵਾਈਆਂ ਅਤੇ ਕੱਪੜੇ ਵੰਡੇ ਗਏ। ਉਸੇ ਸਮੇਂ ਝੁੱਗੀ-ਝੌਂਪੜੀਆਂ ’ਚ ਰਹਿਣ ਵਾਲੀ ਇਕ 10 ਸਾਲ ਦੀ ਬੱਚੀ ਉੱਥੇ ਆ ਗਈ। ਉਸ ਨੇ ਦੱਸਿਆ ਕਿ ਉਹ 4 ਭੈਣਾਂ ਹਨ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦਾ ਪਿਤਾ ਅਤੇ ਚਾਚਾ ਸ਼ਰਾਬ ਦੇ ਆਦੀ ਹਨ। ਉਸ ਦਾ ਚਾਚਾ ਅਕਸਰ ਸ਼ਰਾਬ ਪੀ ਕੇ ਉਸ ਨਾਲ ਦੁਰਵਿਵਹਾਰ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ, ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ : ਬਿਕਰਮ ਮਜੀਠੀਆ
ਲੜਕੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਚਾਚੇ ਨੇ ਉਸ ਨੂੰ ਨਸ਼ੇ ਵਾਲੀ ਗੋਲ਼ੀ ਖੁਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਸਮਰਿਤਾ ਕੌਰ ਦਾ ਕਹਿਣਾ ਹੈ ਕਿ ਫਿਰ ਉਹ ਬੱਚੀ ਨੂੰ ਆਪਣੇ ਨਾਲ ਥਾਣੇ ਲੈ ਗਈ। ਪੁਲਸ ਵੱਲੋਂ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
'ਖੇਡਾਂ ਵਤਨ ਪੰਜਾਬ ਦੀਆਂ' ਦੇ ਸਮਾਪਤੀ ਸਮਾਰੋਹ 'ਤੇ CM ਮਾਨ ਜੇਤੂ ਖਿਡਾਰੀਆਂ ਨੂੰ ਵੰਡਣਗੇ 6.85 ਕਰੋੜ ਦੇ ਇਨਾਮ
NEXT STORY