ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-22 ਪੀ. ਜੀ. 'ਚ ਰਹਿਣ ਵਾਲੀ ਕੁੜੀ ਨੇ ਬਾਥਰੂਮ 'ਚ ਗੀਜ਼ਰ ਦੇ ਉੱਪਰ ਕੈਮਰਾ ਲਾ ਦਿੱਤਾ, ਤਾਂ ਜੋ ਬਾਥਰੂਮ 'ਚ ਨਹਾਉਂਦੀਆਂ ਕੁੜੀਆਂ ਦੀਆਂ ਵੀਡੀਓਜ਼ ਬਣਾਈਆਂ ਜਾ ਸਕਣ ਅਤੇ ਉਹ ਵੀਡੀਓ ਆਪਣੇ ਬੁਆਏਫਰੈਂਡ ਨੂੰ ਭੇਜ ਸਕੇ। ਇਸ ਦੌਰਾਨ ਪੀ. ਜੀ. 'ਚ ਰਹਿਣ ਵਾਲੀ ਕੁੜੀ ਦੀ ਨਜ਼ਰ ਗੀਜ਼ਰ ’ਤੇ ਲੱਗੇ ਕੈਮਰੇ ’ਤੇ ਪੈ ਗਈ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਾਥਰੂਮ 'ਚ ਰੱਖਿਆ ਕੈਮਰਾ ਅਤੇ ਕੁੜੀ ਅਤੇ ਉਸ ਦੇ ਬੁਆਏਫਰੈਂਡ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ। ਪੀ. ਜੀ. 'ਚ ਰਹਿਣ ਵਾਲੀ ਕੁੜੀ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਸੈਕਟਰ-20 ਵਾਸੀ ਅਮਿਤ ਹਾਂਡਾ ਅਤੇ ਉਸ ਦੀ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮਾਮਲੇ 'ਚ ਗੈਰ-ਜ਼ਮਾਨਤੀ ਧਾਰਾਵਾਂ ਲਾਉਣ ਦੀ ਤਿਆਰੀ ਕਰ ਰਹੀ ਹੈ। ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-22 ਸਥਿਤ ਇਕ ਕੋਠੀ ਦੇ ਟਾਪ ਫਲੋਰ ’ਤੇ ਪੰਜ ਕੁੜੀਆਂ ਨਾਲ ਪੀ. ਜੀ. 'ਚ ਰਹਿੰਦੀ ਹੈ। 26 ਨਵੰਬਰ ਨੂੰ ਜਦੋਂ ਉਹ ਬਾਥਰੂਮ 'ਚ ਗਈ ਤਾਂ ਗੀਜ਼ਰ ਦੇ ਉੱਪਰ ਕਾਲੇ ਰੰਗ ਦੀ ਡਿਵਾਈਸ ਪਈ ਦਿਖਾਈ ਦਿੱਤੀ। ਕੁੜੀ ਨੇ ਤੁਰੰਤ ਸਹੇਲੀਆਂ ਨੂੰ ਬੁਲਾਇਆ ਅਤੇ ਸਟੂਲ ’ਤੇ ਚੜ੍ਹ ਕੇ ਦੇਖਿਆ ਕਿ ਉੱਥੇ ਕੈਮਰਾ ਪਿਆ ਸੀ, ਜਿਸ ਨਾਲ ਵੀਡੀਓ ਸ਼ੇਅਰ ਹੋ ਸਕੇ। ਕੁੜੀ ਨੇ ਪਹਿਲਾਂ ਮਕਾਨ ਮਾਲਕ ਨੂੰ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਮਕਾਨ ਮਾਲਕ ਨੇ ਇਸ ਮਾਮਲੇ ਦੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਭਰਤੀਆਂ ਸਬੰਧੀ ਹਾਈਕੋਰਟ 'ਚ ਸੁਣਵਾਈ ਅੱਜ, ਪੜ੍ਹੋ ਕੀ ਹੈ ਪੂਰੀ ਖ਼ਬਰ
ਵੱਖ-ਵੱਖ ਤੌਰ ’ਤੇ ਪੁੱਛਗਿੱਛ ’ਚ ਕਬੂਲੀ ਗੱਲ
ਸੂਚਨਾ ਮਿਲਦਿਆਂ ਹੀ ਸੈਕਟਰ-17 ਥਾਣਾ ਇੰਚਾਰਜ ਰਾਜੀਵ ਕੁਮਾਰ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਕੈਮਰਾ ਜ਼ਬਤ ਕੀਤਾ ਅਤੇ ਟਾਪ ਫਲੌਰ ’ਤੇ ਪੀ. ਜੀ. 'ਚ ਰਹਿਣ ਵਾਲੀਆਂ ਕੁੜੀਆਂ ਨੂੰ ਵੱਖ-ਵੱਖ ਬੁਲਾ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਯੂ. ਪੀ. ਤੋਂ ਆਈਲੈੱਟਸ ਕਰਨ ਆਈ ਕੁੜੀ ਨੇ ਆਪਣੇ ਬੁਆਏਫਰੈਂਡ ਦੇ ਕਹਿਣ ’ਤੇ ਕੈਮਰੇ ਵਾਲੀ ਡਿਵਾਈਸ ਬਾਥਰੂਮ ਦੇ ਅੰਦਰ ਗੀਜ਼ਰ ’ਤੇ ਲਾ ਦਿੱਤੀ ਸੀ। ਪੁਲਸ ਨੇ ਕੁੜੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ। ਸੈਕਟਰ-17 ਥਾਣਾ ਪੁਲਸ ਨੇ ਧਾਰਾ 354ਸੀ, 509 ਅਤੇ 66 ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਪਾਸ ਹੋਏ ਅਹਿਮ ਬਿੱਲ, ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਬੁਆਏਫਰੈਂਡ ਦੇ ਕਹਿਣ ’ਤੇ ਰੱਖਿਆ ਸੀ ਕੈਮਰਾ
ਪੁੱਛਗਿੱਛ ਦੌਰਾਨ ਕੁੜੀ ਨੇ ਦੱਸਿਆ ਕਿ ਉਸ ਨੂੰ ਪੀ. ਜੀ. ਦੇ ਬਾਥਰੂਮ 'ਚ ਕੈਮਰਾ ਬੁਆਏਫਰੈਂਡ ਸੈਕਟਰ-20 ਨਿਵਾਸੀ ਅਮਿਤ ਹਾਂਡਾ ਨੇ ਰੱਖਣ ਲਈ ਕਿਹਾ ਸੀ। ਕੈਮਰਾ ਅਮਿਤ ਹਾਂਡਾ ਨੇ ਬੁੜੈਲ ਦੀ ਮਾਰਕਿਟ ਤੋਂ ਦਿਵਾਇਆ ਸੀ। ਸੈਕਟਰ-17 ਥਾਣਾ ਪੁਲਸ ਨੇ ਮੰਗਲਵਾਰ ਅਮਿਤ ਹਾਂਡਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ। ਪੀ. ਜੀ. ਦੇ ਅੰਦਰ ਬਾਥਰੂਮ 'ਚ ਗੀਜ਼ਰ ’ਤੇ ਲੱਗੇ ਕੈਮਰੇ ਅਤੇ ਗ੍ਰਿਫ਼ਤਾਰ ਕੁੜੀ ਤੇ ਅਮਿਤ ਹਾਂਡਾ ਦੇ ਮੋਬਾਇਲ ਫੋਨਾਂ ਨੂੰ ਪੁਲਸ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਡਿਵਾਈਸ ਅਤੇ ਫੋਨ ਵਿਚ ਪੀ. ਜੀ. ਵਿਚ ਰਹਿਣ ਵਾਲੀਆਂ ਕੁੜੀਆਂ ਦੀ ਵੀਡੀਓ ਜਾਂ ਫੋਟੋ ਵਾਇਰਲ ਤਾਂ ਨਹੀਂ ਕੀਤੀ ਗਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਤਿੰਨਾਂ ਦੋਸਤਾਂ ਨੇ ਪੀਤੀ ਸ਼ਰਾਬ, ਫਿਰ ਪਾਇਆ ਭੰਗੜਾ, ਅੱਧੇ ਘੰਟੇ ਬਾਅਦ ਵਾਪਰ ਗਈ ਅਣਹੋਣੀ
NEXT STORY