Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 23, 2026

    5:16:41 AM

  • celebrations turn to mourning

    ਮਾਤਮ 'ਚ ਬਦਲੀਆਂ ਖੁਸ਼ੀਆਂ: ਕੰਨ ਛਿਦਵਾਉਣ ਦੀ ਰਸਮ...

  • pakistan defeats india by 48 runs

    IND A vs PAK A: ਪਾਕਿਸਤਾਨ ਨੇ ਭਾਰਤ ਨੂੰ 48...

  • delhi committee members

    ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਲੀ ਕਮੇਟੀ ਦੇ 2...

  • power cut in punjab

    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ

BLOG News Punjabi(ਬਲਾਗ)

ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ

  • Edited By Anmol Tagra,
  • Updated: 14 Oct, 2026 02:42 PM
Blog
bill ackman
  • Share
    • Facebook
    • Tumblr
    • Linkedin
    • Twitter
  • Comment

ਅਰਬਪਤੀ ਬਿਲ ਏਕਮੈਨ ਦੀ ਜ਼ਿੰਦਗੀ ਇਸ ਫਰਵਰੀ ਉਦੋਂ ਉਥਲ-ਪੁਥਲ ਹੋ ਗਈ, ਜਦੋਂ ਉਨ੍ਹਾਂ ਦੀ 26 ਸਾਲਾ ਧੀ ਆਪਣੇ ਬਰੁਕਲਿਨ ਸਥਿਤ ਅਪਾਰਟਮੈਂਟ ’ਚ ਡਿੱਗ ਪਈ। ਉਹ ਦਿਮਾਗ ਦੀ ਬ੍ਰੇਨ ਹੈਮਰੇਜ ਤੋਂ ਪੀੜਤ ਸੀ, ਜਿਸ ਨੇ ਉਸ ਨੂੰ ਤੁਰਨ-ਫਿਰਨ, ਬੋਲਣ ਜਾਂ ਦੇਖਣ ’ਚ ਅਸਮਰੱਥ ਬਣਾ ਦਿੱਤਾ ਸੀ।

ਹੇਜ ਫੰਡ ਮੈਨੇਜਰ ਨੇ ਉਹੀ ਕੀਤਾ, ਜੋ ਕੋਈ ਵੀ ਚੰਗਾ ਪਿਤਾ ਕਰਦਾ ਹੈ, ਘੱਟੋ-ਘੱਟ ਅਜਿਹਾ ਪਿਤਾ, ਜਿਸ ਕੋਲ ਅਥਾਹ ਵਿੱਤੀ ਸਾਧਨ ਹੋਣ ਅਤੇ ਜਿਸ ਨੂੰ ਦੋਸਤ ‘ਮਿਸਟਰ ਫਿਕਸ-ਇਟ’ ਦੀ ਪ੍ਰਵਿਰਤੀ ਵਾਲਾ ਦੱਸਦੇ ਹਨ। ਉਹ ਤੁਰੰਤ ਸਰਗਰਮ ਹੋ ਗਏ ਅਤੇ ਉਸ ਨੂੰ ਨਿਊਯਾਰਕ ਸਿਟੀ ਦੇ ਮਾਊਂਟ ਸਿਨਾਈ ਹਸਪਤਾਲ ’ਚ ਬਿਹਤਰੀਨ ਇਲਾਜ ਦਿਵਾਇਆ ਅਤੇ ਦੁਨੀਆ ਭਰ ਦੇ ਪ੍ਰਭਾਵਸ਼ਾਲੀ ਸੰਪਰਕਾਂ ਵਾਲੇ ਦੋਸਤਾਂ ਦੇ ਨੈੱਟਵਰਕ ਤੋਂ ਸਲਾਹ ਲਈ।

ਉਨ੍ਹਾਂ ਨੇ ਉਸ ਨੂੰ ਇਕ ਅਜਿਹੀ ਅਨੋਖੀ ਸੈੱਲ ਥੈਰੇਪੀ ਦਿਵਾਉਣ ’ਚ ਮਦਦ ਕੀਤੀ, ਜੋ ਲੰਬੀ ਉਮਰ ਪ੍ਰਤੀ ਉਤਸ਼ਾਹੀ ਲੋਕਾਂ ’ਚ ਚਰਚਾ ’ਚ ਰਹੀ ਹੈ ਅਤੇ ਫਿਰ, ਵਿਗਿਆਨਕ ਖੋਜ ਨੂੰ ਗਤੀ ਦੇਣ ਦੀ ਇਕ ਨਵੀਂ ਇੱਛਾ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਲੰਬੀ ਉਮਰ ਅਤੇ ਦਿਮਾਗ ਦੀ ਸਿਹਤ ਨੂੰ ਸਮਰਪਿਤ ਇਕ ਸੰਸਥਾ ਸ਼ੁਰੂ ਕਰਨ ਲਈ 400 ਮਿਲੀਅਨ ਡਾਲਰ ਤੋਂ ਵੱਧ ਖਰਚ ਕਰਨ ਦਾ ਸੰਕਲਪ ਲਿਆ।

ਉਨ੍ਹਾਂ ਨੇ ਐਕਸ ’ਤੇ ਕਿਹਾ, ‘‘ਸਾਡਾ ਟੀਚਾ ਦੁਨੀਆ ਦਾ ਸਭ ਤੋਂ ਵੱਡਾ ਦਿਮਾਗ ਖੋਜ, ਮੁੜ-ਵਸੇਬਾ, ਰਿਕਵਰੀ, ਮਨੁੱਖੀ ਸੰਵਰਧਨ ਅਤੇ ਲੰਬੀ ਉਮਰ ਸੰਸਥਾ ਬਣਾਉਣਾ ਹੈ।’’ ਉਨ੍ਹਾਂ ਨੇ ਪੋਸਟ ਕੀਤਾ ਕਿ ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐੱਫ. ਡੀ. ਏ.) ਨੇ ਮਈ ’ਚ ਲੂਸੀ ਦੀ ਮੈਡੀਕਲ ਟੀਮ ਨੂੰ ਪਹਿਲੀ ਵਾਰ ਐਮਰਜੈਂਸੀ ਮਨਜ਼ੂਰੀ ਦਿੱਤੀ ਕਿ ਉਹ ਮਨੁੱਖੀ ਸੈੱਲਾਂ ਦੇ ਊਰਜਾ ਪੈਦਾ ਕਰਨ ਵਾਲੇ ਹਿੱਸੇ, ਮਾਈਟੋਕਾਂਡ੍ਰੀਆ ਨੂੰ ਉਸ ਦੇ ਪੈਰ ਦੀਆਂ ਮਾਸਪੇਸ਼ੀਆਂ ਤੋਂ ਉਸ ਦੀਆਂ ਅੱਖਾਂ ’ਚ ਟਰਾਂਸਪਲਾਂਟ ਕਰਨ, ਇਸ ਉਮੀਦ ’ਚ ਕਿ ਇਹ ਛੋਟੇ ‘ਪਾਵਰਹਾਊਸ’ ਉਸ ਦੀਆਂ ਆਪਟਿਕ ਨਸਾਂ ਨੂੰ ਠੀਕ ਕਰਨ ’ਚ ਮਦਦ ਕਰਨਗੇ ਅਤੇ ਸ਼ਾਇਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਵਾਪਸ ਲੈ ਆਉਣਗੇ।

ਚਿਕਿਤਸਾ ਦਾ ਮੀਲ ਪੱਥਰ : ਏਕਮੈਨ ਦੀ ਧੀ ਲੂਸੀ ਨੂੰ ਦਿੱਤਾ ਗਿਆ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਚੋਟ ਖੋਜਕਾਰਾਂ ਅਤੇ ਲੰਬੀ ਉਮਰ ਦੇ ਵਿਗਿਆਨੀਆਂ, ਦੋਵਾਂ ਦੀ ਰੁਚੀ ਆਕਰਸ਼ਿਤ ਕਰ ਰਿਹਾ ਹੈ, ਜੋ ਮਾਈਟੋਕਾਂਡ੍ਰੀਆ ਨੂੰ ਉਮਰ ਵਧਣ ਦੇ ਕੁਝ ਪ੍ਰਭਾਵਾਂ ਨੂੰ ਉਲਟਾਉਣ ਦੇ ਇਕ ਸੰਭਾਵੀ ਸਾਧਨ ਵਜੋਂ ਦੇਖਦੇ ਹਨ।

ਸੈੱਲ ਦੇ ਊਰਜਾ ਪਾਵਰਹਾਊਸ ਵਜੋਂ ਜਾਣੇ ਜਾਣ ਤੋਂ ਇਲਾਵਾ, ਮਾਈਟੋਕਾਂਡ੍ਰੀਆ ਨੁਕਸਾਨੇ ਗਏ ਸੈੱਲਾਂ ਨੂੰ ਹਟਾਉਣ ’ਚ ਵੀ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਸੰਭਾਵੀ ਤੌਰ ’ਤੇ ਪੁਨਰਜਨਨ ਅਤੇ ਜ਼ਖ਼ਮ ਭਰਨ ’ਚ ਸਹਾਇਤਾ ਮਿਲਦੀ ਹੈ।

ਪਹਿਲਾ ਮਨੁੱਖੀ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ, ਜੋ ਪੇਟ ਦੀ ਮਾਸਪੇਸ਼ੀ ਤੋਂ ਦਿਲ ’ਚ ਕੀਤਾ ਗਿਆ ਸੀ, 2017 ’ਚ ਰਿਪੋਰਟ ਕੀਤਾ ਗਿਆ ਸੀ। ਉਦੋਂ ਤੋਂ ਦਰਜਨਾਂ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ 2024 ’ਚ ਦਿਮਾਗ ਨਾਲ ਜੁੜਿਆ ਇਕ ਮਾਮਲਾ ਵੀ ਸ਼ਾਮਲ ਹੈ, ਪਰ ਸਟੈਨਫੋਰਡ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ’ਚ ਰਸਾਇਣਕ ਅਤੇ ਪ੍ਰਣਾਲੀ ਜੀਵ ਵਿਗਿਆਨ ਦੀ ਪ੍ਰੋਫ਼ੈਸਰ ਡਾਰੀਆ ਮੋਚਲੀ-ਰੋਸੇਨ ਦੇ ਅਨੁਸਾਰ, ਇਨ੍ਹਾਂ ’ਚੋਂ ਕੋਈ ਵੀ ਹੁਣ ਤੱਕ ਮਨੁੱਖੀ ਅੱਖਾਂ ’ਤੇ ਨਹੀਂ ਕੀਤਾ ਗਿਆ ਸੀ।

ਇਲਾਜ ਦੀ ਯੋਜਨਾ : ਮਾਊਂਟ ਸਿਨਾਈ ਦੇ ਨਿਊਰੋਸਾਇੰਟਿਸਟ ਡੇਵਿਡ ਪੁਟਰਿਨੋ, ਜੋ ਲੂਸੀ ਏਕਮੈਨ ਦੀ ਦੇਖਭਾਲ ਲਈ ਜ਼ਿੰਮੇਵਾਰ ਹਨ, ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਲਗਭਗ 1 ਸਾਲ ਤੋਂ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਖੋਜ ’ਤੇ ਕੰਮ ਕਰ ਰਹੇ ਸਨ। ਅਪ੍ਰੈਲ ’ਚ, ਉਨ੍ਹਾਂ ਨੇ ਜਰਨਲ ‘ਨੇਚਰ’ ’ਚ ਇਕ ਅਧਿਐਨ ਪੜ੍ਹਿਆ, ਜਿਸ ’ਚ ਇਕ ਚੂਹੇ ਨੂੰ ਅਜਿਹੀ ਸੱਟ ਤੋਂ ਉੱਭਰਨ ’ਚ ਮਦਦ ਕਰਨ ਲਈ ਸਫ਼ਲਤਾਪੂਰਵਕ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਦੀ ਵਰਤੋਂ ਕੀਤੀ ਗਈ ਸੀ, ਜਿਸ ਨੇ ਉਸ ਜਾਨਵਰ ਦੀ ਆਪਟਿਕ ਨਸ ਨੂੰ ਕੁਚਲ ਦਿੱਤਾ ਸੀ। ਇਸ ਅਧਿਐਨ ਨੇ ਮਾਊਂਟ ਸਿਨਾਈ ਦੀ ਮੈਡੀਕਲ ਟੀਮ ਨੂੰ ਭਰੋਸੇਮੰਦ ਕੀਤਾ ਕਿ ਮਨੁੱਖਾਂ ’ਚ ਇਸ ਦਾ ਡਾਕਟਰੀ ਇਲਾਜ ਕਰਨ ਦਾ ਸਮਾਂ ਆ ਗਿਆ ਹੈ।

ਲੂਸੀ ਦੇ ਡਾਕਟਰਾਂ ਨੇ ਉਸ ਦੇ ਪਰਿਵਾਰ ਨਾਲ ਇਸ ਵਿਚਾਰ ਨਾਲ ਸੰਪਰਕ ਕੀਤਾ ਅਤੇ ਟੀਮ ਨੇ ਅੰਤ ’ਚ ਦਵਾਈ ਪ੍ਰਾਪਤ ਕਰਨ ਲਈ ਸਮਾਂ-ਸੰਵੇਦਨਸ਼ੀਲ ਰੈਗੂਲੇਟਰ ਮਨਜ਼ੂਰੀ ਲਈ ਅਰਜ਼ੀ ਦਿੱਤੀ, ਜਿਸ ਨੂੰ eIND ਦੇ ਰੂਪ ’ਚ ਜਾਣਿਆ ਜਾਂਦਾ ਹੈ, ਕੁਝ ਅਜਿਹਾ, ਜਿਸ ਨੂੰ ਪੁਟਰਿਨੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ’ਚ ਪਹਿਲਾਂ ਸਿਰਫ 2 ਵਾਰ ਕੀਤਾ ਸੀ।

ਪਹਿਲੇ ਕੁਝ ਹਫ਼ਤਿਆਂ ਤੱਕ, ਇਸ ਇਲਾਜ, ਉਸ ਦੀਆਂ ਅੱਖਾਂ ’ਚ ਇਕ ਇੰਜੈਕਸ਼ਨ, ਨੇ ਲੂਸੀ ਨੂੰ ਰੌਸ਼ਨੀ ਨੂੰ ਮਹਿਸੂਸ ਕਰਨ ਦੀ ਸਮਰੱਥਾ ਦਿੱਤੀ। ਲਗਭਗ ਇਕ ਮਹੀਨੇ ਦੇ ਬਾਅਦ, ਇਹ ਲਾਭ ਘੱਟ ਹੁੰਦਾ ਦਿਖਾਈ ਦਿੱਤਾ।

ਲੰਬੀ ਉਮਰ ਦਾ ਟੀਚਾ

-ਓਪਨ ਏ. ਆਈ. ਦੇ ਸੀ. ਈ. ਓ. ਸੈਮ ਆਲਟਮੈਨ ਨੇ ਰੇਟਰੋ ਬਾਇਓਸਾਇੰਸਿਜ਼ ਦਾ ਸਮਰਥਨ ਕੀਤਾ ਹੈ, ਜਿਸ ਦਾ ਟੀਚਾ ਮਨੁੱਖੀ ਜੀਵਨ ਕਾਲ ’ਚ 10 ਸਿਹਤਮੰਦ ਸਾਲ ਜੋੜਨਾ ਹੈ।

-ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜੋਸ ਕਥਿਤ ਤੌਰ ’ਤੇ ਆਲਟੋਸ ਲੈਬਜ਼ ਦੇ ਫੰਡਰ ਹਨ, ਜੋ ਸੈਲੂਲਰ ਕਾਇਆਕਲਪ ’ਤੇ ਕੇਂਦ੍ਰਿਤ ਹੈ।

-ਪੀਟਰ ਥਿਏਲ, ਸਰਗੇਈ ਬ੍ਰਿਨ ਅਤੇ ਲੈਰੀ ਐਲਿਸਨ ਨੇ ਵੀ ਜੀਵਨ ਵਿਸਥਾਰ ਖੋਜ ’ਚ ਨਿਵੇਸ਼ ਕੀਤਾ ਹੈ।

-ਐਲਨ ਮਸਕ ਨੇ ਨਿਊਰਾਲਿੰਕ ਦੀ ਸਹਿ-ਸਥਾਪਨਾ ਕੀਤੀ ਹੈ ਅਤੇ ਇਸ ਦੇ ਸਾਬਕਾ ਸਹਿ-ਸੰਸਥਾਪਕ ਮੈਕਸ ਹੋਡਕ ਹੁਣ ‘ਸਾਇੰਸ’ ਦੀ ਅਗਵਾਈ ਕਰਦੇ ਹਨ, ਜੋ ਉਮਰ ਨਾਲ ਸਬੰਧਤ ਨਜ਼ਰ ਦੀ ਕਮਜ਼ੋਰੀ ਲਈ ਇਕ ਰੇਟਿਨਾ ਚਿੱਪ ਵਿਕਸਿਤ ਕਰ ਰਹੀ ਹੈ।

—ਐਲਿਜ਼ਾਬੇਥ ਡਵੋਸਕਿਨ

(‘ਦਿ ਵਾਸ਼ਿੰਗਟਨ ਪੋਸਟ’ ਤੋਂ ਧੰਨਵਾਦ ਸਹਿਤ)

  • Bill Ackman
  • Bill Ackman Daughter

ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?

NEXT STORY

Stories You May Like

  • depleting natural resources
    ਖ਼ਤਮ ਹੁੰਦੇ ਕੁਦਰਤੀ ਸਰੋਤ : ਕਿਸ ਦਾ ਦੋਸ਼!
  • is the coming together of superpowers a mere sham
    ਮਹਾਸ਼ਕਤੀਆਂ ਦਾ ਇਕੱਠੇ ਆਉਣਾ ਕੀ ਦਿਖਾਵਾ ਹੈ?
  • smriti irani  dadasaheb phalke international film festival awards 2026
    ਸਮ੍ਰਿਤੀ ਇਰਾਨੀ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ-2026
  • bsp on edge
    ਹਾਸ਼ੀਏ ’ਤੇ ਬਸਪਾ, ਸ਼ਸ਼ੋਪੰਜ ’ਚ ਦਲਿਤ ਸਮਾਜ
  • mountains are meant to be climbed
    ‘ਪਹਾੜ ਚੜ੍ਹਨ ਲਈ ਹੀ ਹੁੰਦੇ ਹਨ’
  • road accidents in hilly regions
    ‘ਪਹਾੜੀ ਖੇਤਰਾਂ ’ਚ ਸੜਕ ਹਾਦਸੇ’ ਕਿਤੇ ਖੱਡ ’ਚ ਡਿੱਗਣ ਤੇ ਕਿਤੇ ਪੱਥਰ ਡਿੱਗਣ ਨਾਲ ਮੌਤਾਂ!
  • railway station incident
    ਕੀ ਉਹ ਮਰ ਚੁੱਕਾ ਹੈ...?
  • ai robots and gen z
    ...ਤਾਂ ਫਿਰ ਬੁਢਾਪੇ ’ਚ ਏ. ਆਈ. ਰੋਬੋਟ ਨਾਲ ਹੀ ਖੇਡਣਗੇ ਜੈਨ-ਜ਼ੀ
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 8 ਘੰਟੇ ਰਹੇਗੀ...
  • alert for dense fog in 10 districts punjab meteorological department forecast
    ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5...
  • pinkoo tv new video guru ka langar conveys a spiritual message
    ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ...
  • funreal two brothers from jalandhar murdered in greece
    ਗ੍ਰੀਸ 'ਚ ਕਤਲ ਕੀਤੇ ਜਲੰਧਰ ਦੇ ਦੋ ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ...
  • public holiday announced in punjab for tuesday
    ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ...
  • large scale transfers have taken place in punjab
    ਪੰਜਾਬ 'ਚ ਵੱਡੇ ਪੱਧਰ 'ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST 'ਚ...
  • girl kidnapped in maqsudan jalandhar
    ਜਲੰਧਰ ਦੇ ਮਕਸੂਦਾਂ 'ਚ ਬੱਚੀ ਅਗਵਾ! ਰੁਮਾਲ ਸੁੰਘਾ ਕੇ ਲਿਜਾ ਰਹੇ 2 ਨਕਾਬਪੋਸ਼...
  • deadbody of a young man found in a canal jalandhar
    ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...
Trending
Ek Nazar
trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

spacecraft to reach planet mercury

ਵੱਡੀ ਸਫਲਤਾ  : ਬੁੱਧ ਗ੍ਰਹਿ 'ਤੇ ਪਹੁੰਚੇ ਦੋ ਪੁਲਾੜ ਯਾਨ , ਪੰਧ 'ਚ ਹੋਏ ਦਾਖਲ

diljit dosanjh english fan kiss ahmedabad concert

ਲਾਈਵ ਕੰਸਰਟ 'ਚ ਵਿਦੇਸ਼ੀ ਫੈਨ ਨੇ ਦਿਲਜੀਤ ਨੂੰ ਕੀਤਾ Kiss ! ਸੋਸ਼ਲ ਮੀਡੀਆ 'ਤੇ ਅੱਗ...

nepal  s prime minister balendra shah  set off visit to india

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਭਾਰਤ ਦੇ ਦੋ ਦਿਨਾਂ ਦੌਰੇ ਲਈ ਹੋਏ ਰਵਾਨਾ

hindu girl rescued from bahawalpur

ਪਾਕਿਸਤਾਨ 'ਚ ਅਗਵਾ ਹੋਈ 13 ਸਾਲਾ ਹਿੰਦੂ ਲੜਕੀ ਬਹਾਵਲਪੁਰ ਤੋਂ ਬਰਾਮਦ ; ਹਿੰਦੂ...

a famous couple from the tv industry has shared some good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ...

kailash kher  father  peaceful final moments  piya ghar aavenge

ਪਿਤਾ ਦੀ ਮੌਤ 'ਤੇ ਲਿਖਿਆ ਸੀ ਵਿਆਹਾਂ 'ਚ ਵੱਜਣ ਵਾਲਾ ਗਾਣਾ ! ਕੈਲਾਸ਼ ਖ਼ੇਰ ਨੇ...

gold silver price

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ...

silver  rashifal  inauspicious  astrology  hinduism

ਭੁੱਲ ਕੇ ਵੀ ਚਾਂਦੀ ਨਾ ਪਾਉਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ ! ਵਿਗੜ ਜਾਣਗੇ ਬਣੇ-ਬਣਾਏ...

major incident in punjab

ਪੰਜਾਬ 'ਚ ਵੱਡੀ ਵਾਰਦਾਤ ! ਆਰਕੀਟੈਕਟ ਦੇ ਘਰ ਤੇ ਸੈਲੂਨ 'ਤੇ ਚੱਲੀਆਂ ਗੋਲੀਆਂ,...

pm modi at a convocation ceremony

'ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗੱਲ ਮੰਨੀ ਤੇ ਡਿੱਗ ਗਈਆਂ ਕੀਮਤਾਂ',...

team india announced for the t20i series against england

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !

amritsar  kashmiri youth  death  mehbooba mufti  investigation

ਅੰਮ੍ਰਿਤਸਰ 'ਚ ਕਸ਼ਮੀਰੀ ਨੌਜਵਾਨ ਦੀ ਮੌਤ ! ਮਹਿਬੂਬਾ ਮੁਫ਼ਤੀ ਨੇ ਕੀਤੀ ਜਾਂਚ ਦੀ...

a boy came to meet his female friend at midnight

ਅੱਧੀ ਰਾਤ ਸਹੇਲੀ ਨੂੰ ਮਿਲਣ ਆਇਆ ਮੁੰਡਾ ! ਫੜੇ ਜਾਣ 'ਤੇ ਕਹਿੰਦਾ- 'ਮੈਂ ਤਾਂ...

famous actor rapper hospitalised amid lupus battle

"ਮੇਰੇ ਲਈ ਦੁਆ ਕਰੋ..!" ਅਚਾਨਕ ਵਿਗੜੀ ਮਸ਼ਹੂਰ ਐਕਟਰ-ਰੈਪਰ ਦੀ ਸਿਹਤ, ਹਸਪਤਾਲ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • truth of global conferences and the future of india
      ਵਿਸ਼ਵ ਸੰਮੇਲਨਾਂ ਦਾ ਸੱਚ ਅਤੇ ਭਾਰਤ ਦਾ ਭਵਿੱਖ
    • up elections
      ਉੱਤਰ ਪ੍ਰਦੇਸ਼ ਚੋਣਾਂ : ਵਿਰੋਧੀ ਧਿਰ ’ਚ ਸੀਟ ਵੰਡ ਨੂੰ ਲੈ ਕੇ ਖਿੱਚੋਤਾਣ!
    • bangladesh begins to scorch once again in the fire of political violence
      ‘ਸਿਆਸੀ ਹਿੰਸਾ ਦੀ ਅੱਗ ’ਚ’ ਝੁਲਸਣ ਲੱਗਾ ਮੁੜ ਬੰਗਲਾਦੇਸ਼!
    • passenger safety should be the top priority in the aviation sector
      ਹਵਾਬਾਜ਼ੀ ਖੇਤਰ ’ਚ ਯਾਤਰੀ ਸੁਰੱਖਿਆ ਸਰਵਉੱਚ ਤਰਜੀਹ ਹੋਣੀ ਚਾਹੀਦੀ ਹੈ
    • why is the whole world under the shadow of fear
      ਸਾਰੀ ਦੁਨੀਆ ਡਰ ਦੇ ਸਾਏ ’ਚ ਕਿਉਂ?
    • agnipath yojna news
      ਅਗਨੀਪਥ ਯੋਜਨਾ ’ਚ ਸੁਧਾਰ ਸਵਾਗਤਯੋਗ ਪਰ ਸਮੀਖਿਆ ਦੀ ਲੋੜ
    • future of nvidia
      ਏ. ਆਈ. ਚਿੱਪ ਕੰਪਨੀ ‘ਐੱਨਵੀਡੀਆ’ ਦੇ ਭਵਿੱਖ ’ਤੇ ਸੰਕਟ
    • fake doctors and officials are being caught
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਡਾਕਟਰ ਅਤੇ ਅਧਿਕਾਰੀ!
    • viksit bharat
      ਵਚਨਬੱਧਤਾਵਾਂ ਪੂਰੀਆਂ ਹੋਣ ਤਾਂ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ
    • india asean relations
      ਭਾਰਤ-ਆਸੀਆਨ ਰਿਸ਼ਤੇ : ਸਾਂਝੇ ਹਿੱਤਾਂ ਰਾਹੀਂ ਰਣਨੀਤਕ ਸਿੱਟਿਆਂ ਵੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +