ਮੁੰਬਈ - ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ, ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਸ਼ਾਨਦਾਰ ਸਟੰਟਾਂ, ਐਕਸ਼ਨ ਸਕਿੱਲਜ਼ ਅਤੇ ਮਾਰਸ਼ਲ ਆਰਟਸ ਲਈ ਜਾਣੇ ਜਾਂਦੇ ਹਨ, ਨੇ ਇੱਕ ਪ੍ਰੋਗਰਾਮ ਦੌਰਾਨ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। 5 ਅਕਤੂਬਰ ਨੂੰ ਆਯੋਜਿਤ ਇੱਕ ਈਵੈਂਟ ਵਿੱਚ, ਉਹ ਸਟੇਜ ਉੱਤੇ ਲਾਈਵ ਦਰਸ਼ਕਾਂ ਦੇ ਸਾਹਮਣੇ ਬਿਨਾਂ ਪਲਕਾਂ ਝਪਕਾਏ ਲਗਭਗ 16 ਮਿੰਟ ਤੱਕ ਧਿਆਨ ਮੁਦਰਾ ਵਿੱਚ ਬੈਠੇ ਰਹੇ ਅਤੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣਾ ਸਾਹ ਵੀ ਰੋਕਿਆ ਹੋਇਆ ਸੀ।
ਈਵੈਂਟ ਦੀ ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ 16 ਮਿੰਟ 30 ਸੈਕਿੰਡ ਤੱਕ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਰੱਖੀਆਂ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਵੀ ਵਹਿਣ ਲੱਗ ਪਿਆ ਸੀ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਵਿਦਯੁਤ ਜਾਮਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਜੋ ਇਹ ਮੈਡੀਟੇਸ਼ਨ (ਧਿਆਨ) ਕੀਤਾ, ਉਸ ਨੂੰ 'ਪਤੰਜਲੀ ਯੋਗ ਸੂਤਰ' ਕਿਹਾ ਜਾਂਦਾ ਹੈ। ਉਹ ਖੁਦ ਤਾਂ ਇਹ ਅਭਿਆਸ ਕਰਦੇ ਹੀ ਹਨ, ਨਾਲ ਹੀ ਕਾਲਜ ਦੇ ਬੱਚਿਆਂ ਨੂੰ ਵੀ ਇਸ ਦੀ ਟ੍ਰੇਨਿੰਗ ਦਿੰਦੇ ਹਨ।
'ਸਟ੍ਰੀਟ ਫਾਈਟਰ' ਦੀ ਪਹਿਲੀ ਝਲਕ
ਇਹ ਪ੍ਰੋਗਰਾਮ 5 ਅਕਤੂਬਰ ਨੂੰ ਉਨ੍ਹਾਂ ਦੀ ਆਉਣ ਵਾਲੀ ਹਾਲੀਵੁੱਡ ਫਿਲਮ 'ਸਟ੍ਰੀਟ ਫਾਈਟਰ' ਦੀ ਪਹਿਲੀ ਝਲਕ ਰਿਲੀਜ਼ ਕਰਨ ਲਈ ਰੱਖਿਆ ਗਿਆ ਸੀ। ਪ੍ਰੋਗਰਾਮ ਦੌਰਾਨ ਵਿਦਯੁਤ ਨੇ ਕਿਹਾ ਕਿ ਉਨ੍ਹਾਂ ਨੇ ਫਿਲਮਾਂ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਹਾਲੀਵੁੱਡ ਫਿਲਮ ਵੀ ਮਿਲ ਗਈ ਹੈ; ਇਸ ਲਈ ਉਨ੍ਹਾਂ ਨੇ ਸੋਚਿਆ ਕਿ ਸਭ ਕੁਝ ਹਾਸਲ ਕਰਨ ਤੋਂ ਬਾਅਦ ਹੁਣ ਕੁਝ ਖਾਸ ਅਤੇ ਵੱਡਾ (ਗ੍ਰੇਟ) ਕਰਨਾ ਚਾਹੀਦਾ ਹੈ।
ਦਰਸ਼ਕਾਂ ਵਲੋਂ ਸਟੈਂਡਿੰਗ ਓਵੇਸ਼ਨ
ਜਦੋਂ ਵਿਦਯੁਤ ਨੇ ਸਟੇਜ 'ਤੇ ਇਹ ਕਾਰਨਾਮਾ ਕੀਤਾ ਤਾਂ ਉੱਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ। ਦਰਸ਼ਕਾਂ ਨੇ ਜ਼ੋਰਦਾਰ ਤਾਲੀਆਂ ਵਜਾਈਆਂ ਅਤੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ।
ਫਿਲਮ ਦੀ ਰਿਲੀਜ਼ ਮਿਤੀ ਅਤੇ ਕਿਰਦਾਰ
ਕਿਤਾਓ ਸਾਕੁਰਾਈ ਦੇ ਨਿਰਦੇਸ਼ਨ ਹੇਠ ਬਣੀ ਇਹ ਹਾਲੀਵੁੱਡ ਫਿਲਮ 'ਸਟ੍ਰੀਟ ਫਾਈਟਰ' 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਵਿਦਯੁਤ ਜਾਮਵਾਲ ਮਾਰਸ਼ਲ ਆਰਟਿਸਟ 'ਧਲਸਿਮ' ਨਾਮ ਦਾ ਕਿਰਦਾਰ ਨਿਭਾ ਰਹੇ ਹਨ।
'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ ਤੋੜੀ ਚੁੱਪ
NEXT STORY