ਰੂਪਨਗਰ,ਜਲੰਧਰ (ਕੈਲਾਸ਼) - ਰੂਪਨਗਰ ਦੀ ਜੇ. ਐੱਮ. ਆਈ. ਸੀ. ਅਦਾਲਤ ਨੇ ਜਲੰਧਰ ਤੋਂ ਪ੍ਰਕਾਸ਼ਿਤ 'ਦੈਨਿਕ ਸਵੇਰਾ' ਅਖਬਾਰ ਦੇ ਐਡੀਟਰ ਇਨ ਚੀਫ ਨੂੰ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਮੁਨੀਸ਼ ਆਹੂਜਾ ਸਾਬਕਾ ਵਾਈਸ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਰੂਪਨਗਰ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ ਨਿਵਾਸੀ ਪੱਤਰਕਾਰ ਪਵਨ ਕੁਮਾਰ ਕੌਸ਼ਲ ਨੇ 'ਦੈਨਿਕ ਸਵੇਰਾ' ਅਖਬਾਰ ਦੇ ਐਡੀਟਰ ਇਨ ਚੀਫ ਸ਼ੀਤਲ ਵਿਜ ਖਿਲਾਫ ਮਾਣਹਾਨੀ ਦਾ ਮਾਮਲਾ ਅਦਾਲਤ 'ਚ ਸਾਲ 2014 'ਚ ਦਾਇਰ ਕੀਤਾ ਸੀ। ਮਾਣਯੋਗ ਅਦਾਲਤ ਵੱਲੋਂ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ 'ਦੈਨਿਕ ਸਵੇਰਾ' ਦਾ ਐਡੀਟਰ ਇਨ ਚੀਫ ਸ਼ੀਤਲ ਵਿਜ ਪੇਸ਼ ਨਹੀਂ ਹੋਇਆ। 16 ਅਗਸਤ 2017 ਨੂੰ ਸ਼ੀਤਲ ਵਿਜ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ।
ਜਦੋਂ ਇਸ ਬਾਰੇ ਮੁੱਦਈ ਪਵਨ ਕੁਮਾਰ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਵਿਰੁੱਧ 'ਦੈਨਿਕ ਸਵੇਰਾ' ਅਖਬਾਰ 'ਚ ਗਲਤ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿਚ ਅਦਾਲਤ ਵੱਲੋਂ ਮੇਰੇ ਕੋਲੋਂ 10 ਹਜ਼ਾਰ ਰੁਪਏ ਜੁਰਮਾਨਾ ਵਸੂਲਣ ਦਾ ਜ਼ਿਕਰ ਕੀਤਾ ਗਿਆ ਸੀ, ਜਦਕਿ ਮੈਨੂੰ ਅਦਾਲਤ ਵੱਲੋਂ ਕੋਈ ਜੁਰਮਾਨਾ ਨਹੀਂ ਕੀਤਾ ਗਿਆ।
ਚੋਰੀ ਦੇ 10 ਵਾਹਨਾਂ ਸਣੇ 3 ਗ੍ਰਿਫਤਾਰ
NEXT STORY