ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਮੰਦਰ ਸ਼ਿਵਾਲਾ ਭਾਈਆਂ ਵਾਲੇ ਪਹੁੰਚੇ, ਜਿਥੇ ਉਨ੍ਹਾਂ ਦਾ ਲੋਕਾਂ ਵਲੋਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜੇ ਲੋਕ ਹੰਕਾਰ ਕਰਕੇ ਕਹਿੰਦੇ ਹੁੰਦੇ ਸੀ ਕਿ ਅਸੀਂ ਮਜੀਠੀਆ ’ਤੇ ਪਰਚਾ ਦਰਜ ਕਰਵਾਇਆ, ਉਹ ਅੱਜ ਮੇਰੇ ਨਾਲ ਵਾਲੀ ਜੇਲ੍ਹ ’ਚ ਬੰਦ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ
ਮਜੀਠੀਆ ਨੇ ਕਿਹਾ ਕਿ ਮੈਂ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਰਦਾਸ ਕੀਤੀ ਹੈ ਕਿ ਉਹ ਵੀ ਬਹੁਤ ਜਲਦੀ ਜੇਲ੍ਹ ’ਚੋਂ ਬਾਹਰ ਆ ਜਾਣ ਅਤੇ ਉਨ੍ਹਾਂ ਦੀ ਧੀ ਨੂੰ ਉਸ ਨੇ ਪਿਤਾ ਦਾ ਪਿਆਰ ਮਿਲੇ। ਪੰਜਾਬ ਦੇ ਭਲੇ ਲਈ ਲੋਕ ਸਰਕਾਰਾਂ ਨੂੰ ਵੋਟ ਪਾਉਂਦੇ ਹਨ ਨਾ ਕਿ ਆਪਸੀ ਦੁਸ਼ਮਣੀ ਕੱਢਣ ਵਾਸਤੇ। ਕਾਂਗਰਸ ਦੇ ਸਾਰੇ ਮੰਤਰੀ ਚੋਣਾਂ ’ਚੋਂ ਹਾਰ ਗਏ ਹਨ।
ਪੜ੍ਹੋ ਇਹ ਵੀ ਖ਼ਬਰ: ਗੱਡੀ ਹੇਠਾਂ ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ 8 ਦਿਨ ਦੇ ਪੁਲਸ ਰਿਮਾਂਡ ’ਤੇ, ਹੋ ਸਕਦੇ ਨੇ ਕਈ ਵੱਡੇ ਖ਼ੁਲਾਸੇ
ਬਿਕਰਮ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਚੋਣਾਂ ਜੋ 92 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਉਸ ਦਾ ਹੰਕਾਰ ਨਾ ਕਰਨ। ਪੰਜਾਬ ’ਚ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨ। ਪੰਜਾਬ ਦੇ ਖਜ਼ਾਨੇ ਨੂੰ ਹੋਰਾਂ ਸੂਬਿਆਂ ਦੀਆਂ ਚੋਣਾਂ ਲਈ ਨਹੀਂ ਲੁੱਟਣਾ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ‘ਆਪ’ ਸਰਕਾਰ ਮੂਰਖ ਨਾ ਬਣਾਵੇ। ਮਜੀਠੀਆ ਨੇ ਸਿਮਰਜੀਤ ਸਿੰਘ ਮਾਨ ਵੱਲੋਂ ਜਨੇਊ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਕਿਹਾ ਕਿ ਉਹ ਉਨ੍ਹਾਂ ਨੇ ਬਿਆਨ ਨਾਲ ਸਹਿਮਤ ਨਹੀਂ ਹਨ। ਸਿਮਰਜੀਤ ਸਿੰਘ ਮਾਨ ਦੀ ਉਮਰ 80 ਸਾਲ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ
NEXT STORY