ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖਿਲਾਫ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਵੱਲੋਂ ਇਹ ਧਰਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗਰਾਂਟ ਜਾਰੀ ਨਾ ਹੋਣ ਦੇ ਵਿਰੋਧ 'ਚ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗਰਾਂਟ ਕੇਂਦਰ ਸਰਕਾਰ ਨੇ ਖੁਦ ਕਾਫੀ ਦੇਰ ਰੋਕ ਕੇ ਰੱਖੀ ਸੀ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਨਾ ਦੇਣ ਦੀ ਮੁਸ਼ਕਿਲ ਸਾਹਮਣੇ ਆ ਗਈ ਸੀ।
ਅਕਾਲੀ ਸਰਕਾਰ ਨੇ ਗਰਾਂਟ ਦੀ ਗਲਤ ਵਰਤੋਂ ਕੀਤੀ ਸੀ। ਇਸ ਕਾਰਨ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਨਹੀਂ ਦੇ ਪਾ ਰਹੇ ਸਨ ਕਿਉਂਕਿ ਕਾਲਜਾਂ ਨੂੰ ਗਰਾਂਟ ਹੀ ਨਹੀਂ ਮਿਲੀ ਸੀ। ਦਲਿਤ ਵਿਦਿਆਰਥੀਆਂ ਨੂੰ ਪੋਸਟ ਮ੍ਰੈਟਿਕ ਸਕਾਲਰਸ਼ਿਪ ਦੇ ਤਹਿਤ ਫੀਸ ਦਿੱਤੀ ਜਾਂਦੀ ਹੈ। ਦਲਿਤ ਕੋਟੇ ਦੇ ਵਿਦਿਆਰਥੀਆਂ ਦੇ ਪੈਸੇ ਸਿੱਧਾ ਕਾਲਜਾਂ 'ਚ ਦਿੱਤੀਆਂ ਜਾਂਦੀਆਂ ਹਨ। ਕਾਂਗਰਸ ਸਰਕਾਰ ਬਣੀ ਤਾਂ ਹੁਣ ਜਾਰੀ ਕੀਤੀ ਗਈ ਗਰਾਂਟ ਦੀ ਜਾਂਚ ਵੀ ਸ਼ੁਰੂ ਹੋ ਗਈ।
ਅਕਾਲੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ 2 ਵਾਰ ਕੁੱਲ ਮਿਲਾ ਕੇ 510 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਪਰ ਇਹ ਕਾਲਜਾਂ ਨੂੰ ਜਾਰੀ ਨਹੀਂ ਹੋ ਰਹੀ, ਜਿਸ ਨਾਲ ਵਿਦਿਆਰਥੀਆਂ ਨੂੰ ਦਾਖਲਾ ਲੈਣ 'ਚ ਮੁਸ਼ਕਿਲ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਸੁਖਬੀਰ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਜਲੰਧਰ ਪਹੁੰਚੇ ਅਤੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਧਰਨੇ ਦੀ ਰਣਨੀਤੀ 'ਤੇ ਵਿਚਾਰ ਕੀਤਾ। ਪੂਰਾ ਦਿਨ ਧਰਨੇ ਵਾਲੇ ਸਥਾਨ 'ਤੇ ਅਕਾਲੀ ਵਰਕਰਾਂ ਦੀ ਡਿਊਟੀ ਲੱਗੀ ਰਹੀ। ਇਸ ਦੇ ਇਲਾਵਾ ਪੁਲਸ ਨੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ। ਟਕਸਾਲੀ ਨੇਤਾਵਾਂ ਦੇ ਬਗਾਵਤੀ ਸੁਰਾਂ ਦੇ ਕਾਰਨ ਅਕਾਲੀ ਦਲ ਸੰਕਟ 'ਚ ਹੈ ਅਜਿਹੇ 'ਚ ਪਾਰਟੀ ਪ੍ਰਧਾਨ ਦੀ ਮੌਜੂਦਗੀ 'ਚ ਧਰਨੇ ਨੂੰ ਸਫਲ ਬਣਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ।
ਜਾਂਚ 'ਚ ਸਾਹਮਣੇ ਆਈ 400 ਕਰੋੜ ਦੀ ਗੜਬੜੀ
ਪੋਸਟ ਮੈਟ੍ਰਿਕ ਸਕਾਲਰਸ਼ਿਪ ਗਰਾਂਟ ਨਾ ਮਿਲਣ ਨਾਲ ਕਾਲਜਾਂ ਲਈ ਪਿਛਲੇ 3 ਸਾਲਾਂ ਤੋਂ ਮੁਸ਼ਕਿਲ ਸਮਾਂ ਚੱਲ ਰਿਹਾ ਹੈ। ਫੰਡ ਜਾਰੀ ਨਾ ਹੋਣ ਕਰਕੇ ਛੋਟੀਆਂ ਸੰਸਥਾਵਾਂ 'ਚ ਸੈਲਰੀ ਦਾ ਸੰਕਟ ਹੈ ਤਾਂ ਕਈਆਂ ਦੇ ਡਿਵੈੱਲਪਮੈਂਟ ਦੇ ਕੰਮ ਰੁੱਕ ਗਏ ਹਨ। ਜਾਂਚ 'ਚ ਕਰੀਬ 400 ਕਰੋੜ ਦੀ ਗੜਬੜੀ ਸਾਹਮਣੇ ਆ ਚੁੱਕੀ ਹੈ। ਜਿਸ ਕਾਲਜ ਦੀ ਜਿੰਨੀ ਗੜਬੜੀ ਨਿਕਲ ਰਹੀ ਹੈ, ਉਸ ਦੀ ਪੈਮੇਂਟ ਰੋਕ ਲਈ ਗਈ ਹੈ।
ਪਠਾਨਕੋਟ 'ਚ ਫਿਰ ਨਜ਼ਰ ਆਏ ਸ਼ੱਕੀ, ਇਨੋਵਾ ਖੋਹ ਕੇ ਹੋਏ ਫਰਾਰ (ਵੀਡੀਓ)
NEXT STORY