ਜਲੰਧਰ (ਸੋਨੂੰ)— ਅੱਜ ਜਿੱਥੇ ਪੂਰੇ ਦੇਸ਼ 'ਚ 74ਵਾਂ ਅਜਾਦੀ ਦਿਹਾੜਾ ਮਨਾਇਆ ਗਿਆ, ਉਥੇ ਹੀ ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਵੀ ਸਨ, ਜੋ ਅੱਜ ਦੇ ਦਿਨ ਵੀ ਆਪਣੇ ਆਪ ਨੂੰ ਗੁਲਾਮ ਮੰਨਦੇ ਹੋਏ ਸਰਕਾਰਾਂ ਖਿਲਾਫ ਰੋਸ਼ ਪ੍ਰਗਟਾਵਾ ਕਰਦੇ ਰਹੇ। ਜਲੰਧਰ 'ਚ ਵੀ ਅੱਜ ਜਿੱਥੇ ਇਕ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਉਥੇ ਹੀ ਅਕਾਲੀ ਦਲ ਅੰਮ੍ਰਿਤਸਰ ਦੀ ਜਲੰਧਰ ਸ਼ਾਖਾ ਵੱਲੋਂ ਵਿਰੋਧ ਦਾ ਪ੍ਰਗਟਾਵਾ ਕਰਦੇ ਹੋਏ ਖਾਲਿਸਤਾਨ ਦੇ ਨਾਅਰੇ ਲਗਾਏ ਗਏ । ਜਲੰਧਰ 'ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਕੱਠੇ ਹੋ ਕੇ ਆਜ਼ਾਦੀ ਦਿਹਾੜੇ ਅਤੇ ਸਰਕਾਰਾਂ ਦੇ ਵਿਰੋਧ 'ਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਣ ਦੀ ਸੂਚਨਾ ਤੋਂ ਬਾਅਦ ਪੁਲਸ ਫੌਰਨ ਮੌਕੇ 'ਤੇ ਪਹੁੰਚੀ।
ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਰਬਜੀਤ ਸਿੰਘ ਨੇ ਕਿਹਾ ਕਿ ਹਾਲਾਂਕਿ ਦੇਸ਼ 1947 'ਚ ਆਜ਼ਾਦ ਹੋ ਗਿਆ ਸੀ ਪਰ ਦੇਸ਼ 'ਚ ਘੱਟ ਗਿਣਤੀ ਦੇ ਲੋਕ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਸਿੱਖਾਂ 'ਤੇ ਹੋਏ ਅਤਿਆਚਾਰਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ। ਇਹੀ ਕਾਰਨ ਹੈ ਕਿ ਅੱਜ ਵੀ ਸਿੱਖਾਂ ਦੇ ਬੱਚੇ ਜਿੰਨ੍ਹਾਂ ਨੂੰ ਜੇਲਾਂ 'ਚ ਬੰਦ ਕੀਤਾ ਹੋਇਆ ਹੈ ਆਪਣੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਸਰਕਾਰਾਂ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ । ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਅੱਜ ਆਜ਼ਾਦੀ ਦਿਹਾੜੇ ਦੀ ਜਗ੍ਹਾ ਕਾਲਾ ਦਿੰਨ ਮਨਾ ਰਹੇ ਹਨ।
ਦੂਜੇ ਪਾਸੇ ਜਲੰਧਰ ਪੁਲਿਸ ਦੇ ਡੀ. ਸੀ. ਪੀ. ਗੁਰਮੀਤ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 188 ਦੀ ਉਲੰਘਣਾ ਕਰਨ 'ਤੇ ਅਤੇ ਮੂੰਹ ਨਾ ਢੱਕਣ ਅਤੇ ਸਮਾਜਿਕ ਦੂਰੀ ਨਾ ਰੱਖਣ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਉਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਰੇਤ ਮਾਫੀਆ ਨੂੰ ਲੈ ਕੇ ਖਹਿਰਾ ਨੇ ਘੇਰੀ ਕੈਪਟਨ ਸਰਕਾਰ, ਕੀਤੇ ਕਈ ਵੱਡੇ ਖੁਲਾਸੇ (ਵੀਡੀਓ)
NEXT STORY