ਜਲੰਧਰ— ਪੰਜਾਬ 'ਚ ਧੜੱਲੇ ਨਾਲ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਿੱਧੇ ਤੌਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਾਈਨਿੰਗ ਮਾਫੀਆ ਦਾ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਹੈ ਅਤੇ ਇਹ ਸਕੈਂਡਲ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ।
ਸੁਖਪਾਲ ਖਹਿਰਾ ਨੇ ਕਿਹਾ ਕਿ ਰੋਪੜ ਜ਼ਿਲ੍ਹੇ 'ਚ ਚੱਲ ਰਹੇ ਰੇਤ ਮਾਫੀਆ 'ਤੇ ਗੁੰਡਾ ਟੈਕਸ ਦੀ ਕੁਲੈਕਸ਼ਨ ਨੂੰ ਲੈ ਕੇ ਹਾਈਕੋਰਟ ਵੱਲੋਂ ਹਾਈਕੋਰਟ ਵੱਲੋਂ ਸੀ. ਬੀ. ਆਈ. ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਫੀਆ ਦਾ ਜਿਹੜਾ ਮੁੱਢ ਹੈ ਉਹ ਇਸ ਸਮੇਂ ਸਾਰੇ ਪੰਜਾਬ 'ਚ ਬੈਠਾ ਹੈ। ਉਨ੍ਹਾਂ ਕਿਹਾ ਕਿ ਇਹ ਰੇਤ ਮਾਫੀਆ ਜਿੰਨਾ ਵੀ ਮਾਲ ਰੇਤ, ਬੱਜਰੀ ਦਾ ਨਿਕਲਦਾ ਹੈ, ਉਸ 'ਤੇ 5 ਰੁਪਏ ਪ੍ਰਤੀ ਸਕੇਅਰ ਫੁੱਟ ਲੈ ਰਹੇ ਹਨ। ਕ੍ਰਸ਼ਰ ਮਾਲਕਾਂ ਦਾ ਕਹਿਣਾ ਹੈ ਕਿ ਇਸ ਗੁੰਡਾ ਟੈਕਸ ਨੇ ਉਨ੍ਹਾਂ ਦਾ ਤਾਂ ਸਾਰਾ ਵਪਾਰ ਹੀ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਦੀ ਮੰਗ, ਵਿਖਾਈਆਂ ਕਾਲੀਆਂ ਝੰਡੀਆਂ
ਰੋਪੜ ਦਾ ਪ੍ਰਸ਼ਾਸਨ ਗੁੰਡਾ ਟੈਕਸ ਨੂੰ ਰੋਕਣ 'ਚ ਰਿਹਾ ਪੂਰੀ ਤਰ੍ਹਾਂ ਫੇਲ
ਉਨ੍ਹਾਂ ਕਿਹਾ ਕਿ ਜਦੋਂ ਰੋਪੜ ਪ੍ਰਸ਼ਾਸਨ ਗੁੰਡਾ ਟੈਕਸ ਨੂੰ ਰੋਕਣ 'ਚ ਫੇਲ ਹੋਇਆ ਤਾਂ ਹਾਈਕੋਰਟ ਦਾ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਰੋਪੜ ਦੇ ਸੀ. ਜੀ. ਐੱਮ. ਹਰਸਿਮਰਨਜੀਤ ਸਿੰਘ ਭੇਸ ਬਦਲ ਕੇ ਗਏ ਅਤੇ ਗੁੰਡਾ ਟੈਕਸ ਦੀ ਜਾਂਚ ਕਰਨ ਦੇ ਨਾਲ-ਨਾਲ ਵੀਡੀਓ ਕਲਿੱਪਸ ਲੈ ਕੇ ਸਾਰੀ ਰਿਪੋਰਟ ਹਾਈਕੋਰਟ ਨੂੰ ਦਿੱਤੀ ਅਤੇ ਹਾਈਕੋਰਟ ਨੇ ਗੁੰਡਾ ਟੈਕਸ ਕਲੈਕਸ਼ਨ ਨੂੰ ਲੈ ਕੇ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ। ਖਹਿਰਾ ਨੇ ਕਿਹਾ ਕਿ ਇਕ-ਇਕ ਮਾਫੀਆ ਰੋਜ਼ਾਨਾ ਦਾ ਇਕ-ਇਕ ਕਰੋੜ ਗੈਰ-ਕਾਨੂੰਨੀ ਬਣਾ ਰਹੇ ਹਨ ਅਤੇ ਪੰਜਾਬ 'ਚ ਬੇਤਹਾਸ਼ਾ ਮਾਫੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੇਕਰ ਪੰਜਾਬ ਇਕ ਵਾਰ ਫਿਰ ਤੇਲੰਗਾਨਾ ਸਟੇਟ ਵਾਂਗ ਆਰਗੇਨਾਈਜ਼ਡ ਕਾਰਪੋਰੇਸ਼ਨ ਬਣਾ ਕੇ ਮਾਈਨਿੰਗ ਕਰਾਵੇ ਤਾਂ ਮੇਰਾ ਦਾਅਵਾ ਹੈ ਕਿ ਘੱਟੋ-ਘੱਟ 15 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੈ।
ਕੈਪਟਨ ਅਮਰਿੰਦ ਸਿੰਘ 'ਤੇ ਸਵਾਲ ਚੁੱਕਦੇ ਹੋਏ ਖਹਿਰਾ ਨੇ ਕਿਹਾ ਕਿ ਮਸ਼ਹੂਰ ਕਲੱਸਟਰਾਂ 'ਚ ਪੋਂਟੀ ਚੱਢਾ ਦਾ ਪਰਿਵਾਰ ਸ਼ਰਾਬ ਮਾਫੀਆ ਦੇ ਨਾਲ-ਨਾਲ ਮਾਈਨਿੰਗ 'ਚ ਵੀ ਬਹੁਤ ਵੱਡਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੋਂਟੀ ਚੱਢਾ ਦੇ ਪਰਿਵਾਰ ਦੇ ਸਬੰਧ ਰਾਜਸਥਾਨ 'ਚ ਸ਼ਰਾਬ ਦੇ ਠੇਕੇ ਚਲਾਉਣ ਵਾਲੇ ਅਸ਼ੋਕ ਚਾਂਟੈੱਕ ਦੇ ਨਾਲ ਵੀ ਹਨ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ 'ਤੇ ਅਸ਼ੋਕ ਚਾਂਟੈੱਕ ਨੇ ਇਸ ਵਾਰ ਰਾਜਸਥਾਨ ਗੰਗਾਨਗਰ ਤੋਂ ਕਾਂਗਰਸ ਦੀ ਚੋਣ ਲੜੀ ਸੀ ਜੋ ਕਿ ਹਾਰ ਗਏ ਸਨ। ਅਸ਼ੋਕ ਉਥੇ ਵੀ ਕਾਫ਼ੀ ਸ਼ਰਾਬ ਦੇ ਠੇਕੇ ਵੀ ਕਰਦੇ ਸਨ। ਅਸ਼ੋਕ ਦੇ ਕੁਨੈਕਸ਼ਨ ਜੋਕਿ ਕੈਪਟਨ ਅਮਰਿੰਦਰ ਸਿੰਘ ਦੇ ਭਣਵਈਏ ਨਟਵਰ ਸਿੰਘ ਦੇ ਨਾਲ ਵੀ ਹਨ। ਇਸ ਦੇ ਇਲਾਵਾ ਰਾਕੇਸ਼ ਚੌਧਰੀ ਦੇ ਨਾਲ ਹੀ ਅਸ਼ੋਕ ਦੇ ਕੁਨੈਕਸ਼ਨ ਹਨ, ਜੋਕਿ ਜੰਮੂ ਦੇ ਰਹਿਣ ਵਾਲੇ ਹਨ। ਇਹ ਸਾਰਾ ਇਕ ਕਿਸਮ ਦਾ ਨੈੱਟਵਰਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁੰਡਾ ਟੈਕਸ ਕੁਲੈਕਸ਼ਨ ਹੁੰਦੀ ਹੈ ਤਾਂ ਕੁਝ ਨਾ ਕੁਝ ਹੇਠਲੇ ਪੱਧਰ 'ਤੇ ਰਾਜਨੀਤੀ ਨੇ ਵੀ ਲੈਣਾ ਹੈ ਪਰ ਮੇਨ ਹਿੱਸਾ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਭਾਵੇਂ ਉਹ ਉਸ ਦਾ ਬੇਟਾ ਜਾਂ ਫਿਰ ਉਨ੍ਹਾਂ ਦੀ ਦੋਸਤ ਆਰੂਸਾ ਹੋਵੇ, ਉਨ੍ਹਾਂ ਕੋਲ ਜਾਂਦਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ 'ਚ ਹਜ਼ਾਰਾਂ-ਕਰੋੜਾਂ ਰੁਪਏ ਦਾ ਰੇਤ ਮਾਫੀਆ ਦਾ ਕੰਮ ਵੱਡੇ ਕਲੱਸਟਰਾਂ ਨੂੰ ਦੇਣ ਲਈ ਕੈਪਟਨ ਸਰਕਾਰ ਨੇ ਬੜੀ ਹੀ ਹੁਸ਼ਿਆਰੀ ਖੇਡੀ ਹੈ। ਉਨ੍ਹਾਂ ਕਿਹਾ ਕਿ ਵੱਡੇ ਕਲੱਸਟਾਂ ਨੂੰ ਕੰਮ ਦੇਣ ਲਈ ਕੈਪਟਨ ਸਰਕਾਰ ਨੇ ਪੰਜਾਬ 'ਚ ਸਾਰੇ ਦਰਿਆ, ਸਾਰੇ ਚੋਅ, ਨਦੀਆਂ ਨੂੰ 7 ਕਲੱਸਟਰਾਂ 'ਚ ਵੰਡਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਰਾਬ ਮਾਫੀਆ ਦੇ ਨਾਲ ਕੁਨੈਕਸ਼ਨ ਹੋਣ 'ਤੇ ਕਿੰਨੇ ਵੱਡੇ ਇਲਜ਼ਾਮ ਲੱਗੇ ਪਰ ਉਨ੍ਹਾਂ ਨੇ ਕੋਈ ਜਾਂਚ ਨਹੀਂ ਕਰਵਾਈ। ਅੱਜ 18 ਦਿਨਾਂ ਬਾਅਦ ਕਿਹਾ ਜਾਂਦਾ ਹੈ ਕਿ ਉਹ ਕਤਲ ਦੇ ਮਾਮਲੇ ਦਰਜ ਕਰਨਗੇ ਪਰ ਫੜਿਆ ਅੱਜ ਤੱਕ ਕੋਈ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਹੈ ਅਤੇ ਸਕੈਂਡਲ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ।
ਮਾਈਨਿੰਗ ਮਾਫੀਆ ਨੂੰ ਲੈ ਕੇ ਪੂਰੇ ਪੰਜਾਬ 'ਚ ਹੋਵੇ ਸੀ.ਬੀ.ਆਈ. ਦੀ ਜਾਂਚ
ਉਨ੍ਹਾਂ ਹਾਈਕੋਰਟ ਦੇ ਜੱਜ ਨੂੰ ਅਪੀਲ ਕਰਦੇ ਕਿਹਾ ਕਿ ਸੀ. ਬੀ. ਆਈ. ਦੀ ਡਾਂਚ ਸਿਰਫ ਰੋਪੜ ਤੱਕ ਸੀਮਿਤ ਨਾ ਰੱਖਿਆ ਜਾਵੇ ਸਗੋਂ ਪੂਰੇ ਪੰਜਾਬ 'ਚ ਮਾਈਨਿੰਗ ਮਾਫੀਆ ਦੀ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੱਡੇ ਪੱਧਰ 'ਤੇ ਚੱਲ ਰਹੀ ਮਾਈਨਿੰਗ ਮਾਫੀਆ 'ਤੇ ਜੇਕਰ ਪੂਰੇ ਪੰਜਾਬ 'ਚ ਸੀ. ਬੀ. ਆਈ. ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਪੱਧਰ 'ਤੇ ਪੰਜਾਬ ਸਰਕਾਰ ਦੀ ਚੋਰੀ ਫੜੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਦੋਆਬੇ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜੇ ਦਾ 'ਜਸ਼ਨ' (ਤਸਵੀਰਾਂ)
ਬਲਾਕ ਭਵਾਨੀਗੜ੍ਹ ’ਚ ਕੋਰੋਨਾ ਬਲਾਸਟ, ਸ਼ਹਿਰ ਅਤੇ ਪਿੰਡਾਂ ਦੇ 11 ਵਿਅਕਤੀਆਂ ਨੂੰ ਲੱਗੀ ਲਾਗ ਦੀ ਬੀਮਾਰੀ
NEXT STORY