ਝਬਾਲ/ਭਿੱਖੀਵਿੰਡ (ਹਰਬੰਸ ਲਾਲੂਘੁੰਮਣ, ਭਾਟੀਆ)- ਜਾਬਰਾਂ ਵਲੋਂ ਜਬਰ ਲਹਿਰ ਚਲਾ ਕਿ ਹਾਸੋ-ਹੀਣਾ ਪਖੰਡ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕਾਂਗਰਸ ਸਰਕਾਰ ਵਿਰੋਧ ਚਲਾਈ ਗਈ ਜਬਰ ਵਿਰੋਧੀ ਲਹਿਰ 'ਤੇ ਤੰਜ ਕੱਸਦਿਆਂ ਕਾਂਗਰਸ ਸੋਸ਼ਲ ਮੀਡੀਆ ਸੈੱਲ ਮਾਝਾ ਦੋਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਕਿਹਾ ਕਿ ਪੰਜਾਬੀਆਂ ਦੀ 'ਛੱਜ ਤਾਂ ਬੋਲੇ ਛਾਨਣੀ ਕੀ ਬੋਲੇ' ਉਸ ਕਹਾਵਤ ਵਾਂਗ ਅਕਾਲੀ ਦਲ ਨੇ ਆਪਣੇ ਸਾਸ਼ਨ 'ਚ ਮੁਗਲ ਹਕੂਮਤਾਂ ਦੇ ਜਬਰ ਨੂੰ ਵੀ ਮਾਤ ਪਾ ਕੇ ਰੱਖ ਦਿੱਤੀ ਸੀ ਅੱਜ ਕਿਹੜੇ ਮੂੰਹ ਨਾਲ ਜਬਰ ਵਿਰੋਧ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਏ.ਐੱਸ.ਆਈ ਨੂੰ ਇਨ੍ਹਾਂ ਦੇ ਚਹੇਤੇ ਗੁੰਡੇ ਨੇ ਇਸ ਕਰਕੇ ਸਰੇ ਬਜ਼ਾਰ ਗੋਲੀਆਂ ਨਾਲ ਭੁੰਨ ਸੁੱਟਿਆ ਸੀ ਕਿਉਂਕਿ ਉਹ ਆਪਣੀ ਧੀ ਦੀ ਪੱਤ ਇਨ੍ਹਾਂ ਦੇ ਗੁੰਡਿਆਂ ਤੋਂ ਲੁੱਟਣ ਤੋਂ ਬਚਾਉਣ ਲਈ ਅੱਗੇ ਆਇਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਜਿਥੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਪੱਤ ਸੜਕਾਂ 'ਤੇ ਰੋਲੀ ਉਥੇ ਹੀ ਬੱਸਾਂ 'ਚ ਧੀਆਂ ਨੂੰ ਇਨ੍ਹਾਂ ਦੇ ਗੁੰਡਿਆਂ ਨੇ ਹਵਸ ਦਾ ਸ਼ਿਕਾਰ ਬਣਾਇਆ। ਇਥੇ ਹੀ ਬੱਸ ਨਹੀਂ ਬੜਗਾੜੀ ਅਤੇ ਬਹਿਬਲ ਕਲਾਂ 'ਚ ਸਿੱਖਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ। ਇਨ੍ਹਾਂ ਦੇ ਰਾਜ 'ਚ ਨਸ਼ਾ ਖੋਰੀ, ਗੁੰਡਾਗਰਦੀ, ਭੂ-ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਤੋਂ ਇਲਾਵਾ ਹਰ ਪਾਸੇ ਹਨੇਰ ਗਰਦੀ ਛਾਈ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਵੱਲੋਂ ਲੜਕੀਆਂ ਨੂੰ ਸ਼ਰੇਆਮ ਥੱਪੜ ਮਾਰੇ ਗਏ, ਟੀਚਰਾਂ ਦੀਆਂ ਪੱਗਾਂ ਰੋਲੀਆਂ ਗਈਆਂ ਹਨ 'ਤੇ ਹੁਣ ਇਹ ਕਿਹੜੇ ਜਬਰ ਦੀ ਗੱਲ ਕਰ ਰਹੇ ਹਨ। ਇਸ ਮੌਕੇ ਚੇਅਰਮੈਨ ਲਾਲੀ ਸੰਧੂ ਓਠੀਆਂ, ਚੇਅਰਮੈਨ ਹਰਜੀਤ ਸਿੰਘ ਗੱਗੋਬੂਆ, ਬਲਵਿੰਦਰ ਸਿੰਘ ਆੜਤੀ, ਬੰਟੀ ਗੰਡੀਵਿੰਡ, ਸਰਬਪਾਲ ਸਿੰਘ ਢਿੱਲੋਂ, ਡਾ. ਸੋਨੂੰ ਝਬਾਲ ਅਤੇ ਰਾਜਕਰਨ ਸਿੰਘ ਭੱਗੂਪੁਰ ਆਦਿ ਹਾਜ਼ਰ ਸਨ।
ਥਾਣਾ ਭਿੱਖੀਵਿੰਡ ਦੀ ਪੁਲਸ ਖਿਲਾਫ ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚੇ ਨੇ ਦਿੱਤਾ ਧਰਨਾ, ਜਾਣੋ ਕੀ ਹੈ ਕਾਰਨ
NEXT STORY