ਲੁਧਿਆਣਾ (ਵੈੱਬ ਡੈਸਕ): ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਨਿਗਰਾਮ ਕਮੇਟੀ ਵੱਲੋਂ ਅੱਜ ਤੋਂ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਮੇਟੀ ਵਿਚ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ! ਤੜਕਸਾਰ ਹੋਈ ਗੋਲ਼ੀਆਂ ਦੀ ਤਾੜ-ਤਾੜ
ਇਸ 5 ਮੈਂਬਰੀ ਕਮੇਟੀ ਦੇ ਮੈਂਬਰ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਲੁਧਿਆਣਾ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਲਈ ਵੱਡਾ ਕਾਫ਼ਲਾ ਰਵਾਨਾ ਕੀਤਾ ਗਿਆ।

ਇਸ ਤੋਂ ਪਹਿਲਾਂ ਐਤਵਾਰ ਨੂੰ ਮਨਪ੍ਰੀਤ ਇਆਲੀ ਵੱਲੋਂ ਇਕ ਵੱਡਾ ਇਕੱਠ ਵੀ ਸੱਦਿਆ ਗਿਆ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਸ਼ਾਮਲ ਹੋਏ ਸਨ।


ਇਸ ਮੌਕੇ ਇਯਾਲੀ ਨੇ ਕਿਹਾ ਸੀ ਕਿ ਜਿਸ ਜਮਾਤ ਕਰਕੇ ਸਾਡੀ ਹੋਂਦ ਹੋਵੇ ਉਸ, ਨੂੰ ਢਾਹ ਨਹੀਂ ਲੱਗਣ ਦੇਣੀ ਚਾਹੀਦੀ। ਸਾਡੀ ਪਛਾਣ ਤੇ ਹੋਂਦ ਸ਼੍ਰੋਮਣੀ ਅਕਾਲੀ ਦਲ ਕਰਕੇ ਹੈ ਤਾਂ ਇਸ ਨੂੰ ਬਚਾਉਣਾ ਤੇ ਸਹੀ ਰਾਹ ਪਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸੇ ਫਰਜ਼ ਦੀ ਪੂਰਤੀ ਲਈ ਉਹ ਮੂਹਰੇ ਲੱਗੇ ਹਨ, ਇਸ ਵਾਸਤੇ ਪੰਜਾਬੀਆਂ ਤੇ ਪੰਥ ਦਰਦੀਆਂ ਦਾ ਸਾਥ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨਾਲ ਜੁੜੀ ਵੱਡੀ ਖ਼ਬਰ, ਠੇਕੇਦਾਰਾਂ ਨੇ ਲਾਈ ਬੋਲੀ
NEXT STORY