ਅੰਮ੍ਰਿਤਸਰ (ਛੀਨਾ) : ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਈਮਾਨਦਾਰੀ ਤੇ ਸਾਦਗੀ ਦੀ ਮਿਸਾਲ ਹਨ, ਜਿਹੜੇ ਇੰਨੇ ਵੱਡੇ ਅਹੁਦੇ ’ਤੇ ਬਿਰਾਜਮਾਨ ਹੋ ਕੇ ਵੀ ਇਕ ਨਿਮਾਣੇ ਸਿੱਖ ਵਾਂਗ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਪ੍ਰਧਾਨ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਹੁਸ਼ਿਆਰਪੁਰ ਵਿਖੇ ਵਕੀਲ ਵਜੋਂ ਪ੍ਰੈਕਟਿਸ ਵੀ ਕਰਦੇ ਹਨ, ਜਿਥੇ ਨਿੱਜੀ ਕੰਮਾਂ ਲਈ ਆਉਣ ਜਾਣ ਵਾਸਤੇ ਜ਼ਿਆਦਾਤਰ ਉਹ ਆਪਣੇ ਸਕੂਟਰ ਦੀ ਹੀ ਵਰਤੋਂ ਕਰਦੇ ਹਨ।
ਪ੍ਰਧਾਨ ਧਾਮੀ ਦੀ ਸਾਦਗੀ ਦੀ ਇਹ ਵੀ ਹੱਦ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਉਪਰੰਤ ਪੰਜਾਬ ਪੁਲਸ ਤੇ ਸ਼੍ਰੋਮਣੀ ਕਮੇਟੀ ਦੀ ਸਕਿਓਰਿਟੀ ਲੈਣ ਤੋਂ ਸਾਫ ਮਨ੍ਹਾਕਰ ਦਿੱਤਾ ਸੀ ਪਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਵਾਪਰੇ ਕਤਲਕਾਂਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਧਿਕਾਰੀ ਦੇ ਵਾਰ-ਵਾਰ ਅਪੀਲ ਕਰਨ ਤੋਂ ਬਾਅਦ ਪ੍ਰਧਾਨ ਧਾਮੀ ਨੇ ਸਿਰਫ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕੁਝ ਮੁਲਾਜ਼ਮ ਹੀ ਆਪਣੇ ਨਾਲ ਰੱਖੇ ਹਨ, ਪੁਲਸ ਸਕਿਓਰਿਟੀ ਨੂੰ ਉਨ੍ਹਾਂ ਨੇ ਫਿਰ ਲੈਣ ਤੋਂ ਮਨ੍ਹਾ ਕਰ ਦਿੱਤਾ ਜਦਕਿ ਪੰਜਾਬ ਦੇ ਮੌਜੂਦਾ ਹਾਲਾਤ ਇਹ ਹਨ ਕਿ ਥੋੜਾ ਜਿਹਾ ਵੀ ਰਸੂਖ ਰੱਖਣ ਵਾਲੇ ਵਿਅਕਤੀ ਸਕਿਓਰਿਟੀ ਲੈਣ ਲਈ ਉੱਚ ਅਦਾਲਤਾਂ ਤੱਕ ਪਹੁੰਚ ਕਰ ਰਹੇ ਹਨ।
ਪ੍ਰਧਾਨ ਧਾਮੀ ਸ਼੍ਰੋਮਣੀ ਕਮੇਟੀ ’ਚ ਜਦੋਂ ਮੁੱਖ ਸਕੱਤਰ ਦੇ ਤੌਰ ’ਤੇ ਸੇਵਾਵਾਂ ਨਿਭਾਉਂਦੇ ਸਨ ਤਾਂ ਉਦੋਂ ਵੀ ਉਹ ਆਪਣੀ ਹੀ ਗੱਡੀ ’ਤੇ ਆਉਂਦੇ ਜਾਂਦੇ ਸਨ ਕਦੇ ਸ਼੍ਰੋਮਣੀ ਕਮੇਟੀ ’ਤੇ ਤੇਲ ਖਰਚੇ ਦਾ ਵੀ ਬੋਝ ਨਹੀਂ ਪਾਇਆ ਸੀ ਤੇ ਹੁਣ ਪ੍ਰਧਾਨ ਬਣਨ ਤੋਂ ਬਾਅਦ ਵੀ ਹਰੇਕ ਮਹੀਨੇ 50 ਹਜ਼ਾਰ ਰੁਪਏ ਤੱਕ ਦਾ ਤੇਲ ਖਰਚ ਆਪਣੀ ਕਿਰਤ ਕਮਾਈ ’ਚੋਂ ਹੀ ਕਰਦੇ ਹਨ। ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਗੁਰਦੁਆਰਿਆਂ, ਹਸਪਤਾਲਾਂ ਤੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਾਂ ’ਚ ਅਥਾਹ ਸੁਧਾਰ ਕਰਨ ਦੇ ਨਾਲ- ਨਾਲ ਸਿੱਖ ਕੋਮ ਦੀ ਚਡ਼੍ਹਦੀ ਕਲਾ ਵਾਸਤੇ ਬੇਮਿਸਾਲ ਕੰਮ ਕਰ ਦਿਖਾਏ ਹਨ, ਜਿਸ ਕਾਰਨ ਦੇਸ਼ ਵਿਦੇਸ਼ ’ਚ ਰਹਿੰਦੇ ਸਿੱਖ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਨ।
ਚੰਡੀਗੜ੍ਹ 'ਚ 'ਰਿਹਾਇਸ਼ੀ ਮਕਾਨਾਂ' ਨੂੰ ਲੈ ਕੈ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਲਾਈ ਇਹ ਵੱਡੀ ਰੋਕ
NEXT STORY