ਅਬੋਹਰ (ਸੁਨੀਲ) : ਪੁਲਸ ਉਪਕਪਤਾਨ ਅਬੋਹਰ ਗੁਰਵਿੰਦਰ ਸਿੰਘ ਤੇ ਨਗਰ ਥਾਣਾ ਅਬੋਹਰ ਦੇ ਮੁਖੀ ਪਰਮਜੀਤ ਕੁਮਾਰ ਤੇ ਸਹਾਇਕ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਫੋਨ 'ਤੇ ਧਮਕੀ ਦੇਣ ਦੇ ਦੋਸ਼ 'ਚ ਮੁਕਦਮਾ ਨੰ. 192, 29.10.17 ਨੂੰ ਮਾਮਲਾ ਦਰਜ ਕੀਤਾ ਸੀ। ਉਸ ਮਾਮਲੇ ਵਿਚ ਪੁਲਸ ਨੇ ਸੀਨੀਅਰ ਮਾਨਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਤੋਂ ਸ਼ਿਵ ਲਾਲ ਡੋਡਾ ਉਰਫ ਸ਼ੌਲੀ ਦੇ ਪ੍ਰੋਡਕਸ਼ਨ ਵਰੰਟ ਜਾਰੀ ਕਰਵਾ ਕੇ ਅੰਮ੍ਰਿਤਸਰ ਦੀ ਜੇਲ 'ਚ ਭੇਜੇ ਸਨ। ਜਿਸਦੀ ਪੇਸ਼ੀ ਅੱਜ 18.12.17 ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਪੇਸ਼ੀ 'ਤੇ ਨਹੀਂ ਲਿਆਂਦਾ ਜਾ ਸਕਿਆ। ਹੁਣ ਸ਼ਿਵ ਲਾਲ ਡੋਡਾ ਦੀ ਪੇਸ਼ੀ ਵੀਡੀਓਗ੍ਰਾਫੀ ਤੋਂ ਰਾਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਨਗਰ ਪੁਲਸ ਨੇ ਆਈਪੀਸੀ ਦੀ ਧਾਰਾ 506 ਤੇ 120ਬੀ ਤਹਿਤ ਫੋਨ 'ਤੇ ਧਮਕੀ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਹੈਰੀ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰ ਚੁੱਕੀ ਹੈ ਅਤੇ ਸ਼ਿਵ ਲਾਲ ਡੋਡਾ ਨੂੰ ਪੇਸ਼ ਕਰਨਾ ਸੀ। ਡੀਐਸਪੀ ਅਬੋਹਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਸ਼ਿਵ ਲਾਲ ਡੋਡਾ ਨੂੰ ਦੋਬਾਰਾ ਪ੍ਰੋਡਕਸ਼ਨ ਵਰੰਟ 'ਤੇ ਲੈ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਥੇ ਇਹ ਜ਼ਿਕਰਯੋਗ ਹੈ ਕਿ ਸ਼ਿਵ ਲਾਲ ਡੋਡਾ ਬਹੁ-ਚਰਚਿਤ ਭੀਮ ਹੱਤਿਆਕਾਂਡ ਦੇ ਮਾਮਲੇ 'ਚ ਅੰਮ੍ਰਿਤਸਰ ਜੇਲ ਵਿਚ ਬੰਦ ਹੈ।
ਕਾਂਗਰਸ ਪਾਰਟੀ ਨੂੰ ਮਿਲੇ ਭਾਰੀ ਬਹੁਮਤ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਲਾਈ ਮੋਹਰ - ਜ਼ਿੰਦਾ
NEXT STORY