ਖੰਨਾ (ਜ. ਬ.) : ਸਥਾਨਕ ਗੁਰੂ ਅਮਰਦਾਸ ਮਾਰਕਿਟ ’ਚ ਨਿਹੱਥੇ ਨਿਖੀਲ ਸ਼ਰਮਾ ’ਤੇ ਲੋਹੇ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ ਦਰਜਨ ਭਰ ਤੋਂ ਵੀ ਜ਼ਿਆਦਾ ਲੋਕਾਂ ਖ਼ਿਲਾਫ਼ ਧਾਰਾ-307 ਦੇ ਨਾਲ-ਨਾਲ ਕਈ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਉਕਤ ਮਾਮਲਾ ਕਾਫੀ ਹਾਈ ਪ੍ਰੋਫਾਈਲ ਹੋ ਗਿਆ ਸੀ। ਉਸੇ ਦਿਨ ਤੋਂ ਐੱਸ. ਐੱਸ. ਪੀ. ਗੁਰਸ਼ਰਣਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾਂ ’ਤੇ ਪੁਲਸ ਛਾਣਬੀਣ ’ਚ ਜੁੱਟ ਗਈ ਸੀ। ਇਸੇ ਕੜੀ ਅਧੀਨ ਧਾਰਾ-120ਬੀ ਤਹਿਤ ਸ਼ਿਵਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਮੁਫ਼ਤ ਸਫਰ ਮਗਰੋਂ ਕੈਪਟਨ ਦਾ 'ਬੀਬੀਆਂ' ਲਈ ਇਕ ਹੋਰ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਕਸ਼ਮੀਰ ਗਿਰੀ ਤੋਂ ਇਲਾਵਾ ਉਸ ਦੇ ਦੋਵੇਂ ਪੁੱਤਰ ਰਾਜਨ ਬਾਵਾ ਅਤੇ ਮੋਨੂੰ ਇਸ ਮਾਮਲੇ ’ਚ ਕਥਿਤ ਦੋਸ਼ੀ ਬਣਾਏ ਗਏ ਹਨ, ਜੋ ਹੁਣ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾਂਦੇ ਹਨ। ਕਸ਼ਮੀਰ ਗਿਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਡੀ. ਐੱਸ. ਪੀ. ਰਾਜਨ ਪਰਮਿੰਦਰ ਦੇ ਨਾਲ-ਨਾਲ ਸਿਟੀ ਥਾਣਾ 2 ਦੇ ਐੱਸ. ਐੱਚ. ਓ. ਆਕਾਸ਼ ਦੱਤ ਨੇ ਕਰਦੇ ਹੋਏ ਦੱਸਿਆ ਕਿ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਖੋਲ੍ਹਿਆ ਸਰਕਾਰੀ ਨੌਕਰੀਆਂ ਦਾ ਪਿਟਾਰਾ
ਇਹ ਹੈ ਮਾਮਲਾ
ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਦਾ ਛੋਟਾ ਪੁੱਤਰ ਨਿਖਿਲ ਸ਼ਰਮਾ ਗੁਰੂ ਅਮਰਦਾਸ ਮਾਰਕਿਟ ’ਚ ਬੈਠਾ ਸੀ। ਇਸ ਦੌਰਾਨ 8-9 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕਥਿਤ ਦੋਸ਼ੀ ਤੇਜ਼ਧਾਰ ਹੱਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਨੇ ਨਿਖਿਲ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ, ਚੱਲਦੀ ਟਰੇਨ 'ਚੋਂ ਬਾਹਰ ਡਿਗੀ ਮਾਸੂਮ ਬੱਚੀ (ਤਸਵੀਰਾਂ)
ਪੁਲਸ ਨੇ ਅਨਿਲ ਕੁਮਾਰ ਗੈਟੂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸ਼ਿਵਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਦੇ ਦੋਵਾਂ ਪੁੱਤਰਾਂ ਰਾਜਨ ਬਾਵਾ ਅਤੇ ਮੋਨੂੰ, ਸੰਜੂ ਅਤੇ ਰੰਮਾ ਦੋਵੇਂ ਪੁੱਤਰ ਬਿੱਲਾ ਖੋਖੇ ਵਾਲਾ ਨਿਵਾਸੀ ਪਿੰਡ ਮਾਜਰੀ, ਸੰਨੀ ਉਰਫ਼ ਰੋਮ, ਸ਼ਹਿਜ਼ਾਦ (ਬੀਬੀ ਫਾਤੀਮਾ ਦਾ ਪੋਤਾ) ਨਿਵਾਸੀ ਪੀਰਖਾਨਾ ਰੋਡ ਖੰਨਾ, ਗੋਰਾ, ਬਿੱਲਾ ਪਿੰਡ ਰਸੂਲੜਾ ਅਤੇ ਕੁੱਝ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਨੋਟ : ਉਕਤ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਖੋਲ੍ਹਿਆ ਸਰਕਾਰੀ ਨੌਕਰੀਆਂ ਦਾ ਪਿਟਾਰਾ
NEXT STORY