ਬੁਢਲਾਡਾ (ਬਾਂਸਲ) : ਸ਼ਿਵਰਾਤਰੀ ਦੇ ਮਹਾ ਤਿਉਹਾਰ ਨੂੰ ਧੂੰਮਧਾਮ ਨਾਲ ਮਨਾਉਣ ਲਈ ਬ੍ਰਹਮਾਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਵੱਲੋਂ ਸ਼ਿਵਰਾਤਰੀ ਦੀਆਂ ਤਿਆਰੀਆਂ ਦੇ ਸੰਬੰਧ 'ਚ ਸ਼ਿਵ ਅਵਤਾਰ ਸੰਦੇਸ਼ ਹਰ ਗਲੀ ਮੁਹੱਲੇ 'ਚ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਝੰਡਾ ਲਹਿਰਾਉਣ ਦੀ ਰਸਮ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ ਅਤੇ ਦੀਦੀ ਸੁਦੇਸ਼ ਮਾਨਸਾ, ਬਲਾਕ ਕਾਂਗਰਸ ਕਮੇਂਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਵੱਲੋਂ ਸਾਂਝੇ ਰੂਪ 'ਚ ਅਦਾ ਕੀਤੀ ਗਈ। ਇਸ ਮੌਕੇ 'ਤੇ ਸ਼ਿਵ ਸੰਦੇਸ਼ ਦੇ ਗੁਬਾਰੇ ਵੀ ਛੱਡੇ ਗਏ, ਉੱਥੇ ਸ਼ਿਵ ਬਾਬਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ 'ਤੇ ਬੋਲਦਿਆਂ ਆਸ਼ਰਮ ਦੇ ਮੁੱਖ ਪ੍ਰਬੰਧਕ ਦੀਦੀ ਰਾਜਿੰਦਰ ਨੇ ਕਿਹਾ ਕਿ ਪਰਮਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਲਈ ਯੋਗ ਸਾਧਨਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਿਵ ਬਾਬਾ, ਬ੍ਰਹਮਾ ਬਾਬਾ ਦੇ 'ਚ ਪ੍ਰਵੇਸ਼ ਕਰਕੇ 82 ਸਾਲ ਪਹਿਲਾਂ ਪਰਮਪਿਤਾ ਪ੍ਰਮਾਤਮਾ ਲਈ ਇਸ ਧਰਤੀ ਉੱਪਰ ਸੰਦੇਸ਼ ਦਿੱਤਾ ਸੀ,ਉਨ੍ਹਾਂ ਦੱਸਿਆ ਕਿ ਇਸ ਮਹਾ ਸ਼ਿਵਰਾਤਰੀ ਦੇ ਮੱਦੇਨਜ਼ਰ ਸ਼ਿਵ ਸੰਦੇਸ਼ 13 ਫਰਵਰੀ ਨੂੰ ਅਨਾਜ ਮੰਡੀ 'ਚ ਦਿੱਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਨੇ ਰੁਕਵਾਈ ਕਿਸਾਨ ਦੀ ਜ਼ਮੀਨ ਦੀ ਕੁਰਕੀ
NEXT STORY