ਲੁਧਿਆਣਾ (ਨਰਿੰਦਰ ਕੁਮਾਰ ਤੇ ਅਭਿਸ਼ੇਕ ਬਹਿਲ) : ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋਇਆ ਪਿਆ ਹੈ ਕਿਤੇ ਲੜਾਈਆਂ ਹੋ ਰਹੀਆਂ ਨੇ ਕਿਤੇ ਧਮਕੀਆਂ ਮਿਲ ਰਹੀਆਂ ਹਨ। ਅਜਿਹੀ ਹੀ ਧਮਕੀ ਲੁਧਿਆਣਾ ਦੇ ਹਲਕਾ ਗਿੱਲ 'ਚ ਕਾਂਗਰਸ ਤੋਂ ਬਾਗੀ ਹੋਏ ਅਮਿਤ ਅਰੋੜਾ ਨੂੰ ਵੀ ਮਿਲੀ ਹੈ, ਜਿਸਦੀ ਪਤਨੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਜਾਣਕਾਰੀ ਮੁਤਾਬਕ ਅਮਿਤ ਨੂੰ ਫੋਨ ਕਰਕੇ ਪ੍ਰੇਮ ਸਿੰਘ ਨਾਂ ਦੇ ਐੱਸ.ਐੱਚ.ਓ. ਨੇ ਚੋਣ ਮੈਦਾਨ 'ਚੋਂ ਹਟਣ ਲਈ ਜ਼ੋਰ ਪਾਇਆ ਤੇ ਸਰਕਾਰ ਨਾਲ ਮੱਥਾ ਨਾ ਲਾਉਣ ਦੀ ਸਲਾਹ ਦਿੱਤੀ ਹੈ। ਐੱਚ.ਐੱਚ.ਓ. ਦੀ ਇਸ ਧਮਕੀ ਭਰੀ ਆਡੀਓ ਖੂਬ ਵਾਇਰਲ ਹੋ ਰਹੀ ਹੈ।
ਇਸ ਮਾਮਲੇ 'ਚ ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵਲ ਦਾ ਨਾਂ ਵੀ ਆ ਰਿਹਾ ਹੈ। ਅਮਿਤ ਅਰੋੜਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਤੇ ਦੱਸਿਆ ਕਿ ਕੜਵਲ ਦੇ ਕਹਿਣ 'ਤੇ ਪੁਲਸ ਉਸਨੂੰ ਝੂਠੇ ਕੇਸ 'ਚ ਫਸਾਉਣ ਦੀਆਂ ਵਿਉਂਤਾਂ ਘੜ ਰਹੀ ਹੈ।
ਐੱਸ.ਐੱਚ.ਓ. ਦੀ ਵਾਇਰਲ ਹੋ ਰਹੀ ਇਸ ਧਮਕੀਆਂ ਭਰੀ ਆਡੀਓ ਨੇ ਜਿਥੇ ਪੁਲਸ ਦੀ ਕਾਰਗੁਜ਼ਾਰੀ 'ਚੇ ਸਵਾਲ ਖੜ੍ਹੇ ਕੀਤੇ ਹਨ ਉਥੇ ਹੀ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ 'ਚ ਹੋ ਰਹੀ ਧੱਕੇਸ਼ਾਹੀ ਨੂੰ ਵੀ ਜੱਗ ਜ਼ਾਹਿਰ ਕਰ ਦਿੱਤਾ ਹੈ।
ਪੰਜਾਬ ਵਿਚ ਦੰਗੇ ਕਰਵਾਉਣਾ ਚਾਹੁੰਦੀ ਹੈ ਕਾਂਗਰਸ : ਮਲਿਕ
NEXT STORY