ਜਲੰਧਰ (ਰਮਨ)— ਪੀਰ ਬੋਦਲਾ ਬਾਜ਼ਾਰ ’ਚ ਉਸ ਸਮੇਂ ਹੰਗਾਮੇ ਦਾ ਮਾਹੌਲ ਬਣ ਗਿਆ ਜਦੋਂ ਇਥੇ ਇਕ ਦੁਕਾਨਦਾਰ ਦੀ ਕੁੱਟਮਾਰ ਦੀ ਕੁੱਟਮਾਰ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪੀਰ ਬੋਦਲਾ ਬਾਜ਼ਾਰ ’ਚ ਟੈਕਸਟਾਈਲ ਦੁਕਾਨ ’ਚ ਸੂਟ ਵਾਪਸੀ ਨੂੰ ਲੈ ਕੇ ਪਹਿਲਾਂ ਔਰਤ ਦੀ ਬੀਤੇ ਦਿਨੀਂ ਬਹਿਸਬਾਜ਼ੀ ਹੋ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਰਾਜ਼ੀਨਾਮਾ ਹੋ ਗਿਆ ਸੀ ਪਰ ਅੱਜ ਔਰਤ ਦੇ ਰਿਸ਼ਤੇਦਾਰਾਂ ਨੇ ਅੱਜ ਦੁਕਾਨ ’ਚ ਆ ਕੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਾਮੂਲੀ ਤਕਰਾਰ ਇੰਨੀ ਵੱਧ ਗਈ ਕਿ ਕੁਝ ਲੋਕਾਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਦੁਕਾਨਦਾਰ ਕਰਨ ਸ਼ਰਮਾ ਨੇ ਕਿਹਾ ਕਿ ਸੂਟ ਵਾਪਸੀ ਨੂੰ ਲੈ ਕੇ ਗਾਹਕ ਨਾਲ ਮਾਮੂਲੀ ਬਹਿਸ ਹੋ ਗਈ ਸੀ, ਜਦਕਿ ਬਾਅਦ ’ਚ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਅੱਜ ਮੁੜ ਤੋਂ ਗਾਹਕ ਦੇ ਰਿਸ਼ਤੇਦਾਰ ਦੁਕਾਨ ਦੇ ਕਰੀਬ 25 ਅਣਪਛਾਤਿਆਂ ਨਾਲ ਆਏ ਅਤੇ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਕਰਨ ਲੱਗ ਗਏ। ਉਕਤ ਲੋਕ ਉਸ ਦੀ ਦੁਕਾਨ ’ਚੋਂ ਕੁਝ ਪੈਸੇ ਅਤੇ ਉਸ ਦਾ ਫੋਨ ਵੀ ਲੈ ਗਏ ਹਨ। ਪੀੜਤ ਦੁਕਾਨਦਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
ਮਾਮਲੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਨੰਬਰ-4 ਦੀ ਪੁਲਸ ਅਤੇ ਉਕਤ ਸਥਾਨ ਦਾ ਜਾਇਜ਼ਾ ਲਿਆ। ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਰਾਜ਼ੀਨਾਮਾ ਹੋ ਗਿਆ ਸੀ ਪਰ ਅੱਜ ਔਰਤ ਦੇ ਰਿਸ਼ਤੇਦਾਰਾਂ ਨੇ ਦੁਕਾਨ ’ਚ ਆ ਕੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ
ਇਹ ਸਾਰੀ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ. ਫੁਟੇਜ ’ਚ ਕੈਦ ਹੋ ਗਈ ਹੈ ਅਤੇ ਇਹ ਫੁਟੇਜ਼ ਵਾਇਰਲ ਵੀ ਹੋਈ ਹੈ। ਹਾਲਾਂਕਿ ਪੁਲਸ ਦੋਵੇਂ ਧਿਰਾਂ ਨੂੰ ਲੈ ਕੇ ਥਾਣਾ ਨੰਬਰ-4 ’ਚ ਪਹੁੰਚ ਚੁੱਕੀ ਹੈ, ਜਿੱਥੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਸ਼ਤਾਬਦੀ ਐਕਸਪ੍ਰੈੱਸ ਇਕ ਸਾਲ ਬਾਅਦ ਪਟੜੀ ’ਤੇ ਪਰਤੀ
NEXT STORY