ਰਾਜਪੁਰਾ (ਮਸਤਾਨਾ) : ਬੀਤੀ ਸ਼ਾਮ ਪਿੰਡ ਘੱਗਰ ਸਰਾਏ ਅੱਡੇ ’ਤੇ ਸਥਿਤ ਇਕ ਮੋਬਾਇਲ ਦੀ ਦੁਕਾਨ ਕਰਨ ਵਾਲੇ ਵਿਅਕਤੀ ਦੀ ਦੁਕਾਨ ’ਤੇ 3 ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਕੇ ਲੈ ਗਏ, ਜਿਸ ਵਿਚ 70 ਹਜ਼ਾਰ ਨਕਦੀ ਸਣੇ 1 ਲੱਖ ਤੋਂ ਉੱਪਰ ਦਾ ਸਾਮਾਨ ਸੀ। ਜਾਣਕਾਰੀ ਅਨੁਸਾਰ ਪਿੰਡ ਘੱਗਰ ਸਰਾਏ ਅੱਡੇ ’ਤੇ ਮੋਬਾਇਲਾਂ ਦੀ ਦੁਕਾਨ ਕਰਨ ਵਾਲਾ ਗੁਰਸੇਵਕ ਸਿੰਘ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੀਤੀ ਸ਼ਾਮ ਜਦੋਂ ਉਹ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਉਸੇ ਸਮੇਂ 3 ਅਣਪਛਾਤੇ ਵਿਅਕਤੀ ਆ ਗਏ।
ਉਸ ਦੀਆਂ ਅੱਖਾਂ ’ਚ ਪਹਿਲਾਂ ਉਨ੍ਹਾਂ ਨੇ ਮਿਰਚਾਂ ਪਾ ਦਿੱਤੀਆਂ। ਦੁਕਾਨਦਾਰ ਨੇ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ ’ਚ ਫੜਿਆ ਬੈਗ, ਜਿਸ ’ਚ ਇਕ ਲੈਪਟਾਪ, 5 ਮੋਬਾਇਲ ਫੋਨ, ਇਕ ਪੈਨ ਡ੍ਰਾਈਵ, 70 ਹਜ਼ਾਰ ਰੁਪਏ ਨਕਦ ਸਣੇ ਕੁੱਲ 135000 ਰੁਪਏ ਦਾ ਸਾਮਾਨ ਸੀ, ਉਹ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ। ਗੁਰਸੇਵਕ ਸਿੰਘ ਦੀ ਸ਼ਿਕਾਇਤ ਅਨੁਸਾਰ ਅਣਪਛਾਤੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ’ਚ ਦੱਬ ਦਿੱਤਾ 18 ਸਾਲਾ ਮੁੰਡਾ
NEXT STORY