ਲੁਧਿਆਣਾ (ਸਲੂਜਾ) : ਨਿਊ ਸ਼ਿਮਲਾਪੁਰੀ ਕਾਲੋਨੀ ਦੇ ਰਹਿਣ ਵਾਲੇ ਇਕ 18 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ’ਚ ਜੋਧੇਵਾਲ ਪੁਲਸ ਨੇ 2 ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਤੁਸ਼ਾਰ ਕੁਮਾਰ ਨਾਮਕ ਇਸ ਨੌਜਵਾਨ ਦਾ ਕਤਲ ਆਸ਼ਕੀ ਦੀ ਵਜ੍ਹਾ ਨਾਲ ਕੀਤਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਤੁਸ਼ਾਰ ਦੇ ਪਿਤਾ ਵਰਿੰਦਰ ਕੁਮਾਰ ਨੇ ਜੋਧੇਵਾਲ ਪੁਲਸ ਕੋਲ ਇਹ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ ਘਰੋਂ ਮੋਟਰਸਾਈਕਲ ’ਤੇ ਗਿਆ ਸੀ ਪਰ ਘਰ ਨਹੀਂ ਮੁੜਿਆ। ਸ਼ਿਕਾਇਤਕਰਤਾ ਪਿਤਾ ਨੇ ਆਪਣੀ ਸ਼ਿਕਾਇਤ ਵਿਚ ਇਸ ਗੱਲ ਦਾ ਵੀ ਸ਼ੱਕ ਪ੍ਰਗਟ ਕੀਤਾ ਸੀ ਕਿ ਉਸ ਦੇ ਬੇਟੇ ਨੂੰ ਕਿਸੇ ਨੇ ਆਪਣੇ ਸਵਾਰਥ ਦੀ ਖਾਤਰ ਅਗਵਾ ਕਰ ਕੇ ਰੱਖਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਗਠਜੋੜ ਬਾਰੇ ਰਿਪੋਰਟ ਬਣੀ ਚਰਚਾ ਦਾ ਵਿਸ਼ਾ
ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰਦਿਆਂ ਤੁਸ਼ਾਰ ਦੇ ਮੋਬਾਇਲ ਦੀ ਡਿਟੇਲ ਖੰਗਾਲੀ ਤਾਂ ਰੌਬਿਨ ਸਿੰਘ ਅਤੇ ਕੁਲਵਿੰਦਰ ਦੇ ਨੰਬਰ ਸਾਹਮਣੇ ਆਏ। ਜਦੋਂ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਦੱਸਿਆ ਕਿ ਤੁਸ਼ਾਰ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਨੂੰ ਜ਼ਮੀਨ ਵਿਚ ਦੱਬ ਦਿੱਤਾ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਨਾਲ ਲੈ ਕੇ ਪਿੰਡ ਕਨੈਚਾ ਵਿਚ ਜ਼ਮੀਨ ’ਚ ਦੱਬੀ ਤੁਸ਼ਾਰ ਦੀ ਲਾਸ਼ ਬਰਾਮਦ ਕਰ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਗਈ।
ਇਹ ਵੀ ਪੜ੍ਹੋ : ਕੰਟਰੋਲ ਰੂਮ ’ਤੇ ਫੋਨ ਕਰਕੇ ਦਿੱਤੀ ਧਮਕੀ, ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ’ਚ ਰੌਬਿਨ ਨਾਲ ਪਹਿਲਾਂ ਇਕ ਕੁੜੀ ਦੀ ਦੋਸਤੀ ਸੀ। ਬ੍ਰੇਕਅਪ ਤੋਂ ਬਾਅਦ ਉਕਤ ਕੁੜੀ ਦੀ ਦੋਸਤੀ ਤੁਸ਼ਾਰ ਨਾਲ ਹੋ ਗਈ, ਜੋ ਕਿ ਕਤਲ ਦੀ ਮੁੱਖ ਵਜ੍ਹਾ ਬਣੀ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਤੁਸ਼ਾਰ ਦੇ ਕਤਲ ਦੇ ਮਾਮਲੇ ’ਚ ਰੌਬਿਨ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਤੁਸ਼ਾਰ ਦੀ ਮੌਤ ਬਾਰੇ ਅਜੇ ਉਸ ਦੇ ਮਾਪਿਆਂ ਨੂੰ ਨਹੀਂ ਦੱਸਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਲਾਲਚ ਨੇ ਹੈੱਡ ਕਾਂਸਟੇਬਲ ਨੂੰ ਬਣਾਇਆ ਨਸ਼ਾ ਸਮੱਗਲਰ, ਜੇਲ ਪੁੱਜਣ ’ਤੇ ਅੱਤਵਾਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੱਖਾਂ ਰੁਪਏ ਵਾਲੀਆਂ ਮਸ਼ੀਨਾਂ ਨਾਲ ਹੁਣ ਹੋਵੇਗੀ ਟਾਂਡਾ ਸ਼ਹਿਰ ਦੀ ਸਫ਼ਾਈ, ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ
NEXT STORY