ਚੰਡੀਗੜ੍ਹ (ਸੁਸ਼ੀਲ) : ਏਲਾਂਤੇ ਮਾਲ ਦੀ ਬੇਸਮੈਂਟ ਪਾਰਕਿੰਗ ਤੋਂ ਫਾਰਚੂਨਰ ਲੈਣ ਆਏ ਨੈਕਸਾ ਕੰਪਨੀ ਦੇ ਇੱਕ ਵੈਲੇਟ ਕਰਮਚਾਰੀ ਤੋਂ ਗੋਲੀ ਚਲ ਗਈ, ਜਿਸ ਕਾਰਨ ਗੋਲੀ ਖਿੜਕੀ 'ਚੋਂ ਲੰਘ ਕੇ ਸਾਈਡ ’ਤੇ ਖੜ੍ਹੀ ਵੋਲਵੋ ਕਾਰ 'ਚ ਜਾ ਵੱਜੀ। ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਰਮਚਾਰੀ ਨੇ ਜਾਣਕਾਰੀ ਮਾਲਕ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ। ਜਾਂਚ ਦੌਰਾਨ ਫੋਰੈਂਸਿਕ ਮੋਬਾਇਲ ਟੀਮ ਨੇ ਖੋਲ ਬਰਾਮਦ ਕੀਤਾ। ਦਰਅਸਲ ਚਰਨਜੀਤ ਸਿੰਘ ਮੰਗਲਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਏਲਾਂਤੇ ਮਾਲ ਸਥਿਤ ਨੇਕਸਾ ਕੰਪਨੀ ਤੋਂ ਕਾਰ ਖਰੀਦਣ ਆਇਆ ਸੀ। ਉਨ੍ਹਾਂ ਨੇ ਫਾਰਚੂਨਰ ਕਾਰ ਪਾਰਕਿੰਗ ਕਰਨ ਲਈ ਨੈਕਸਾ ਦੇ ਵੈਲੇਟ ਕਰਮਚਾਰੀ ਰਾਮਦਰਬਾਰ ਨਿਵਾਸੀ ਸਾਹਿਲ ਨੂੰ ਦਿੱਤੀ ਸੀ। ਸਾਹਿਲ ਨੇ ਕਾਰ ਬੇਸਮੈਂਟ 'ਚ ਖੜ੍ਹੀ ਕੀਤੀ ਅਤੇ ਵਾਪਸ ਆ ਗਿਆ। ਕਰੀਬ ਇੱਕ ਘੰਟੇ ਬਾਅਦ ਚਰਨਜੀਤ ਨੇ ਕਾਰ ਮੰਗਵਾਈ, ਤਾਂ ਗਿਅਰਬਾਕਸ ਦੇ ਕੋਲ ਪਈ ਪਿਸਤੌਲ ਨੂੰ ਸਾਹਿਲ ਦੇਖਣ ਲੱਗਾ। ਇਸ ਦੌਰਾਨ ਉਸ ਕੋਲੋਂ ਟਰਿੱਗਰ ਦੱਬ ਗਿਆ, ਜਿਸ ਤੋਂ ਬਾਅਦ ਗੋਲੀ ਖਿੜਕੀ ਵਿਚੋਂ ਲੰਘ ਕੇ ਨੇੜੇ ਖੜ੍ਹੀ ਵੋਲਵੋ 'ਚ ਜਾ ਵੱਜੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਧੀ ਰਾਤੀਂ ਵੱਡਾ ਧਮਾਕਾ! ਆਵਾਜ਼ ਸੁਣ ਕੰਬ ਗਏ ਲੋਕ, ਪੈ ਗਈਆਂ ਭਾਜੜਾਂ (ਤਸਵੀਰਾਂ)
ਗੋਲੀ ਦੀ ਆਵਾਜ਼ ਕਾਰਨ ਹਫੜਾ-ਦਫੜੀ ਮਚ ਗਈ ਅਤੇ ਇਸ ਤੋਂ ਬਾਅਦ ਸਾਹਿਲ ਨੇ ਫਾਰਚੂਨਰ ਮਾਲਕ ਨੂੰ ਦੇ ਦਿੱਤੀ, ਨਾਲ ਹੀ ਘਟਨਾ ਬਾਰੇ ਕੰਪਨੀ ਦੇ ਮਾਲਕ ਨੂੰ ਦੱਸਿਆ। ਕੰਪਨੀ ਦੇ ਮਾਲਕ ਦੇ ਕਹਿਣ ’ਤੇ ਸਾਹਿਲ ਨੇ ਖ਼ੁਦ ਪੁਲਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀ. ਐੱਸ. ਪੀ. ਦਿਲਬਾਗ ਸਿੰਘ ਅਤੇ ਇੰਡਸਟਰੀਅਲ ਏਰੀਆ ਥਾਣਾ ਇੰਚਾਰਜ ਜਸਪਾਲ ਸਿੰਘ, ਸੈਕਟਰ-26 ਥਾਣਾ ਇੰਚਾਰਜ ਦਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਾਹਿਲ ਤੋਂ ਪੁੱਛਗਿੱਛ ਕੀਤੀ। ਸਾਹਿਲ ਨੇ ਕਿਹਾ ਕਿ ਪਿਸਤੌਲ ਚੁੱਕਦੇ ਸਮੇਂ ਅਚਾਨਕ ਗੋਲੀ ਚੱਲ ਗਈ। ਜਦੋਂ ਪੁਲਸ ਨੇ ਚਰਨਜੀਤ ਸਿੰਘ ਤੋਂ ਉਸਦਾ ਪਿਸਤੌਲ ਲਾਇਸੈਂਸ ਮੰਗਿਆ ਤਾਂ ਆਲ ਇੰਡੀਆ ਲਾਇਸੈਂਸ ਮਿਲਿਆ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਕਾਰ ਲੈਣ ਗਏ ਨੌਜਵਾਨ ਤੋਂ ਗਲਤੀ ਨਾਲ ਗੋਲੀ ਚਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਮਾਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਘਟਨਾ ਨੈਕਸਾ ਨੂੰ ਅਲਾਟ ਕੀਤੀ ਗਈ ਪਾਰਕਿੰਗ ਜਗ੍ਹਾ 'ਚ ਵਾਪਰੀ ਹੈ ਅਤੇ ਇਸ ਲਈ ਮਾਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਮਾਲ 'ਚ ਆਉਣ ਵਾਲੇ ਸਾਰੇ ਸੈਲਾਨੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਭ ਤੋਂ ਵੱਡੀ ਤਰਜ਼ੀਹ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਤੇ ਮੀਂਹ ਬਾਰੇ ਨਵੀਂ ਅਪਡੇਟ, 10 ਤਾਰੀਖ਼ ਤੱਕ ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ
ਏਲਾਂਤੇ ਮਾਲ 'ਚ 5 ਮਹੀਨੇ ਪਹਿਲਾਂ ਇੱਕ ਖੰਭੇ ਤੋਂ ਟਾਈਲਾਂ ਡਿੱਗਣ ਕਾਰਨ ਜਨਮਦਿਨ ਮਨਾਉਣ ਗਈ 13 ਸਾਲਾ ਬਾਲ ਅਦਾਕਾਰਾ ਮਾਇਸ਼ਾ ਦੀਕਸ਼ਿਤ ਅਤੇ ਉਸਦੀ ਮਾਸੀ ਸੁਰਭੀ ਜ਼ਖਮੀ ਹੋ ਗਈਆਂ ਸਨ। ਮਾਇਸ਼ਾ ਨੇ ਟੀ. ਵੀ. ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤਾਂ ਕਾ, ਮਿਸ਼ਟੀ ਖੰਨਾ, ਜਨ ਜਨਨੀ ਮਾਂ ਵੈਸ਼ਨੋ ਦੇਵੀ- ਕਹਾਣੀ ਮਾਤਰਣੀ ਅਤੇ ਮਾਤਾ ਵੈਸ਼ਨਵੀ ਵਿਚ ਕੰਮ ਕੀਤਾ ਹੈ।
23 ਜੂਨ 2024 ਨੂੰ ਇੱਕ ਟੁਆਏ ਟ੍ਰੇਨ ਪਲਟ ਗਈ, ਜਿਸ ਦੇ ਨਤੀਜੇ ਵਜੋਂ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਨਵਾਂਸ਼ਹਿਰ ਦਾ ਰਹਿਣ ਵਾਲਾ ਸ਼ਾਹਬਾਜ਼ ਟੁਆਏ ਟ੍ਰੇਨ ਦੀ ਸਵਾਰੀ ਕਰ ਰਿਹਾ ਸੀ।
ਦਸੰਬਰ 2024 ਵਿਚ ਇੱਕ ਕ੍ਰਿਸਮਸ ਕਾਰਨੀਵਲ ਦੌਰਾਨ ਡਾਂਸ ਫਲੋਰ ’ਤੇ ਹੈਗਿੰਗ ਲਾਈਟ ਸਾਢੇ ਚਾਰ ਸਾਲ ਦੀ ਬੱਚੀ ਸੈਕਟਰ-50 ਦੀ ਅਵਨੀ ’ਤੇ ਡਿੱਗ ਗਈ ਸੀ। ਬੱਚੀ ਜ਼ਖਮੀ ਹੋ ਗਈ ਸੀ। ਪੁਲਸ ਨੇ ਉਸਨੂੰ ਜੀ. ਐੱਮ. ਸੀ. ਐੱਚ. 32 ਵਿਚ ਦਾਖ਼ਲ ਕਰਵਾਇਆ ਸੀ। ਸੈਕਟਰ-50 ਨਿਵਾਸੀ ਨਵਨੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਊਸ਼ਾ ਅਤੇ ਧੀ ਅਵਨੀ ਨੂੰ ਕਾਰਨੀਵਲ ਦੇਖਣ ਲਈ ਲੈ ਗਏ ਸਨ। ਦਾਖ਼ਲਾ ਪਾਰਕਿੰਗ ਖੇਤਰ ਤੋਂ 200 ਰੁਪਏ ਪ੍ਰਤੀ ਵਿਅਕਤੀ ਦੀ ਟਿਕਟ ਖ਼ਰੀਦ ਕੇ ਖੇਡ ਖੇਤਰ ਵਿਚ ਐਂਟਰੀ ਕੀਤੀ ਸੀ। ਅਵਨੀ ਡਾਂਸ ਫਲੋਰ ’ਤੇ ਖੇਡ ਰਹੀ ਸੀ, ਜਦੋਂ ਹੈਗਿੰਗ ਲਾਈਟ ਉਸ ’ਤੇ ਡਿੱਗ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ NH 'ਤੇ ਰੂਹ ਕੰਬਾਊ ਹਾਦਸਾ, ਸਵਿੱਫ਼ਟ ਕਾਰ ਦੇ ਉੱਡੇ ਪਰਖੱਚੇ, ਪਤਨੀ ਦੀ ਦਰਦਨਾਕ ਮੌਤ
NEXT STORY