ਕਾਠਗੜ (ਰਾਜੇਸ਼ ਸ਼ਰਮਾ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਸੁੱਜੋਵਾਲ ਨੇੜੇ ਉਸ ਵੇਲੇ ਵੱਡਾ ਹਾਦਸਾ ਹੋਇਆ ਜਦੋਂ ਇਕ ਕਾਰ ਜੋ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ ਅਤੇ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਇਡਰ ਕ੍ਰਾਸ ਕਰਦੀ ਹੋਈ ਦੂਜੇ ਪਾਸੇ ਸੜਕ 'ਤੇ ਜਾ ਡਿੱਗੀ। ਇਸ ਹਾਦਸੇ ਵਿਚ ਸੜਕ 'ਤੇ ਸਕੂਟਰੀ 'ਤੇ ਜਾ ਰਹੇ ਸਵਾਰ ਪਤੀ-ਪਤਨੀ ਕਾਰ ਦੀ ਲਪੇਟ ਵਿੱਚ ਆ ਗਏ, ਜਿਸ ਵਿੱਚ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮਹਿਲਾ ਦੇ ਪਤੀ ਦੇ ਸੱਟਾਂ ਲੱਗੀਆਂ ਅਤੇ ਕਾਰ ਚਾਲਕ ਦੀ ਵੀ ਬਾਂਹ ਟੁੱਟ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
ਮੌਕੇ ''ਤੇ ਪਹੁੰਚੀ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਕੁਲਵੀਰ ਸਿੰਘ ਤੋਂ ਜਾਣਕਾਰੀ ਮਿਲੀ ਕਿ ਇਕ ਸਵਿੱਫਟ ਕਾਰ ਜਿਸ ਨੂੰ ਲਵਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਚਲਾ ਰਿਹਾ ਸੀ ਅਤੇ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਇਡਰ ਟੱਪ ਕੇ ਦੂਜੇ ਪਾਸੇ ਆਉਂਦੀ ਇਕ ਟੀ. ਵੀ. ਐੱਸ. ਸਕੂਟਰੀ ਨਾਲ ਜਾ ਟਕਰਾਈ। ਸਕੂਟਰੀ ਨੂੰ ਬਾਬੂ ਰਾਮ ਪੁੱਤਰ ਮੋਹਨ ਲਾਲ (60) ਚਲਾ ਰਿਹਾ ਸੀ ਅਤੇ ਉਸ ਦੇ ਨਾਲ ਉਸ ਦੀ ਪਤਨੀ ਲਕਸ਼ਮੀ ਸੀ। ਇਸ ਹਾਦਸੇ ਵਿੱਚ ਲਕਸ਼ਮੀ ਦੇਵੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੇ ਪਤੀ ਬਾਬੂ ਰਾਮ ਦੇ ਗੰਭੀਰ ਸੱਟਾਂ ਲੱਗੀਆਂ।
ਨੈਸ਼ਨਲ ਹਾਈਵੇਅ ਅਥਾਰਿਟੀ ਦੀ ਐਬੂਲੈਂਸ ਰਾਹੀਂ ਗੰਭੀਰ ਜ਼ਖ਼ਮੀ ਬਾਬੂ ਰਾਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਦਕਿ ਮਿ੍ਤਕ ਲਕਸ਼ਮੀ ਦੇਵੀ ਦੀ ਲਾਸ਼ ਨੂੰ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਸਦਰ ਬਲਾਚੌਰ ਨੂੰ ਦੇ ਦਿੱਤੀ ਗਈ ਅਤੇ ਦੋਵੇਂ ਵਾਹਨਾਂ ਨੂੰ ਹਾਈਵੇਅ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਟਿੰਕੂ ਕਤਲ ਕਾਂਡ 'ਚ ਗ੍ਰਿਫ਼ਤਾਰ ਗੈਂਗਸਟਰਾਂ ਨੇ ਕੀਤਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਰੋਕੇ ਸੈਂਕੜੇ ਕਿਸਾਨ, ਅੱਗਿਓਂ ਥਾਣੇ ਮੂਹਰੇ ਮੋਰਚਾ ਲਾਉਣ ਦਾ ਹੀ ਹੋ ਗਿਆ ਐਲਾਨ
NEXT STORY