ਚੰਡੀਗੜ੍ਹ (ਆਸ਼ੀਸ਼) : ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਚੋਣਵੀਆਂ ਦੁਕਾਨਾਂ ਤੋਂ ਕਿਤਾਬਾਂ ਤੇ ਵਰਦੀਆਂ ਖ਼ਰੀਦਣ ਲਈ ਕਹਿਣ ਦੇ ਮਾਮਲੇ ’ਚ ਪ੍ਰਸ਼ਾਸਨ ਨੇ ਹੁਣ ਸਖ਼ਤੀ ਵਿਖਾਈ ਹੈ। ਸਿੱਖਿਆ ਵਿਭਾਗ ਕੋਲ ਸ਼ਿਕਾਇਤਾਂ ਮਿਲਣ ਮਗਰੋਂ ਦੋ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ।
ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਅਜਿਹੀਆਂ ਦੁਕਾਨਾਂ ਦੀ ਚੈਕਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ੁੱਕਰਵਾਰ ਨੂੰ ਕਰ ਚੋਰੀ ਰੋਕਣ ਤੇ ਜੀ. ਐੱਸ. ਟੀ. ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਬਕਾਰੀ ਤੇ ਕਰ ਵਿਭਾਗ ਅਤੇ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਂਝੀ ਮੁਹਿੰਮ ਤਹਿਤ ਸ਼ਹਿਰ ਦੀਆਂ ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਨਿਰੀਖਣ ਦੌਰਾਨ ਆਬਕਾਰੀ ਤੇ ਕਰ ਵਿਭਾਗ ਨੇ ਸ਼ਹਿਰ ਦੇ 9 ਪੁਸਤਕ ਵਿਕਰੇਤਾਵਾਂ ਤੇ ਵਰਦੀ ਡੀਲਰਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ।
ਕਰਦਾਤਾਵਾਂ ਨੂੰ ਜੀ. ਐੱਸ. ਟੀ. ਐਕਟ 2017 ਦੇ ਅਨੁਸਾਰ ਹੀ ਚਲਾਨ ਜਾਰੀ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਆਬਕਾਰੀ-ਕਰ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਕਿਤਾਬਾਂ ਤੇ ਵਰਦੀ ਵੇਚਣ ਵਾਲਿਆਂ ਨੂੰ ਸਹੀ ਟੈਕਸ ਦੇ ਨਾਲ ਬਿੱਲ ਜਾਰੀ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਗਾਹਕ ਨੂੰ ਬਿੱਲ ਨਹੀਂ ਦਿੱਤਾ ਜਾਂਦਾ ਤਾਂ ਉਹ ਜਲਦ ਵਿਭਾਗ ਨੂੰ ਸੂਚਿਤ ਕਰੇ।
ਜਲੰਧਰ 'ਚ ਟਿਕਟ ਲਈ ਕਾਂਗਰਸ ਦੇ ਦਾਅਵੇਦਾਰਾਂ ਦੀ ਕਤਾਰ ਲੰਬੀ, ਚੰਨੀ ਸਭ ਤੋਂ ਅੱਗੇ
NEXT STORY