ਜਲੰਧਰ : ਜਲੰਧਰ ਲੋਕ ਸਭਾ ਸੀਟ ਲਈ ਕਾਂਗਰਸ ਦੇ ਦਾਅਵੇਦਾਰਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਭਾਵੇਂ ਇਥੇ ਟਿਕਟ ਲਈ ਅੱਧੀ ਦਰਜਨ ਤੋਂ ਵੱਧ ਦਾਅਵੇਦਾਰ ਹਨ ਪਰ ਚਾਰ ਕਾਂਗਰਸੀ ਆਗੂ ਆਪਣਾ ਹੱਕ ਜ਼ਿਆਦਾ ਜਤਾ ਰਹੇ ਹਨ। ਉਂਝ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵੇਦਾਰਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਹਨ। ਦੂਜੇ ਨੰਬਰ ’ਤੇ ਸਾਬਕਾ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇ. ਪੀ ਹਨ, ਜਿਹੜੇ 2009 ਵਿਚ ਜਲੰਧਰ ਹਲਕਾ ਰਾਖਵਾਂ ਹੋਣ ’ਤੇ ਪਹਿਲੀ ਵਾਰ ਜਿੱਤੇ ਸਨ। ਮਰਹੂਮ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਵੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿਚੋਂ ਹੈ। ਉਪ ਚੋਣ ਸਮੇਂ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਵੱਡੇ ਫਰਕ ਨਾਲ ਚੋਣ ਹਾਰ ਗਏ ਸਨ। ਮਰਹੂਮ ਚੌਧਰੀ ਸੰਤੌਖ ਸਿੰਘ ਦਾ ਪੁੱਤਰ ਤੇ ਫਿਲ਼ੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਵੀ ਟਿਕਟ ਦਾ ਦਾਅਵੇਦਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ
ਸਾਲ 2022 ਦੀਆਂ ਚੋਣਾਂ ਵਿੱਚ ਚੰਨੀ ਦੇ ਪ੍ਰਭਾਵ ਕਾਰਨ ਪਹਿਲੀ ਵਾਰ ਜਿੱਤਿਆ ਚੌਧਰੀ ਪਰਿਵਾਰ ਫਿਲੌਰ ਤੋਂ ਲਗਾਤਾਰ ਤਿੰਨ ਵਾਰ ਚੋਣ ਹਾਰ ਚੁੱਕਿਆ ਸੀ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਦਾ ਅਸਰ ਪੂਰੇ ਦੋਆਬੇ ਵਿਚ ਦੇਖਣ ਨੂੰ ਮਿਲਿਆ ਸੀ ਤੇ ਕਾਂਗਰਸ ਦੇ ਸਭ ਤੋਂ ਵੱਧ ਵਿਧਾਇਕ ਦੋਆਬੇ ਵਿਚੋਂ ਹੀ ਬਣੇ ਸਨ। ਦੂਜੇ ਪਾਸੇ ਚੌਧਰੀ ਵਿਕਰਮਜੀਤ ਸਿੰਘ ਇਹ ਕਹਿ ਰਹੇ ਹਨ ਚਰਨਜੀਤ ਸਿੰਘ ਚੰਨੀ ਦੋ ਹਲਕਿਆਂ ਤੋਂ ਚੋਣ ਹਾਰ ਗਏ ਸਨ ਇਸ ਲਈ ਉਨ੍ਹਾਂ ਨੂੰ ਸਿਆਸਤ ਵਿੱਚੋਂ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ। ਮਹਿੰਦਰ ਸਿੰਘ ਕੇ. ਪੀ. ਜੋ ਕਿ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਲੱਗਦੇ ਹਨ ਉਹ ਮੁੜ ਜਲੰਧਰ ਤੋਂ ਚੋਣ ਲੜਨ ਦੇ ਇੱਛੁਕ ਹਨ। ਕੇ. ਪੀ. ਅਜਿਹੇ ਕਾਂਗਰਸੀ ਆਗੂ ਸਨ ਜਿਹੜੇ ਜਲੰਧਰ ਤੋਂ ਐੱਮਪੀ ਹੁੰਦੇ ਹੋਏ ਉਨ੍ਹਾਂ ਦਾ ਪਾਰਟੀ ਨੇ ਹਲਕਾ ਬਦਲ ਕੇ ਹੁਸ਼ਿਆਰਪੁਰ ਕਰ ਦਿੱਤਾ ਸੀ ਜਿੱਥੋਂ ਉਹ ਚੋਣ ਹਾਰ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਦਿਲ ਕੰਬਾਅ ਦੇਣ ਵਾਲਾ ਹਾਦਸਾ, ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਕੇ 'ਤੇ ਮੌਤ
ਚਰਚਾ ਇਹ ਵੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਕਰਵਾਏ ਸਰਵੇ ਅਨੁਸਾਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜੇਤੂ ਉਮੀਦਵਾਰ ਵਜੋਂ ਦੇਖੇ ਜਾ ਰਹੇ ਹਨ। ਉਨ੍ਹਾਂ ਨੇ ਲਗਾਤਾਰ ਜਲੰਧਰ ਦੇ ਧਾਰਮਿਕ ਡੇਰਿਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਚੰਨੀ ਹੁਸ਼ਿਆਰਪੁਰ ਤੋਂ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦੁਆਉਣ ਲਈ ਵੀ ਕਾਂਗਰਸ ਹਾਈਕਮਾਂਡ ’ਤੇ ਜ਼ੋਰ ਪਾ ਰਹੇ ਹਨ। ਚੰਨੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਗੁਡਬੁੱਕ ਵਿਚ ਦੱਸੇ ਜਾਂਦੇ ਹਨ। ਉਨ੍ਹਾਂ ਨੇ ਹੀ ਚੰਨੀ ਨੂੰ ਪੰਜਾਬ ਦਾ ਪਹਿਲਾਂ ਦਲਿਤ ਮੁੱਖ ਮੰਤਰੀ ਬਣਾਇਆ ਸੀ ਤੇ ਦੂਜੀ ਵਾਰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਸੀ।
ਇਹ ਵੀ ਪੜ੍ਹੋ : ਨਹਿਰ ਵਿਚ ਤਸਵੀਰਾਂ ਖਿੱਚ ਰਹੇ ਦੋ ਸਕੇ ਭਰਾਵਾਂ ਦੀ ਪਾਣੀ ਵਿਚ ਡੁੱਬਣ ਕਾਰਣ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਸ਼ਾਂ ਨੂੰ ਵਧੇਰੇ ਉਮਰ ਜਾਂ ਸ਼ੂਗਰ ਕਾਰਨ ਕਿਉਂ ਮਹਿਸੂਸ ਹੁੁੰਦੀ ਹੈ 'ਤਾਕਤ ਦੀ ਕਮੀ' ?
NEXT STORY