ਅੰਮ੍ਰਿਤਸਰ/ਚਮਿਆਰੀ (ਸੰਧੂ): ਗੁਰੂ ਘਰ ਦੇ ਮਹਾਨ ਕੀਰਤਨੀਏ ਅਤੇ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਦੇ ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: 'ਜਗ ਬਾਣੀ' ਦੀ ਖਬਰ ਦਾ ਅਸਰ, ਕੋਰੋਨਾ ਪੀੜਤ ਮਰੀਜ਼ ਦੀ ਡਾਕਟਰ ਨੇ ਲਈ ਸਾਰ
ਡਾ. ਓਬਰਾਏ ਨੇ ਕਿਹਾ ਕਿ ਭਾਈ ਸਾਹਿਬ ਦੇ ਇਸ ਅਸਹਿ ਵਿਛੋੜੇ ਨਾਲ ਸਮੁੱਚੀ ਸਿੱਖ ਕੌਮ ਦਾ ਮਨ ਬਹੁਤ ਦੁਖੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਾਲ ਜਦੋਂ ਭਾਈ ਸਾਹਿਬ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਸਨ ਤਾਂ ਭਾਈ ਸਾਹਿਬ ਵਲੋਂ ਦਿੱਤਾ ਗਿਆ ਪਿਆਰ ਉਨ੍ਹਾਂ ਦੇ ਚੇਤਿਆਂ 'ਚ ਸਦਾ ਵੱਸਿਆ ਰਹੇਗਾ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਸਮੂਹ ਪਰਿਵਾਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਉਹ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਸਮੁੱਚੀ ਸਿੱਖ ਕੌਮ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
ਇਹ ਵੀ ਪੜ੍ਹੋ: ਮਾਨਸਾ ਪੰਜਾਬ ਦਾ ਪਹਿਲਾ ਜ਼ਿਲਾ, ਜਿੱਥੇ 245 'ਚੋਂ 242 ਪਿੰਡਾਂ ਨੂੰ ਲੋਕਾਂ ਨੇ ਕੀਤਾ ਸੀਲ
'ਸ਼੍ਰੋਮਣੀ ਕਮੇਟੀ' 'ਤੇ ਕੋਰੋਨਾ ਦਾ ਸਾਇਆ, ਸਟੋਰਾਂ 'ਚੋਂ ਮੁੱਕਣ ਲੱਗਾ ਲੰਗਰ ਦੀ ਰਸਦ ਦਾ ਸਮਾਨ
NEXT STORY