ਸ੍ਰੀ ਮੁਕਤਸਰ ਸਾਹਿਬ (ਰਿਣੀ): 29 ਮਈ ਨੂੰ ਕੋਰੋਨਾ ਮੁਕਤ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਹੁਣ ਕੋਰੋਨਾ ਦੇ 3 ਸਰਗਰਮ ਮਾਮਲੇ ਹੋ ਗਏ ਹਨ। ਜਾਣਕਾਰੀ ਮੁਤਾਬਕ ਗੁੜਗਾਊਂ ਤੋਂ ਵਾਪਸ ਆਏ ਮਲੋਟ ਵਾਸੀ ਇਕ ਵਿਅਕਤੀ ਅਤੇ ਪਿੰਡ ਤਰਮਾਲਾ ਨਾਲ ਸਬੰਧਿਤ ਇਕ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਇਕ ਗਰਭਵਤੀ ਜਨਾਨੀ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ, ਇਹ ਜਨਾਨੀ ਵੀ ਮਲੋਟ ਨਾਲ ਸਬੰਧਿਤ ਹੈ। \
ਇਹ ਵੀ ਪੜ੍ਹੋ: ਜ਼ਿਲ੍ਹਾ ਫਰੀਦਕੋਟ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
ਇਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਦੇ 70 ਮਾਮਲੇ ਹੋ ਗਏ ਹਨ ਜਿਨ੍ਹਾਂ 'ਚੋ 67 ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਜਦਕਿ 3 ਇਲਾਜ ਅਧੀਨ ਹਨ। ਜ਼ਿਲ੍ਹੇ ਵਿਚ ਹੁਣ ਸਰਗਰਮ 3 ਕੋਰੋਨਾ ਮਾਮਲਿਆਂ ਸਬੰਧੀ ਪੁਸ਼ਟੀ ਸਿਵਲ ਸਰਜਨ ਦਫ਼ਤਰ ਵਲੋਂ ਕੀਤੀ ਗਈ।
ਇਹ ਵੀ ਪੜ੍ਹੋ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ, ਪਈ ਭਾਜੜ
ਘਰਾਂ 'ਚ ਖੁੱਲ੍ਹੇ ਨਾਜਾਇਜ਼ ਕਲੀਨਿਕਾਂ 'ਚ ਨਵਜੰਮੇ ਬੱਚਿਆਂ ਨਾਲ ਮਾਂ ਦਾ ਵੀ ਹੁੰਦੈ ਦੂਜਾ ਜਨਮ !
NEXT STORY