ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫਤਨਵਾਲਾ ਦੀ 23 ਸਾਲਾ ਕੁੜੀ ਵਲੋਂ ਮਲੇਸ਼ੀਆ ਦੀ ਧਰਤੀ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਹੈ, ਜੋ ਰੁਜ਼ਗਾਰ ਲਈ ਢਾਈ ਸਾਲ ਪਹਿਲਾਂ ਮਲੇਸ਼ੀਆ ਗਈ ਸੀ। ਕੁੜੀ ਦੇ ਮਰਨ ਦੀ ਸੂਚਨਾ ਮਿਲਣ 'ਤੇ ਪਿੰਡ 'ਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਦੀ ਕੁੜੀ ਸੰਦੀਪ ਢਾਈ ਸਾਲ ਪਹਿਲਾਂ ਮਲੇਸ਼ੀਆ 'ਚ ਰਹਿੰਦੇ ਪੰਜਾਬੀ ਪਰਿਵਾਰ ਦੇ ਘਰ 'ਚ ਰਸੋਈ ਦਾ ਕੰਮ ਕਰਨ ਲਈ ਗਈ ਸੀ ਅਤੇ ਪਰਿਵਾਰ ਨੂੰ ਗੁਜ਼ਾਰੇ ਲਈ ਪੈਸੇ ਭੇਜ ਰਹੀ ਸੀ। ਬੀਤੇ ਦਿਨੀਂ ਉਸ ਦੇ ਪਰਿਵਾਰ ਨੂੰ ਮਲੇਸ਼ੀਆ ਤੋਂ ਕਿਸੇ ਮੈਡਮ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਉਧਰ ਦੂਜੇ ਪਾਸੇ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੇਂਦਰ ਸਰਕਾਰ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੁੜੀ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।
'ਆਪ' ਮੌਜੂਦਾ ਸੈਸ਼ਨ 'ਚ ਚੁੱਕੇਗੀ ਟਰੱਕ ਯੂਨੀਅਨਾਂ ਦਾ ਮੁੱਦਾ
NEXT STORY