ਜਲੰਧਰ (ਸੋਨੂੰ)— ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਸ਼ੁਰੂ ਹੋ ਚੁੱਕਾ ਹੈ। ਦੂਰ-ਦੂਰ ਤੋਂ ਸ਼ਰਧਾਲੂ ਧੂਮ-ਧਾਮ ਨਾਲ ਢੋਲ-ਨਗਾੜਿਆਂ ਸਮੇਤ ਬਾਬਾ ਜੀ ਦੇ ਦਰਬਾਰ 'ਚ ਮੰਨਤਾਂ ਲੈ ਕੇ ਆ ਰਹੇ ਹਨ। ਇਹ ਮੇਲਾ 11, 12 ਅਤੇ 13 ਤਰੀਕ ਤੱਕ ਚੱਲੇਗਾ। ਦਰਬਾਰ 'ਚ ਹਰ ਪਾਸੇ ਬਾਬਾ ਸੋਢਲ ਜੀ ਦੇ ਜੈਕਾਰੇ ਸੁਣਾਈ ਦੇ ਰਹੇ ਹਨ ਅਤੇ ਸ਼ਰਧਾਲੂ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ਿਰਵਾਦ ਲੈ ਰਹੇ ਹਨ।
ਪੂਰੇ ਸੋਢਲ ਮੇਲਾ ਖੇਤਰ 'ਚ ਕਈ ਦੁਕਾਨਾਂ ਸੱਜ ਚੁੱਕੀਆਂ ਹਨ ਅਤੇ ਥਾਂ-ਥਾਂ ਝੂਲੇ ਵੀ ਲਗਾਏ ਗਏ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲੇ ਮੇਲੇ ਦੇ ਮੱਦੇਨਜ਼ਰ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਏ. ਡੀ. ਸੀ. ਪੀ.-1 ਸੂਡਰਵਿਜੀ ਨੇ ਦੱਸਿਆ ਕਿ ਕਰੀਬ 1400 ਪੁਲਸ ਕਰਮਚਾਰੀ ਮੇਲੇ 'ਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸੋਢਲ ਦਾ ਮੇਲਾ ਆਰਥਿਕ ਤੌਰ 'ਤੇ ਵੀ ਅਹਿਮ ਰੋਲ ਅਦਾ ਕਰਦਾ ਹੈ। ਮੇਲੇ 'ਚ ਆਉਣ ਵਾਲੇ ਲੋਕਾਂ ਦੇ ਮਨੋਰੰਜਨ, ਖਰੀਦਦਾਰੀ ਤੋਂ ਕਰੀਬ ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ। ਮੇਲੇ 'ਚ ਪੰਜਾਬ ਤੋਂ ਹੀ ਨਹੀਂ ਦੂਜੇ ਸੂਬਿਆਂ ਤੋਂ ਵੀ ਲੋਕ ਆਉਂਦੇ ਹਨ। ਸੋਢਲ ਮੇਲੇ ਦੌਰਾਨ 4 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।
ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY