ਚੰਡੀਗੜ੍ਹ (ਸ਼ਰਮਾ) - ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਇਥੋਂ ਰਾਜਧਾਨੀ ਐਕਸਪ੍ਰੈੱਸ ਟ੍ਰੇਨ ਸ਼ੁਰੂ ਕੀਤੀ ਜਾਵੇ। ਅੱਜ ਦਿੱਲੀ ਵਿਖੇ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵਿਕਾਸ ਲਈ ਦਿੱਤੇ 500 ਕਰੋੜ ਦੇ ਪ੍ਰੋਜੈਕਟਾਂ ਲਈ ਧੰਨਵਾਦ ਕਰਨ ਲਈ ਪੁੱਜੇ ਮਲਿਕ ਨੇ ਦੱਸਿਆ ਕਿ ਉਨ੍ਹਾਂ ਗੋਇਲ ਨੂੰ ਦੱਸਿਆ ਹੈ ਕਿ ਅੰਮ੍ਰਿਤਸਰ ਸਾਹਿਬ ਵਿਖੇ ਜਿਥੇ ਸ੍ਰੀ ਦਰਬਾਰ ਸਾਹਿਬ ਮੌਜੂਦ ਹੈ, ਉੱਥੇ ਹੀ ਸ੍ਰੀ ਦੁਰਗਿਆਣਾ ਮੰਦਿਰ, ਸ੍ਰੀ ਵਾਲਮੀਕਿ ਤੀਰਥ ਵਰਗੇ ਮਹਾਨ ਅਸਥਾਨ ਹਨ, ਜਿਥੇ ਲੱਖਾਂ ਦੀ ਗਿਣਤੀ ਵਿਚ ਲੋਕ ਦੂਰ-ਦੁਰਾਡੇ ਤੋਂ ਆਪਣਾ ਧਾਰਮਿਕ ਸਿਜਦਾ ਕਰਨ ਲਈ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੇ ਨਾਲ ਹੀ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵੀ ਇਥੇ ਮੌਜੂਦ ਹੈ, ਜਿਸ ਨੂੰ ਦੇਖਣ ਲਈ ਵੀ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਸਰਹੱਦ 'ਤੇ ਹੁੰਦੀ ਰੀਟ੍ਰੀਟ ਸੈਰਾਮਨੀ ਨੂੰ ਦੇਖਣ ਲਈ ਵੀ ਲੋਕ ਆਉਂਦੇ ਹਨ ਪਰ ਰਾਜਧਾਨੀ ਐਕਸਪ੍ਰੈੱਸ ਵਰਗੀ ਗੱਡੀ ਦੀ ਘਾਟ ਬਹੁਤ ਰੜਕਦੀ ਹੈ।
ਮਲਿਕ ਨੇ ਦੱਸਿਆ ਕਿ ਉਨ੍ਹਾਂ ਰੇਲਵੇ ਮੰਤਰੀ ਨੂੰ ਅੰਮ੍ਰਿਤਸਰ ਤੋਂ ਕਟੜਾ ਲਈ ਵੀ ਇਕ ਰੇਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ, ਜਿਸ ਵਿਚ 2 ਏ. ਸੀ. ਡੱਬਿਆਂ ਤੋਂ ਇਲਾਵਾ ਖਾਸ ਕਰ ਕੇ ਗਰੀਬਾਂ ਦੀ ਸਹੂਲਤ ਲਈ ਜ਼ਿਆਦਾ ਸਾਧਾਰਨ ਡੱਬੇ ਲਾਏ ਜਾਣ। ਉਨ੍ਹ੍ਹਾਂ ਕਿਹਾ ਕਿ ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਅਤੇ ਛੇਹਰਟਾ ਦੇ ਸਟੇਸ਼ਨਾਂ ਦੇ ਵਿਕਾਸ ਲਈ ਦਿੱਤੇ 500 ਕਰੋੜ ਦੇ ਪ੍ਰੋਜੈਕਟਾਂ ਦੀ ਬਦੌਲਤ ਜਿਥੇ ਨਵੇਂ ਰਿਜ਼ਰਵੇਸ਼ਨ ਕਾਊਂਟਰ ਸਥਾਪਿਤ ਹੋਏ ਹਨ, ਉੱਥੇ ਹੀ ਐਕਸੀਲੇਟਰ, ਪਾਣੀ ਦੀ ਸਹੂਲਤ, ਫਰਸ਼ਾਂ 'ਤੇ ਗ੍ਰੇਨਾਈਟ ਆਦਿ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਅਮਲੋਹ ਵਿਖੇ ਖਾਦਾਂ, ਬੀਜ ਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੀਆਂ 7 ਦੁਕਾਨਾਂ ਦੀ ਅਚਨਚੇਤ ਚੈਕਿੰਗ
NEXT STORY