ਫਗਵਾੜਾ (ਜਲੋਟਾ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਸਬ-ਇੰਸਪੈਕਟਰ ਤੇ ਹੌਲਦਾਰ ਨੂੰ ਇਕ ਨੌਜਵਾਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਰੱਖ ਕੇ ਉਸ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਦੋਵਾਂ ਮੁਲਾਜ਼ਮਾਂ ਨੇ ਮੁੰਡੇ ਨੂੰ ਛੱਡਣ ਲਈ ਢਾਈ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ 50 ਹਜ਼ਾਰ ਰੁਪਏ ਵਿਚ ਇਹ 'ਸੌਦਾ' ਸਿਰੇ ਚੜ੍ਹਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਿਸੋਦੀਆ ਤੇ ਜੈਨ ਦੇ ਅਸਤੀਫ਼ੇ ਮਗਰੋਂ ਬੋਲੇ ਕੇਜਰੀਵਾਲ, "ਜਦੋਂ ਅੱਤ ਹੋ ਜਾਂਦੀ ਹੈ ਤਾਂ ਉੱਪਰ ਵਾਲਾ ਝਾੜੂ ਚਲਾਉਂਦਾ ਹੈ"
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਇਕ ਸਬ ਇੰਸਪੈਕਟਰ (ਐੱਸ.ਆਈ) ਰਛਪਾਲ ਸਿੰਘ, ਜੋ ਪਹਿਲਾਂ ਉੱਥੇ ਥਾਣੇਦਾਰ ਲੱਗਾ ਸੀ ਅਤੇ ਹੌਲਦਾਰ ਸੁਖਜੀਤ ਸਿੰਘ ਨੂੰ ਇਕ ਲੜਕੇ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਜਬਰੀ 50,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਰਾਜਵੰਤ ਕੌਰ ਵਾਸੀ ਫੌਜੀ ਕਲੋਨੀ (ਰਣਧੀਰਪੁਰ), ਸੁਲਤਾਨਪੁਰ ਲੋਧੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਉਕਤ ਔਰਤ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਅੱਤਵਾਦੀਆਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, 1 ਅੱਤਵਾਦੀ ਢੇਰ
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਆਨਲਾਈਨ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਉਕਤ ਪੁਲਸ ਮੁਲਾਜ਼ਮਾਂ ਨੇ ਉਸ ਦੇ ਲੜਕੇ ਨੂੰ ਛੱਡਣ ਬਦਲੇ 2,50,000 ਰੁਪਏ ਰਿਸ਼ਵਤ ਵਜੋਂ ਮੰਗੇ ਸਨ, ਜਿਸ ਨੂੰ ਉਨ੍ਹਾਂ ਵੱਲੋਂ ਥਾਣੇ ਵਿਚ ਨਾਜਾਇਜ਼ ਤੌਰ 'ਤੇ ਬੰਦ ਕੀਤਾ ਗਿਆ ਸੀ ਪਰ ਸੌਦਾ 50,000 ਰੁਪਏ 'ਚ ਸਿਰੇ ਚੜ੍ਹਿਆ ਅਤੇ ਉਕਤ ਮੁਲਾਜ਼ਮਾਂ ਨੇ ਉਸ ਦੇ ਲੜਕੇ ਨੂੰ 20 ਘੰਟੇ ਬਾਅਦ ਪੈਸੇ ਲੈ ਕੇ ਛੱਡਿਆ।
ਇਹ ਖ਼ਬਰ ਵੀ ਪੜ੍ਹੋ - SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ 'ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਜਾਂਚ ਕੀਤੀ ਹੈ ਅਤੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਔਰਤ ਅਤੇ ਹੋਰਾਂ ਤੋਂ ਉਕਤ ਔਰਤ ਦੇ ਲੜਕੇ ਨੂੰ ਗੈਰ ਕਾਨੂੰਨੀ ਹਿਰਾਸਤ 'ਚੋਂ ਰਿਹਾਅ ਕਰਨ ਲਈ ਜ਼ਬਰੀ ਤੌਰ 'ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 347, 389, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੂਬੇ 'ਚ 21 ਹੋਰ ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਕੀਤੀਆਂ ਜਾਣਗੀਆਂ ਸਮਰਪਿਤ : ਮੀਤ ਹੇਅਰ
NEXT STORY