ਨਾਰੋਵਾਲ/ਨਵੀਂ ਦਿੱਲੀ - ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਆਪਣੇ ਪਿਆਰੇ ਦੋਸਤ ਇਮਰਾਨ ਖਾਨ ਦੀ ਖੂਬ ਤਰੀਫ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਥੇ ਹੀ ਨਵਜੋਤ ਸਿੰਘ ਨੇ ਭਾਸ਼ਣ ਦਿੰਦੇ ਹੋਏ ਇਮਰਾਨ ਖਾਨ ਤੋਂ ਇਕ ਹੋਰ ਮੰਗ ਕੀਤੀ ਹੈ, ਜਿਸ 'ਚ ਉਹ ਖਾਨ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਭਾਵ ਬਾਰਡਰ ਖੋਲ੍ਹਣ ਦੀ ਮੰਗ ਕਰ ਰਹੇ ਹਨ।
ਸਿੱਧੂ ਨੇ ਆਖਿਆ ਕਿ ਮੇਰਾ ਸੁਪਨਾ ਹੈ ਕਿ ਸਾਰੀਆਂ ਸਰਹੱਦਾਂ ਖੋਲੀਆਂ ਜਾਣ ਅਤੇ ਮੈਂ ਚਾਹੁੰਦਾ ਹਾਂ ਕਿ ਕੋਈ ਅੰਮ੍ਰਿਤਸਰ ਤੋਂ ਸਵੇਰੇ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਚਲੇ ਅਤੇ ਦੁਪਹਿਰੇ ਲਾਹੌਰ ਪਹੁੰਚੇ, ਇਥੇ ਆ ਕੇ ਉਹ ਬਿਰਆਨੀ ਖਾਵੇ ਅਤੇ ਫਿਰ ਟ੍ਰੇਡ ਕਰਕੇ ਮੁੜ ਵਾਪਸ ਘਰ ਪਰਤ ਜਾਵੇ। ਇਹੀ ਮੇਰਾ ਸੁਪਨਾ ਹੈ, ਕੋਈ ਡਰ ਨਹੀਂ, ਕੋਈ ਭੈਅ ਨਹੀਂ। ਸਿੱਧੂ ਨੇ ਅੱਗੇ ਆਪਣੇ ਸੰਬੋਧਨ 'ਚ ਆਖਿਆ ਕਿ ਬਾਬੇ ਦੇ ਲਾਂਘੇ ਨੂੰ ਜਿਸ ਨੇ ਹੁਲਾਰਾ ਦਿੱਤਾ ਉਹ ਲੱਖ ਦਾ ਅਤੇ ਜਿਸ ਨੇ ਅੜਿੱਕਾ ਪਾਇਆ ਉਹ ਕੱਖ ਦਾ। ਦੱਸ ਦਈਏ ਕਿ ਇਸ ਤੋਂ ਇਲਾਵਾ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਮੋਦੀ ਨੂੰ 'ਮੁੰਨਾ ਭਾਈ' ਵਾਲੀ ਜੱਫੀ ਵੀ ਭੇਜੀ।
ਪਰਾਲੀ ਨਾ ਸਾੜਨ ਵਾਲੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ
NEXT STORY