ਮਾਨਸਾ (ਜੱਸਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਦੀ 5ਵੀਂ ਪੇਸ਼ੀ ’ਤੇ ਵੀ ਗਵਾਹੀ ਨਾ ਹੋ ਸਕੀ। ਬਲਕੌਰ ਸਿੰਘ ਆਪਣੇ ਪੁੱਤਰ ਦੇ ਕਤਲ ਮਾਮਲੇ ’ਚ 5ਵੀਂ ਵਾਰ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 6 ਤੇ 7 ਜੁਲਾਈ ਲਈ ਵੱਡੀ ਭਵਿੱਖਬਾਣੀ! ਅੱਧੇ ਤੋਂ ਵੱਧ ਜ਼ਿਲ੍ਹੇ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਮਾਨਸਾ ਦੀ ਅਦਾਲਤ ’ਚ ਚੱਲ ਰਹੇ ਕੇਸ ’ਚ ਵਾਰਦਾਤ ਵੇਲੇ ਮੂਸੇਵਾਲਾ ਨਾਲ ਮੌਜੂਦ ਇਕ ਨੌਜਵਾਨ ਦੀ ਗਵਾਹੀ ਹੋ ਚੁੱਕੀ ਹੈ ਪਰ ਮੁੱਖ ਗਵਾਹ ਵਜੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਨਹੀਂ ਹੋਈ। ਉਹ ਲਗਾਤਾਰ 5ਵੀਂ ਵਾਰ ਗਵਾਹ ਵਜੋਂ ਪੇਸ਼ੀ ’ਤੇ ਨਹੀਂ ਪਹੁੰਚੇ। ਮਾਣਯੋਗ ਅਦਾਲਤ ਨੇ ਇਸ ਦੀ ਅਗਲੀ ਪੇਸ਼ 25 ਜੁਲਾਈ ’ਤੇ ਪਾ ਦਿੱਤੀ। ਉਨ੍ਹਾਂ ਨੇ ਅੱਜ ਦੀ ਪੇਸ਼ੀ ’ਤੇ ਪੇਸ਼ ਨਾ ਹੋਣ ਬਾਰੇ ਕੁੱਝ ਵੀ ਨਹੀਂ ਦੱਸਿਆ ਹੈ। ਹੁਣ ਇਸ ਮਾਮਲੇ ’ਤੇ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੇਕੇਦਾਰ ਦਾ ਚੈੱਕ ਕਲੀਅਰ ਕਰਨ ਲਈ 11 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਧਨੌਲਾ ਦਾ ਲੇਖਾਕਾਰ ਕਾਬੂ
NEXT STORY