ਬਠਿੰਡਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਹੋਏ ਕਤਲ ਦੀ ਖ਼ਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਖ਼ਬਰ ਨੇ ਹਰੇਕ ਪੰਜਾਬੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਬੜੀਆਂ ਆਸਾਂ ਤੇ ਉਮੀਦਾਂ ਨਾਲ ਪੰਜਾਬ 'ਚ ਸਰਕਾਰ ਬਣੀ ਸੀ ਪਰ 3 ਮਹੀਨਿਆਂ 'ਚ ਹੀ ਜੋ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਵਿਜੀਲੈਂਸ ਦਫ਼ਤਰ 'ਤੇ ਬੰਬ ਬਲਾਸਟ ਤੇ ਹੁਣ ਇਕ ਨੌਜਵਾਨ ਮਾਂ ਦਾ ਪੁੱਤ, ਨੌਜਵਾਨ ਦਿਲਾਂ ਦੀ ਧੜਕਨ, ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਭੁੰਨਣਾ ਸਾਡੇ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਕੀ ਕਹਿ ਰਿਹਾ ਹੈ।
ਇਹ ਵੀ ਪੜ੍ਹੋ : ਕਾਲਜ ਲਾਈਫ 'ਚ ਵੀ ‘ਹੀਰੋ’ ਸਨ ਸਿੱਧੂ ਮੂਸੇਵਾਲਾ, ਹੋਸਟਲ ’ਚ ਸਵੇਰੇ 5 ਵਜੇ ਕਰਦੇ ਸੀ ਰਿਆਜ਼
ਇਹ ਹਾਦਸਾ ਪੰਜਾਬ ਵਾਸੀਆਂ ਵੱਲੋਂ ਵੱਡੀਆਂ ਉਮੀਦਾਂ ਨਾਲ ਚੁਣੀ 'ਆਪ' ਸਰਕਾਰ ਦੀ ਮੁਕੰਮਲ ਨਾਕਾਮੀ ਦਾ ਸਬੂਤ ਹੈ। ਇਹ ਉਸ ਮਾਂ ਨੂੰ ਪੁੱਛਿਆ ਜਾਵੇ, ਜਿਸ ਦਾ ਇਕਲੌਤਾ ਪੁੱਤ ਤੁਰ ਗਿਆ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਮੈਂ ਸਮਝ ਸਕਦੀ ਹਾਂ। ਮੈਂ ਉਸ ਮਾਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕਰਦੀ ਹਾਂ। ਬੀਬਾ ਬਾਦਲ ਨੇ ਪੰਜਾਬ ਸਰਕਾਰ ਨੂੰ ਨਸੀਅਤ ਦਿੰਦਿਆਂ ਕਿਹਾ ਕਿ ਦਿੱਲੀ ਦਰਬਾਰ ਦੀ ਸੁਰੱਖਿਆ ਬਾਰੇ ਸੋਚਣਾ ਬੰਦ ਕਰੋ ਤੇ ਪੰਜਾਬ ਦੇ ਹਾਲਾਤ ਸੰਜੀਦਗੀ ਨਾਲ ਲਓ। ਇੰਨੀ ਲਾਪ੍ਰਵਾਹ ਸਰਕਾਰ ਕਦੇ ਨਹੀਂ ਦੇਖੀ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਅਸਲ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹਨ, ਜਿਨ੍ਹਾਂ ਨੇ ਆਪਣੀ ਸਿਆਸਤ ਚਮਕਾਉਣ ਲਈ ਇਕ ਮਾਂ ਦਾ ਪੁੱਤ ਮਰਵਾ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਖ-ਵੱਖ- ਸਿਆਸੀ ਆਗੂਆਂ ਦੇ ਬਿਆਨ ਆਏ ਸਾਹਮਣੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕੀਤੀ ਨਿੰਦਾ
NEXT STORY