ਜਲੰਧਰ (ਇੰਟ.)- ਨੌਜਵਾਨਾਂ ਵਲੋਂ ਆਪਣੀਆਂ ਕਾਰਾ-ਮੋਟਰਸਾਈਕਲਾਂ 'ਤੇ ਕਈ ਤਰ੍ਹਾਂ ਦੀ ਸ਼ਬਦਾਵਲੀ ਜਾਂ ਕਈ ਤਰ੍ਹਾਂ ਦੀਆਂ ਤਸਵੀਰਾਂ ਲਗਵਾਈਆਂ ਜਾਂਦੀਆਂ ਹਨ, ਜਿਸ ਕਾਰਣ ਕਈਆਂ ਨੂੰ ਪੁਲਸ ਕਾਰਵਾਈ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਆਪਣੀ ਕਾਰ 'ਤੇ ਇਕ ਗੀਤ ਬੋਲ ਲਿਖਵਾਉਣਾ ਇਕ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਪੁਲਸ ਵਲੋਂ ਉਸ ਨੂੰ ਰੋਕ ਕੇ ਲਿਖੇ ਸ਼ਬਦਾਂ ਕਾਰਣ ਉਸ ਦਾ ਚਲਾਨ ਕੱਟ ਦਿੱਤਾ। ਇਹ ਮਾਮਲਾ ਜਲੰਧਰ ਦੇ ਕੇ.ਐੱਫ.ਸੀ. ਚੌਕ ਦਾ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਉਸ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਅਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਕਿ ਉਹ ਇਸ ਨੂੰ ਉਤਰਵਾ ਕੇ ਸਹੀ ਨੰਬਰ ਪਲੇਟ ਲਗਵਾਏ।
ਇਹ ਵੀ ਪੜ੍ਹੋ- ਪੰਜਾਬੀ ਯੂਨੀਵਰਸਿਟੀ ’ਚ ਘਸਮਾਨ : ਵਾਈਸ ਚਾਂਸਲਰ ਦਾ ਕੱਢਿਆ ਗਿਆ ਜਨਾਜ਼ਾ
ਦਰਅਸਲ ਜਦੋਂ ਪੁਲਸ ਨੇ ਇਕ ਨੌਜਵਾਨ ਨੂੰ ਰੋਕਿਆ ਅਤੇ ਉਸ ਨੂੰ ਪੁੱਛਿਆ ਕਿ ਉਸ ਦੀ ਕਾਰ 'ਤੇ ਨੰਬਰ ਦੀ ਥਾਂ 'ਬਲੈਕਲਿਸਟਿਡ' ਕਿਉਂ ਲਿਖਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਕਾਰ ਨਵੀਂ ਖਰੀਦੀ ਹੈ। ਅਜੇ ਇਸ ਦਾ ਨੰਬਰ ਨਹੀਂ ਮਿਲਿਆ ਹੈ। ਉਸ ਨੇ ਦੱਸਿਆ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਫੈਨ ਹੈ। ਇਸ ਲਈ ਉਸ ਨੇ ਇਸ ਨੰਬਰ ਪਲੇਟ ਦੀ ਥਾਂ 'ਤੇ 'ਬਲੈਕਲਿਸਟਿਡ' ਲਿਖਵਾਇਆ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ
ਇਕ ਵੈੱਬਸਾਈਟ ਦੀ ਖਬਰ ਮੁਤਾਬਕ ਪੁਲਸ ਕਾਰ ਦੀ ਨੰਬਰ ਪਲੇਟ ਦੇ ਨਾਲ ਸ਼ੀਸ਼ੇ 'ਤੇ ਵੀ ਕਾਲੀ ਫਿਲਮ ਚੜ੍ਹੀ ਹੋਣ ਬਾਰੇ ਜਦੋਂ ਨੌਜਵਾਨ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਘਰ ਵਿਚ ਕਿਸੇ ਨੂੰ ਮੈਡੀਕਲ ਸਮੱਸਿਆ ਹੈ, ਡਾਕਟਰ ਦੇ ਕਹਿਣ 'ਤੇ ਇਹ ਫਿਲਮ ਲਗਵਾਈ ਹੈ। ਹਾਲਾਂਕਿ ਉਹ ਇਸ ਸਬੰਧੀ ਕੋਈ ਸਬੂਤ ਨਹੀਂ ਦਿਖਾ ਸਕਿਆ। ਇਸ ਸਾਰੀ ਘਟਨਾ ਪਿੱਛੋਂ ਪੁਲਸ ਵਲੋਂ ਉਸ ਨੂੰ ਚਿਤਾਵਨੀ ਦਿੱਤੀ ਗਈ ਉਹ ਕਾਰ ਨੰਬਰ ਪਲੇਟ ਅਤੇ ਸ਼ੀਸ਼ੇ 'ਤੇ ਲੱਗੀ ਕਾਲੀ ਫਿਲਮ ਉਤਰਵਾਏ। ਇਸ ਤੋਂ ਬਾਅਦ ਉਸ ਦਾ ਚਲਾਨ ਕੱਟ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2210 ਨਵੇਂ ਮਾਮਲੇ ਆਏ ਸਾਹਮਣੇ, 65 ਦੀ ਮੌਤ
NEXT STORY