ਕਾਂਗਰਸ ਪਾਰਟੀ ਨੇ ਹਾਲ ਹੀ ਵਿਚ ਇਹ ਪਤਾ ਕਰਨ ਲਈ ਇਕ ਅੰਦਰੂਨੀ ਸਰਵੇ ਦਾ ਹੁਕਮ ਦਿੱਤਾ ਸੀ ਕਿ ਗੁਜਰਾਤ ਚੋਣਾਂ ਵਿਚ ਉਸ ਦਾ ਸਟਾਰ ਪ੍ਰਚਾਰਕ ਕੌਣ ਹੋਣਾ ਚਾਹੀਦਾ ਹੈ। ਸੂਬਾ ਕਾਂਗਰਸ ਦੇ ਨੇਤਾਵਾਂ ਵਿਚੋਂ ਕੁਝ ਇਸ ਸੂਚੀ ਵਿਚ ਸ਼ਾਮਲ ਹਨ ਪਰ ਰਾਜ ਤੋਂ ਬਾਹਰਲੇ ਨੇਤਾਵਾਂ ਦਾ ਕੀ ਕੀਤਾ ਜਾਵੇ? ਪਰ ਕਾਂਗਰਸ ਦੇ ਦੋ ਮੌਜੂਦਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਕਰਨਾਟਕ ਦੇ ਸੀ. ਐੱਮ. ਸਿੱਧਰਮਈਆ ਦੀ ਕੋਈ ਮੰਗ ਨਹੀਂ ਹੈ। ਹਿਮਾਚਲ ਦੇ ਸੀ. ਐੱਮ. ਵੀਰਭੱਦਰ ਸਿੰਘ ਦੀ ਗੁਜਰਾਤ ਵਿਚ ਕੋਈ ਅਪੀਲ ਨਹੀਂ ਹੈ ਭਾਵੇਂ ਉਹ ਵੀ ਆਪਣੇ ਆਪ ਵਿਚ ਇਕ ਪਾਟੀਦਾਰ ਹਨ। ਜੋਤੀਰਾਦਿਤਿਆ ਸਿੰਧੀਆ ਤੋਂ ਇਲਾਵਾ ਕੋਈ ਅਜਿਹਾ ਯੋਗ ਰਾਸ਼ਟਰੀ ਨੇਤਾ ਨਹੀਂ ਹੈ ਜਿਸ ਦੀ ਮੰਗ ਹੋਵੇ ਪਰ ਸਭ ਤੋਂ ਵੱਧ ਹੈਰਾਨੀਜਨਕ ਨਾਂ, ਜਿਹੜਾ ਸਰਵੇਖਣ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਉਹ ਹਨ ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਪਰ ਦੁਚਿੱਤੀ ਇਹ ਹੈ ਕਿ ਜੇ ਚੋਣਾਂ ਵਿਚ ਸਿੱਧੂ ਦੀ ਲੋੜ ਤੋਂ ਜ਼ਿਆਦਾ ਵਰਤੋਂ ਕੀਤੀ ਗਈ ਤਾਂ ਕੀ ਅਮਰਿੰਦਰ ਸਿੰਘ ਉਨ੍ਹਾਂ ਦੀ ਛਲਾਂਗ ਨੂੰ ਬਰਦਾਸ਼ਤ ਕਰਨਗੇ।
ਏ. ਟੀ. ਐੱਮ. 'ਚੋਂ ਠੱਗ ਚਾਲੀ ਹਜ਼ਾਰ ਕੱਢਵਾ ਕੇ ਚਲਦਾ ਬਣਿਆ
NEXT STORY