ਟਾਂਗਰਾ, (ਜੰਮੂ)- ਬੀਤੇ ਦਿਨ ਟਾਂਗਰਾ ਸਟੇਟ ਬੈਂਕ ਦੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਸਮੇਂ ਇਕ ਸਕੂਲ ਅਧਿਆਪਕਾ ਨਾਲ ਧੋਖਾ ਕਰ ਕੇ ਇਕ ਠੱਗ ਚਾਲੀ ਹਜ਼ਾਰ ਰੁਪਏ ਕਢਵਾ ਕੇ ਚਲਦਾ ਬਣਿਆ।
ਪੁਲਸ ਚੌਕੀ ਟਾਂਗਰਾ ਵਿਚ ਦਰਜ ਕਰਵਾਈ ਰਿਪੋਰਟ ਵਿਚ ਅਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਮੱਲ੍ਹੀਆਂ ਨੇ ਦੱਸਿਆ ਕਿ ਉਹ ਕੱਲ 3 ਵਜੇ ਟਾਂਗਰਾ ਦੇ ਏ. ਟੀ. ਐੱਮ. ਵਿਚੋਂ ਪੈਸੇ ਕੱਢਵਾਉਣ ਲੱਗੀ ਤਾਂ ਨੈੱਟਵਰਕ ਠੀਕ ਨਹੀਂ ਚਲ ਰਿਹਾ ਸੀ। ਇੰਨੇ ਚਿਰ ਨੂੰ ਇਕ ਵਿਅਕਤੀ ਏ. ਟੀ. ਐੱਮ. ਕੈਬਿਨ ਵਿਚ ਦਾਖਲ ਹੋਇਆ ਤੇ ਕਹਿਣ ਲੱਗਾ ਕਿ ਉਹ ਬੈਂਕ ਦਾ ਹੀ ਕਰਮਚਾਰੀ ਹੈ ਅਤੇ ਏ. ਟੀ. ਐੱਮ. ਠੀਕ ਕਰਨ ਲਈ ਆਇਆ ਹੈ। ਉਸ ਨੇ ਕੋਲ ਖੜ੍ਹੇ ਹੋ ਕੇ ਕਾਰਡ ਏ.ਟੀ.ਐੱਮ. 'ਚ ਪਾ ਕੇ ਪਾਸਵਰਡ ਲਾਉਣ ਲਈ ਕਿਹਾ ਫਿਰ ਵੀ ਪੈਸੇ ਨਾ ਨਿਕਲਣ 'ਤੇ ਕੈਂਸਲ ਵਾਲਾ ਬਟਨ ਦਬਾਇਆ ਪਰ ਉਹ ਚਲਾਕ ਵਿਅਕਤੀ ਲਗਾਤਾਰ ਚਾਲੂ ਰੱਖਣ ਵਾਲਾ ਬਟਨ ਚਲਾਕੀ ਨਾਲ ਦਬਾਉਂਦਾ ਰਿਹਾ ਜਿਸ ਦੀ ਉਸ ਨੂੰ ਸਮਝ ਨਹੀਂ ਲੱਗੀ। ਜਦੋਂ ਬੈਂਕ ਦੇ ਮੈਨੇਜਰ ਨਾਲ ਗੱਲ ਕਰਨ ਲਈ ਬੈਂਕ ਦੇ ਅੰਦਰ ਦਾਖਲ ਹੋਈ ਤਾਂ ਉਸ ਦੇ ਮੋਬਾਇਲ 'ਤੇ ਚਾਲੀ ਹਜ਼ਾਰ ਰੁਪਏ ਨਿਕਲਣ ਦਾ ਮੈਸੇਜ਼ ਆ ਗਿਆ। ਇਸ ਸਬੰਧੀ ਪੁਲਸ ਚੌਕੀ ਟਾਂਗਰਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਬੈਂਕ ਮੈਨੇਜਰ ਰਜੇਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਿਚ ਬੈਂਕ ਕੁਝ ਨਹੀਂ ਕਰ ਸਕਦੀ। ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ਦੇ ਦਿੱਤੀ ਜਾਵੇਗੀ ਜਿਸ ਵਿਚ ਅਮਨਦੀਪ ਕੌਰ ਦੇ ਏ.ਟੀ.ਐੱਮ. ਵਿਚੋਂ ਨਿਕਲਣ 'ਤੇ ਤੁਰੰਤ ਬਾਅਦ ਉਹ ਚਲਾਕ ਵਿਅਕਤੀ ਚਾਲੀ ਹਜ਼ਾਰ ਰੁਪਏ ਕੱਢਵਾ ਕੇ ਰਫੂ ਚੱਕਰ ਹੋ ਗਿਆ।
ਲੁਧਿਆਣਾ ਹਾਦਸਾ :70 ਘੰਟੇ ਬੀਤੇ, 3 ਫਾਇਰ ਕਰਮਚਾਰੀਆਂ ਦਾ ਕੁਝ ਪਤਾ ਨਹੀਂ
NEXT STORY