ਭਗਤਾ ਭਾਈ (ਪ੍ਰਵੀਨ): ਸਹਿਕਾਰੀ ਸਭਾ ਮਲੂਕਾ ਦੀ ਚੋਣ ਸਮੇਂ ਉਸ ਮੌਕੇ ਮਾਹੌਲ ਤਣਾਅਪੂਰਨ ਬਣ ਗਿਆ ਜਦ ਚੋਣਾਂ ਕਰਵਾਉਣ ਆਏ ਚੋਣ ਅਧਿਕਾਰੀਆਂ ਨੂੰ ਡੀ.ਐੱਸ.ਪੀ. ਫੂਲ ਅਤੇ ਥਾਣਾ ਮੁਖੀ ਦਿਆਲਪੁਰਾ ਨੇ ਧੱਕੇ ਨਾਲ ਆਪਣੀ ਗੱਡੀ ’ਚ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਸਾਬਕਾ ਪੰਚਾਇਤ ਮੰਤਰੀ ਤੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਾਏ ਕਿ ਹਲਕਾ ਫੂਲ ’ਚ ਮਾਲ ਮੰਤਰੀ ਦੀ ਸ਼ਹਿ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਗੁਰਦਾਸਪੁਰ ’ਚ 19 ਸਾਲਾਂ ਨੌਜਵਾਨ ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮਲੂਕਾ ਨੇ ਦੱਸਿਆ ਕਿ ਅੱਜ ਪਿੰਡ ਮਲੂਕਾ ਅਤੇ ਨਿਉਰ ਦੀ ਸਾਂਝੀ ਸਹਿਕਾਰੀ ਸਭਾ ਦੀ ਚੋਣ ਤੈਅ ਸੀ। ਚੋਣਾਂ ਦਾ ਸਮਾਂ ਸਵੇਰੇ 9 ਵਜੇ ਰੱਖਿਆ ਸੀ। ਪੁਲਸ ਪ੍ਰਸ਼ਾਸਨ ਤੇ ਕੁਝ ਚੋਣ ਅਧਿਕਾਰੀਆਂ ਵੱਲੋਂ ਬੀਤੀ ਸ਼ਾਮ ਹੀ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਭਰੇ ਗਏ। ਅੱਜ ਤੈਅ ਟਾਈਮ 9 ਵਜੇ ਦੀ ਬਜਾਏ ਸਵੇਰੇ 7:30 ਵਜੇ ਹੀ ਚੋਣ ਅਧਿਕਾਰੀ ਸਭਾ ’ਚ ਆ ਗਏ। ਉਨ੍ਹਾਂ ਕਿਹਾ ਕਿ ਡੀ.ਐੱਸ.ਪੀ. ਫੂਲ ਤੇ ਦਿਆਲਪੁਰਾ ਥਾਣਾ ਮੁਖੀ ਨੇ ਚੋਣ ਅਮਲੇ ਨੂੰ ਗੱਡੀ ’ਚ ਬਿਠਾ ਕੇ ਲੈ ਗਏ। ਇਸ ਮੌਕੇ ਦਿਆਲਪੁਰਾ ਥਾਣਾ ਮੁਖੀ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਉਨ੍ਹਾਂ ਦੇ ਲੜਕੇ ਤੇ ਉਮੀਦਵਾਰ ਗੁਰਪ੍ਰੀਤ ਸਿੰਘ ਮਲੂਕਾ ਸਣੇ ਕੁਝ ਆਮ ਲੋਕਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ
ਇਸ ਸਬੰਧੀ ਡੀ.ਐੱਸ.ਪੀ. ਫੂਲ ਜਸਵੀਰ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਚੋਣਾਂ ਨੂੰ ਪੁਰ-ਅਮਨ ਤਰੀਕੇ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਸਨ ਤੇ ਚੋਣ ਅਧਿਕਾਰੀ ਉਨ੍ਹਾਂ ਦੀ ਜਾਣਕਾਰੀ ਤੋਂ ਬਗੈਰ ਆਪਣੇ ਨਿੱਜੀ ਵਾਹਨ ਰਾਹੀ ਉਥੋਂ ਚਲੇ ਗਏ ਤੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹÄ ਹੈ।ਇਸ ਸਬੰਧੀ ਥਾਣਾ ਦਿਆਲਪੁਰਾ ਦੇ ਮੁੱਖ ਅਫਸਰ ਅਮਰਪਾਲ ਸਿੰਘ ਵਿਰਕ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਚੋਣ ਨੂੰ ਕੈਪਚਰ ਕਰਨ ਲਈ ਬਾਹਰਲੇ ਹਲਕਿਆਂ ਤੋਂ ਵਿਅਕਤੀਆਂ ਨੂੰ ਬੁਲਾ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ
NEXT STORY