ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅੱਜ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਲੈਂਡ ਪੂਲਿੰਗ ਨੀਤੀ ਖਿਲਾਫ਼ ਬਠਿੰਡਾ ਵਿਚ ਦਿੱਤੇ ਧਰਨੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਦਿਆਂ ਅਚਾਨਕ ਉਨ੍ਹਾਂ ਘਬਰਾਹਟ ਹੋਣ ਲੱਗੀ। ਜਿਸ 'ਤੇ ਉਨ੍ਹਾਂ ਦੇ ਨਾਲ ਮੌਜੂਦ ਸਾਥੀਆਂ ਵੱਲੋਂ ਉਨ੍ਹਾਂ ਨੂੰ ਪਾਣੀ ਪਿਲਾਇਆ ਗਿਆ, ਇਸ ਉਪਰੰਤ ਉਹ ਬੇਹੋਸ਼ ਹੋ ਗਏ ਅਤੇ ਲੜਖੜਾ ਕੇ ਡਿੱਗਣ ਲੱਗੇ। ਇਸ ਦੌਰਾਨ ਉਨ੍ਹਂ ਨੂੰ ਸਾਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਮੋਢਾ ਦੇ ਕੇ ਸੰਭਾਲ ਲਿਆ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ
ਇਸ ਉਪਰੰਤ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਹੈ, ਜੋ ਬਿਲਕੁਲ ਠੀਕ ਆਈ ਹੈ। ਜਾਂਚ ਉਪਰੰਤ ਮਲੂਕਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੇ ਕਰੀਬੀ ਨੇ ਦੱਸਿਆ ਕਿ ਗਰਮੀ ਹੋਣ ਕਰਕੇ ਸਿਕੰਦਰ ਸਿੰਘ ਮਲੂਕਾ ਨੂੰ ਥੋੜ੍ਹੀ ਘਬਰਾਹਟ ਮਹਿਸੂਸ ਹੋਈ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ ਪਰ ਉਹ ਬਿਲਕੁਲ ਠੀਕ ਹਨ।
ਇਹ ਵੀ ਪੜ੍ਹੋ : ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ 'ਤੇ ਮੰਡਰਾਇਆ ਖ਼ਤਰਾ! ਦਰਿਆ ਦੇ ਪਾਣੀ ਦੀ ਲਪੇਟ 'ਚ ਆਏ ਦਰਜਨਾਂ ਪਿੰਡ
NEXT STORY