ਜਲੰਧਰ (ਰਾਜੂ ਅਰੋੜਾ)-ਕੇਂਦਰ ਸਰਕਾਰ ਦੀ ਸਕੀਮ ਤਹਿਤ ਸਕੂਲੀ ਬੱਚਿਆਂ ਦੀ ਇਕ ਵਿਸ਼ੇਸ਼ ਆਈ. ਡੀ., ਜਿਸ ਨੂੰ ‘ਅਪਾਰ’ ਆਈ. ਡੀ. ਦਾ ਨਾਂ ਦਿੱਤਾ ਗਿਆ ਹੈ, ਰਾਹੀਂ ਘੱਟ ਗਿਣਤੀਆਂ (ਸਿੱਖ, ਮੁਸਲਿਮ ਅਤੇ ਜੈਨ ਧਰਮ ਦੇ ਲੋਕਾਂ) ਨੂੰ ਬਹੁਗਿਣਤੀਆਂ ਵਿਚ ਮਿਲਾਉਣ ਅਤੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਕਤ ਦੋਸ਼ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਅਤੇ ਵਿੱਕੀ ਸਿੰਘ ਖਾਲਸਾ ਨੇ ਲਾਉਂਦਿਆਂ ਕਿਹਾ ਕਿ ਨਿੱਜੀ ਸਕੂਲਾਂ ਵਾਲਿਆਂ ਵੱਲੋਂ ਵਿਦਿਆਰਥੀਆਂ ਦੇ ‘ਅਪਾਰ’ ਆਈ. ਡੀ. ਬਣਾਉਣ ਲਈ ਜੋ ਫਾਰਮ ਭਰੇ ਜਾ ਰਹੇ ਹਨ, ਉਨ੍ਹਾਂ ਵਿਚ ਧਰਮ ਦੇ ਕਾਲਮ ਵਿਚ ਸਿੱਖ, ਮੁਸਲਿਮ ਅਤੇ ਜੈਨ ਧਰਮ ਦੇ ਲੋਕਾਂ ਦੇ ਧਰਮਾਂ (ਘੱਟ ਗਿਣਤੀਆਂ ਵਾਲੇ) ਵਾਲੇ ਕਾਲਮ ਵਿਚ ਯੈੱਸ ਜਾਂ ਨੋ (ਹਾਂ ਜਾਂ ਨਾਂਹ) ਅੱਗੇ ਬਿਨਾਂ ਕਿਸੇ ਜਾਂਚ ਤੋਂ ਇਕ ਸਾਜ਼ਿਸ਼ ਤਹਿਤ ‘ਨੋ’ ਲਿਖਿਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਵਿਦਿਆਰਥੀ ਬਹੁਗਿਣਤੀ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਉਨ੍ਹਾਂ ਕਿਹਾ ਕਿ ‘ਅਪਾਰ’ ਆਈ. ਡੀ. ਬਣਾਉਣ ਸਬੰਧੀ ਜਲੰਧਰ ਦੇ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਉਕਤ ਕਾਲਮ ਵਾਲੇ ਫਾਰਮ ਦਿੱਤੇ ਗਏ ਸਨ। ਜਦੋਂ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਉਕਤ ਫਾਰਮ ਦਿੱਤੇ ਗਏ ਤਾਂ ਉਨ੍ਹਾਂ ਉਹ ਫਾਰਮ ਆਪਣੇ ਪਰਿਵਾਰ ਵਾਲਿਆਂ ਨੂੰ ਦਿਖਾਏ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ।
ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਉਕਤ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ, ਜਿਸ ’ਤੇ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨ ਕੇ ਕਾਲਮ ਵਿਚ ਵਿਦਿਆਰਥੀ ਦਾ ਸਬੰਧਤ ਧਰਮ ਲਿਖਣ ਦੀ ਮੰਗ ਸਵੀਕਾਰ ਕੀਤੀ। ਆਗੂਆਂ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਦੀ ਵੱਡੇ ਪੱਧਰ ’ਤੇ ਸਾਜ਼ਿਸ਼ ਚੱਲ ਰਹੀ ਹੈ। ਉਨ੍ਹਾਂ ਸ਼ਹਿਰ ਦੇ ਸਮੁੱਚੇ ਸਕੂਲਾਂ ਨੂੰ ਬੇਨਤੀ ਕੀਤੀ ਕਿ ਉਹ ਜਿਸ ਧਰਮ ਦਾ ਵਿਦਿਆਰਥੀ ਹੈ, ਉਸ ਦਾ ਉਹੀ ਧਰਮ ਲਿਖਣ। ਸਿੱਖ ਤਾਲਮੇਲ ਕਮੇਟੀ ਸਾਰੇ ਮਾਮਲੇ ’ਤੇ ਪੂਰੀ ਨਿਗਰਾਨੀ ਬਣਾ ਕੇ ਰੱਖੇਗੀ ਅਤੇ ਕਿਸੇ ਨੂੰ ਵੀ ਸਿੱਖਾਂ ਦੀ ਵੱਖਰੀ ਪਛਾਣ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਬੱਗਾ, ਗੁਰਦੀਪ ਸਿੰਘ ਲੱਕੀ ਕਾਲੀਆ ਕਾਲੋਨੀ, ਅਰਵਿੰਦਰਪਾਲ ਸਿੰਘ ਬਬਲੂ, ਹਰਪ੍ਰੀਤ ਸਿੰਘ ਰੌਬਿਨ, ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ, ਗੁਰਜੀਤ ਸਿੰਘ ਪੋਪਲੀ, ਲਖਵਿੰਦਰ ਸਿੰਘ ਲੱਖਾ, ਮਨੀ ਗ੍ਰੀਸ, ਹੈਰੀ ਰਾਠੌੜ, ਜਰਨੈਲ ਸਿੰਘ ਜੈਲਾ, ਜਸਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋਸਤ ਨੂੰ ਮਾਰ ਮਾਪਿਆਂ ਨੂੰ ਕੀਤਾ ਫੋਨ, ਲੈ ਜਾਓ ਚੱਕ ਕੇ...
ਸਰਕਾਰ ਸੂਬੇ ਦੇ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਹੁਕਮ ਕਰੇ ਜਾਰੀ : ਚੱਢਾ, ਪ੍ਰਦੇਸੀ
ਕਮੇਟੀ ਦੇ ਆਗੂਆਂ ਹਰਪਾਲ ਸਿੰਘ ਚੱਢਾ ਅਤੇ ਤਜਿੰਦਰ ਸਿੰਘ ਪ੍ਰਦੇਸੀ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਹੁਕਮ ਜਾਰੀ ਕਰੇ ਕਿ ਉਹ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਤਾਕੀਦ ਕਰਨ ਕਿ ਉਹ ਵਿਦਿਆਰਥੀਆਂ ਦੀ ਅਪਾਰ ਆਈ. ਡੀ. ਬਣਾਉਣ ਵਾਸਤੇ ਭਰੇ ਜਾਣ ਵਾਲੇ ਫਾਰਮਾਂ ਵਿਚ ਧਰਮ ਵਾਲੇ ਕਾਲਮ ਵਿਚ ਉਸ ਦਾ ਸਹੀ ਧਰਮ ਲਿਖਣ, ਭਾਵੇਂ ਉਹ ਕਿਸੇ ਵੀ ਧਰਮ ਨਾਲ (ਘੱਟ ਗਿਣਤੀ ਜਾਂ ਬਹੁਗਿਣਤੀ) ਸਬੰਧਤ ਹੋਣ।
ਇਹ ਵੀ ਪੜ੍ਹੋ :ਬਦਲਣ ਲੱਗਾ ਪੰਜਾਬ ਦਾ ਮੌਸਮ, ਅਗਲੇ 5 ਦਿਨਾਂ ਲਈ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਿਆਨਕ ਹਾਦਸਾ: ਜਲੰਧਰ ਤੋਂ ਆਈ ਟਾਟਾ ਸਫਾਰੀ ਕਾਰ ਨੇ ਦਿਨ ਕਾਰਾਂ ਨੂੰ ਲਪੇਟ 'ਚ ਲਿਆ, ਹੋਇਆ ਭਾਰੀ ਨੁਕਸਾਨ
NEXT STORY