ਡਾ. ਦਲਵੀਰ ਪੰਨੂੰ
18 ਅਪ੍ਰੈਲ ਵਿਸ਼ਵ ਵਿਰਾਸਤ ਦਿਹਾੜੇ 'ਤੇ ਵਿਸ਼ੇਸ਼
ਇਹ ਜਾਣਕਾਰੀ ਅਤੇ ਲਹਿੰਦੇ ਪੰਜਾਬ ਦੀ ਸਿੱਖ ਵਿਰਾਸਤ ਬਾਰੇ ਫੋਟੋਆਂ ਡਾਕਟਰ ਦਲਵੀਰ ਪੰਨੂੰ ਨੇ ਦਿੱਤੀਆਂ ਹਨ। ਡਾ. ਪੰਨੂ ਅਮਰੀਕਾ ਦੇ ਸੈਨ ਹੋਜ਼ੇ ਵਿਖੇ ਰਹਿੰਦੇ ਹਨ। ਵਿਸ਼ਵ ਵਿਰਾਸਤ ਦਿਹਾੜੇ ਤੇ ਇਹ ਪੇਸ਼ਕਸ਼ ਜਗਬਾਣੀ ਦੇ ਪਾਠਕਾਂ ਲਈ ਵਿਸ਼ੇਸ਼ ਹੈ। ਡਾ. ਪੰਨੂ ਨੇ ਪਾਕਿਸਤਾਨ ਵਿਖੇ ਸਿੱਖ ਵਿਰਾਸਤ ਬਾਰੇ ਬਹੁਤ ਵਡਮੁੱਲੀ ਕਿਤਾਬ ਸਚਿੱਤਰ ਛਾਪੀ ਹੈ। ਇਸ ਕਿਤਾਬ ਦਾ ਨਾਮ The Sikh Heritage Beyond Borders ਹੈ। ਇਹ ਕਿਤਾਬ ਭਾਰਤ ਵਿਖੇ ਅਤੇ ਹਰ ਆਨਲਾਈਨ ਸਟੋਰ ਤੇ ਉਪਲੱਬਧ ਹੈ।
1. ਗੁਰਦੁਆਰਾ ਸੱਚੀ ਮੰਜੀ ਸਾਹਿਬ
ਇਹ ਗੁਰਦੁਆਰਾ ਭਾਈ ਫੇਰੂ ਖੁੰਡਾ ਸੜਕ ਤੇ ਬਾਲੋ ਕੇ ਹੈੱਡਵਰਕਸ ਤੋਂ ਤਿੰਨ ਮੀਲ ਦੂਰ ਪਿੰਡ ਮਦਾਰ ਵਿਖੇ ਹੈ। ਲਹਿੰਦੇ ਪੰਜਾਬ ਵਿੱਚ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਹੈ।

2. ਗੁਰਦੁਆਰਾ ਬਾਉਲੀ ਸਾਹਿਬ ਸਿਆਲਕੋਟ
ਇਹ ਗੁਰਦੁਆਰਾ ਸਿਆਲਕੋਟ ਪਸਰੂਰ ਰੋਡ ਤੇ ਗੁਰਦੁਆਰਾ ਬਾਬੇ ਦੀ ਬੇਰ ਤੋਂ 650 ਫੁੱਟ ਤੇ ਸਿਆਲਕੋਟ ਵਿਖੇ ਸਥਿਤ ਹੈ। ਕਹਿੰਦੇ ਹਨ ਕਿ ਇੱਥੇ ਇੱਕ ਬਹੁਤ ਹੀ ਗੁਸੈਲ ਫਕੀਰ ਹਮਜਾ ਗੌਸ ਰਹਿੰਦਾ ਸੀ ਜਿੰਨੇ ਤਹੱਈਆ ਕੀਤਾ ਸੀ ਕਿ ਚਾਲੀ ਦਿਨ ਦੇ ਵਰਤ ਨਾਲ ਉਹ ਸਿਆਲਕੋਟ ਨੂੰ ਤਹਿਸ ਨਹਿਸ ਕਰ ਦੇਵੇਗਾ ਅਤੇ ਫ਼ਕੀਰ ਦੇ ਗੁੱਸੇ ਤੋਂ ਬਚਣ ਲਈ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਕੋਲ ਬੇਨਤੀ ਕੀਤੀ ਸੀ।

3. ਗੁਰਦੁਆਰਾ ਮੰਜੀ ਸਾਹਿਬ ਦਾਉਕੇ ਪਸਰੂਰ
ਇਹ ਗੁਰਦੁਆਰਾ ਦਾਉਕੇ ਵਿਖੇ ਹੈ ਅਤੇ ਕੋਟਲਾ ਮੀਆਂ ਮਿੱਠਾ ਦੇ ਨਾਂ ਨਾਲ ਮਸ਼ਹੂਰ ਹੈ।

4. ਗੁਰਦੁਆਰਾ ਨਾਨਕਸਰ ਫਤਹਿ ਭਿੰਡਰ
ਪਿੰਡ ਫਤਹਿ ਭੰਡਰ ਵਿਖੇ ਗੁਰਦੁਆਰਾ ਨਾਨਕਸਰ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਗੁਰਦੁਆਰੇ ਅਸੀਂ ਬੁਰਜ ਚੀਮਾ ਗੁੰਡਕੇ ਸੜਕ ਰਾਹੀਂ ਆ ਸਕਦੇ ਹਾਂ। ਸਿਆਲਕੋਟ ਨੂੰ ਜਾਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਇਸ ਥਾਂ ਤੇ ਠਹਿਰੇ ਸਨ।

5. ਗੁਰਦੁਆਰਾ ਪਾਤਸ਼ਾਹੀ 6 ਅਤੇ ਪਾਤਸ਼ਾਹੀ 7 ਗਲੋਟੀਆਂ ਖੁਰਦ
ਇਹ ਗੁਰਦੁਆਰਾ ਪਿੰਡ ਗਲੋਟੀਆਂ ਖੁਰਦ ਵਿਖੇ ਡਸਕੇ ਦੇ ਨੇੜੇ ਹੈ ਜੋ ਗੁਜਰਾਂਵਾਲਾ ਸਿਆਲਕੋਟ ਮੁੱਖ ਸੜਕ ਤੋਂ ਦੋ ਮੀਲ ਹੈ। 1620 ਈਸਵੀ ਵਿੱਚ ਭਾਈ ਤਖ਼ਤ ਮੱਲ ਅਰੋੜਾ ਦੀ ਬੇਨਤੀ ਤੇ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਨੂੰ ਜਾਂਦੇ ਹੋਏ ਇੱਥੇ ਠਹਿਰੇ ਸਨ। 1658 ਈਸਵੀ ਵਿੱਚ ਗੁਰੂ ਹਰਰਾਇ ਜੀ ਦਾਰਾ ਸ਼ਿਕੋਹ ਨੂੰ ਮਿਲਣ ਤੋਂ ਬਾਅਦ ਲਾਹੌਰ ਛੱਡਦਿਆਂ ਪੰਜਾਬ ਕਸ਼ਮੀਰ ਦੀ ਯਾਤਰਾ ਦੌਰਾਨ ਇੱਥੇ ਠਹਿਰੇ ਸਨ। ਚਨਾਬ ਦਰਿਆ ਨੂੰ ਪਾਰ ਕਰਦਿਆਂ ਗੁਰੂ ਸਾਹਿਬ ਇੱਥੇ ਜਲਾਲਪੁਰ ਜੱਟਾਂ ਦੇ ਭਾਈ ਸਬਲਾ ਦੇ ਘਰ ਚਾਰ ਮਹੀਨੇ ਰੁਕੇ।ਭਾਈ ਸਬਲਾ ਦੇ ਘਰ ਤੋਂ ਬਾਅਦ ਦੋਬੁਰਜੀ ਵਿਖੇ ਭਾਈ ਪਦਮਾ ਨੂੰ ਮਿਲਣ ਤੋਂ ਬਾਅਦ ਗੁਰੂ ਸਾਹਿਬ ਗਲੋਟੀਆਂ ਖੁਰਦ ਪਿੰਡ ਵਿਖੇ ਭਾਈ ਕਿਰਤੀਏ ਨੂੰ ਆਣ ਮਿਲੇ।

6. ਗੁਰਦੁਆਰਾ ਮੱਲ ਜੀ ਸਾਹਿਬ ਕੰਗਣਪੁਰ
ਪਿੰਡ ਕੰਗਣਪੁਰ ਦਾ ਨਾਮ ਰਾਜਕੁਮਾਰੀ ਕੰਗਨ ਰਾਣੀ ਕੰਬੋਹ ਦੇ ਨਾਮ ਤੇ ਪਿਆ ਹੈ। ਰਾਜਕੁਮਾਰੀ ਕੰਗਨ ਮਹਾਂ ਛਾਵਾ ਦੀ ਭੈਣ ਸੀ ਜਿਨ੍ਹਾਂ ਦਾ ਰਾਜ ਅੱਠਵੀਂ ਸਦੀ ਵਿੱਚ ਸੀ। ਮਹਾਂ ਛਾਵਾਂ ਨੇ ਇਸਲਾਮ ਨੂੰ ਕਬੂਲਿਆ ਅਤੇ ਦੀਵਾਨ ਛਾਵਲੀ ਮੁਸ਼ਕ ਹਾਜੀ ਮੁਹੰਮਦ ਸ਼ੇਖ ਦੇ ਨਾਮ ਨਾਲ ਮਸ਼ਹੂਰ ਹੋਏ। ਇਨ੍ਹਾਂ ਦੀ ਦਰਗਾਹ ਗੁਰੂ ਗੁਰਦੁਆਰਾ ਤੱਪ ਅਸਥਾਨ ਗੁਰੂ ਨਾਨਕ ਦੇਵ ਜੀ ਬੋਰੇ ਵਾਲਾ ਚੱਕ 317 ਵਿਖੇ ਹੈ। ਇਸ ਗੁਰਦੁਆਰੇ ਵਿਖੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਦੇ ਨਾਲ ਪਹੁੰਚੇ ਸਨ ਅਤੇ ਪਿੰਡ ਵਾਲਿਆਂ ਨੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੱਸਦੇ ਰਹੋ।

7. ਗੁਰਦੁਆਰਾ ਮੰਜੀ ਸਾਹਿਬ ਮਾਣਕ ਦੇਕੇ
ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਗੁਰਦੁਆਰਾ ਕੰਗਣਪੁਰ ਤੋਂ ਤਿੰਨ ਮੀਲ ਦੀ ਦੂਰੀ ਤੇ ਹੈ। ਕੰਗਣਵਾਲ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਿੰਡ ਮਾਣਕ ਦੇ ਕੇ ਆਏ ਸਨ ਜਿੱਥੋਂ ਦੇ ਪਿੰਡ ਵਾਸੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਸੇਵਾ ਕੀਤੀ ਸੀ। ਇੱਥੋਂ ਦੇ ਪਿੰਡ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਉੱਜੜ ਜਾਓ। ਇਸ ਉਪਰੰਤ ਭਾਈ ਮਰਦਾਨਾ ਨੇ ਪੁੱਛਿਆ ਕਿ ਜਿਨ੍ਹਾਂ ਨੇ ਸਾਡੀ ਸੇਵਾ ਨਹੀਂ ਕੀਤੀ ਉਨ੍ਹਾਂ ਨੂੰ ਤੁਸੀਂ ਵੱਸਦੇ ਰਹੋ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਉਨ੍ਹਾਂ ਨੂੰ ਤੁਸੀਂ ਉੱਜੜ ਜਾਓ ਦਾ ਵਾਰ ਕਿਉਂ ਦਿੱਤਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਚੰਗੇ ਲੋਕ ਜਦੋਂ ਉਜੜਣਗੇ ਤੋਂ ਆਪਣੇ ਨਾਲ ਅੱਛਾਈ ਵੀ ਲੈ ਕੇ ਜਾਣਗੇ ਅਤੇ ਅੱਛਾਈ ਦਾ ਫੈਲਣਾ ਜ਼ਰੂਰੀ ਹੈ।

8. ਗੁਰਦੁਆਰਾ ਰੋੜੀ ਸਾਹਿਬ ਜਹਮਨ
ਇਹ ਗੁਰਦੁਆਰਾ ਡਿਫੈਂਸ ਹਾਊਸਿੰਗ ਅਥਾਰਟੀ ਫੇਜ 5 ਜੋ ਕਿ ਭਾਰਤ ਪਾਕਿਸਤਾਨ ਬਾਰਡਰ ਤੋਂ 1 ਮੀਲ ਤੇ ਹੈ ਉਥੋਂ 12 ਮੀਲ ਦੀ ਦੂਰੀ ਤੇ ਹੈ। ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਡੇਰਾ ਚਾਹਲ ਦੇ ਇਲਾਕੇ ਵਿੱਚ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਵਿੱਚੋਂ ਜੈਨ ਭਾਬਰਾ ਕੁਨਬੇ ਦੇ ਲੋਕ ਸਨ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਭਾਈ ਨਾਰੀਆ ਨੇ ਇੱਕ ਸਰੋਵਰ ਵੀ ਬਣਾਇਆ ਸੀ।

9. ਗੁਰਦੁਆਰਾ ਲਾਹੂੜਾ ਸਾਹਿਬ ਪਾਤਸ਼ਾਹੀ 1 ਗਵਿੰਡੀ
ਇਹ ਗੁਰਦੁਆਰਾ ਭਾਰਤ ਪਾਕਿਸਤਾਨ ਸਰਹੱਦ ਤੇ ਖਾਲੜਾ ਚੈੱਕ ਪੋਸਟ ਦੇ ਨੇੜੇ ਗਵਿੰਡੀ ਪਿੰਡ ਵਿਚ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਜਦੋਂ ਪਿੰਡ ਜਹਮਨ ਵਿੱਚ ਗਏ ਤਾਂ ਉਨ੍ਹਾਂ ਨੇ ਰਾਹ ਵਿੱਚ ਇੱਥੇ ਲਾਹੂੜਾ ਦਰੱਖਤ ਦੇ ਥੱਲੇ ਆਰਾਮ ਕੀਤਾ।

10. ਗੁਰਦੁਆਰਾ ਪਾਤਸ਼ਾਹੀ 4 ਹਦਿਆਰਾਂ
ਇਹ ਗੁਰਦੁਆਰਾ ਲਾਹੌਰ ਗੋਵੰਡੀ ਸੜਕ ਤੇ ਹਦਿਆਰਾਂ ਪਿੰਡ ਵਿਖੇ ਹੈ। ਭਾਰਤ ਪਾਕਿਸਤਾਨ ਸਰਹੱਦ ਤੋਂ ਦੋ ਮੀਲ ਦੂਰ ਇਸ ਗੁਰਦੁਆਰਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਣਵਾਇਆ ਸੀ।

11. ਗੁਰਦੁਆਰਾ ਬਾਬਾ ਜਾਮੈਤ ਸਿੰਘ ਜੀ ਕਾਹਨਾ
ਇਹ ਗੁਰਦੁਆਰਾ ਕਾਹਨਾ ਨਊ ਵਿਖੇ ਸਥਿਤ ਹੈ ਜੋ ਕਾਹਨਾ ਕੱਚਾ ਦੇ ਨੇੜੇ ਲਾਹੌਰ ਫਿਰੋਜ਼ਪੁਰ ਸੜਕ ਤੇ ਹੈ।

ਬਾਬਾ ਜਾਮੈਤ ਸਿੰਘ ਬਾਰੇ ਮਸ਼ਹੂਰ ਹੈ ਕਿ ਇੱਥੋਂ ਦੇ ਜੁਝਾਰੂ ਸਿੱਖ ਸਨ ਜੋ ਗ਼ਰੀਬਾਂ ਦੇ ਹੱਕਾਂ ਲਈ ਖੜ੍ਹਦੇ ਸਨ ਹੈ।
ਇਤਿਹਾਸਕ ਹਵਾਲਾ ਹੈ ਕਿ ਬਾਬਾ ਰਾਮ ਸਿੰਘ ਕੂਕਾ (1816-1885) ਨੇ ਕੂਕਾ ਲਹਿਰ ਸ਼ੁਰੂ ਕੀਤੀ ਜੋ ਧਰਮ ਦੇ ਆਸਰੇ ਵਿਚ ਬਰਤਾਨਵੀ ਸਰਕਾਰ ਖ਼ਿਲਾਫ਼ ਸਿਆਸੀ ਬਗ਼ਾਵਤ ਸੀ। ਕਹਿੰਦੇ ਹਨ ਕਿ ਬਾਬਾ ਰਾਮ ਸਿੰਘ ਨੇ ਉਨ੍ਹਾਂ ਸਿੱਖਾਂ ਨੂੰ ਪਛਾਣਿਆ ਜੋ ਗੁਰੂ ਦੇ ਆਸਰੇ ਵਿੱਚ ਗੁਰੂ ਦੇ ਹੁਕਮ ਨਾਲ ਜ਼ੁਲਮ ਤੇ ਜਬਰ ਦੇ ਖ਼ਿਲਾਫ਼ ਆਢਾ ਲੈਣ ਨੂੰ ਤਿਆਰ ਸਨ। ਇਨ੍ਹਾਂ ਸਿੱਖਾਂ ਵਿੱਚੋਂ ਬਾਬਾ ਜਾਮੈਤ ਸਿੰਘ ਕਾਹਨਾ ਕੱਚਾ ਲਹਿਣਾ ਸਿੰਘ ਗੜ੍ਹਜੱਖ ਅਤੇ ਬਾਬਾ ਜਾਮੈਤ ਸਿੰਘ ਗਿੱਲ ਸਨ।

ਸਰਕਾਰ ਦੀ ਕਣਕ ਖਰੀਦ ਦੀ ਵਿਉਂਤਬੰਦੀ ਫੇਲ : ਢੀਂਡਸਾ
NEXT STORY